- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਲੰਧਰ ਵਿੱਚ ਟ੍ਰੈਫਿਕ ਚਲਾਨ ਜਾਰੀ ਕਰਨ ਦੌਰਾਨ ਵਿਵਾਦ:

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਪਰਾਗਪੁਰ ਹਾਈਵੇ ਨੇੜੇ ਟ੍ਰੈਫਿਕ ਚਲਾਨ ਕੱਟਣ ਦੌਰਾਨ ਟਰੱਕ ਡਰਾਈਵਰ ਦੇ ਪੁਲਿਸ ਕਰਮਚਾਰੀ ਦੀ ਥੱਪੜ ਮਾਰਦੇ ਵੀਡੀਓ ਵਾਇਰਲ ਹੋਈ ਸੀ। ਇਸ ਮਾਮਲੇ ਸਬੰਧ ਕਮਿਸ਼ਨਰੇਟ ਪੁਲਿਸ ਨੇ ਫੌਰੀ ਸਬੰਧਤ ਕਰਮਚਾਰੀ ਨੂੰ ਪੁਲਿਸ ਲਾਈਨ ’ਚ ਭੇਜ ਦਿੱਤਾ ਹੈ। ਤਲਵੰਡੀ ਸਾਬੋ ਬਠਿੰਡਾ ਦੇ ਇਕ ਟਰੱਕ ਡਰਾਈਵਰ ਮਨਪ੍ਰੀਤ ਸਿੰਘ ਨੇ ਦੋਸ਼ ਲਾਇਆ ਕਿ ਉਹ ਫਗਵਾੜਾ ਵੱਲ ਸਾਮਾਨ ਲਿਜਾ ਰਿਹਾ ਸੀ, ਜਦੋਂ ਪੁਲਿਸ ਨੇ ਉਸ ਦੀ ਗੱਡੀ ਰੋਕੀ। ਡਰਾਈਵਰ ਦਾ ਦਾਅਵਾ ਹੈ ਕਿ ਪੁਲਿਸ ਮੁਲਾਜ਼ਮ ਨੇ ਪੈਸੇ ਮੰਗੇ ਸਨ ਤੇ ਜਦੋਂ ਇਨਕਾਰ ਕੀਤਾ ਤਾਂ ਓਵਰਲੋਡਿੰਗ ਲਈ ਚਲਾਨ ਜਾਰੀ ਕੀਤਾ ਗਿਆ ਸੀ। ਹਾਲਾਂਕਿ ਪੁਲਿਸ ਵੱਲੋਂ ਇਸ ਦੀ ਅਧਿਕਾਰਤ ਪੁਸ਼ਟੀ ਨਹੀਂ ਹੋਈ ਹੈ। ਡਰਾਈਵਰ ਅਨੁਸਾਰ ਜਦੋਂ ਮੋਬਾਈਲ ਫੋਨ 'ਤੇ ਘਟਨਾ ਦੀ ਰਿਕਾਰਡਿੰਗ ਸ਼ੁਰੂ ਕੀਤੀ ਤਾਂ ਡਿਵਾਈਸ ਜ਼ਬਤ ਕਰ ਲਈ। ਦਸਤਾਵੇਜ਼ ਵਾਪਸ ਕਰਨ 'ਤੇ ਬਹਿਸ ਦੌਰਾਨ ਉਸਨੂੰ ਥੱਪੜ ਮਾਰ ਦਿੱਤਾ। ਇਕ ਰਾਹਗੀਰ ਨੇ ਇਸ ਘਟਨਾ ਨੂੰ ਮੋਬਾਈਲ ਫੋਨ 'ਤੇ ਰਿਕਾਰਡ ਕੀਤਾ ਤੇ ਸੋਸ਼ਲ ਮੀਡੀਆ ਵਾਇਰਲ ਕਰ ਦਿੱਤੀ। ਏਸੀਪੀ ਟ੍ਰੈਫਿਕ ਅਜੈ ਸਿੰਘ ਨੇ ਕਿਹਾ ਕਿ ਕਿਸੇ ਵੀ ਪੁਲਿਸ ਅਧਿਕਾਰੀ ਜਾਂ ਕਰਮਚਾਰੀ ਵੱਲੋਂ ਜਨਤਾ ਪ੍ਰਤੀ ਰੁੱਖਾ ਜਾਂ ਦੁਰਵਿਵਹਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪੁਲਿਸ ਕਰਮਚਾਰੀਆਂ ਤੋਂ ਡਿਊਟੀ ਦੌਰਾਨ ਸੰਜਮ ਅਤੇ ਪੇਸ਼ੇਵਰਤਾ ਬਣਾਈ ਰੱਖਣ ਦੀ ਉਮੀਦ ਕੀਤੀ ਜਾਂਦੀ ਹੈ। ਇਨ੍ਹਾਂ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਕਰਮਚਾਰੀ ਵਿਰੁੱਧ ਵਿਭਾਗੀ ਕਾਰਵਾਈ ਕੀਤੀ ਜਾਵੇਗੀ।