ਹੈਰੋਇਨ ਸਮੇਤ ਤਿੰਨ ਨੌਜਵਾਨ ਆਏ ਪੁਲਿਸ ਅੜਿੱਕੇ
ਹੈਰੋਇਨ ਸਮੇਤ ਤਿੰਨ ਨੌਜਵਾਨ ਆਏ ਪੁਲਿਸ ਅੜਿੱਕੇ
Publish Date: Fri, 16 Jan 2026 07:18 PM (IST)
Updated Date: Fri, 16 Jan 2026 07:21 PM (IST)
ਕ੍ਰਾਈਮ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਥਾਣਾ ਬਸਤੀ ਬਾਬਾ ਖੇਲ ਦੀ ਪੁਲਿਸ ਨੇ ਮੁਖਬਰ ਖਾਸ ਦੀ ਸੂਚਨਾ ’ਤੇ ਛਾਪਾਮਾਰੀ ਕਰਦੇ ਹੋਏ ਤਿੰਨ ਨੌਜਵਾਨਾਂ ਨੂੰ ਹੈਰੋਇਨ ਸਮੇਤ ਕਾਬੂ ਕੀਤਾ ਹੈ। ਥਾਣਾ ਮੁਖੀ ਜੈ ਇੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਤਲਾਹ ਮਿਲੀ ਸੀ ਕਿ ਲੈਦਰ ਕੰਪਲੈਕਸ ਇਲਾਕੇ ’ਚ ਤਿੰਨ ਨੌਜਵਾਨ ਹੈਰੋਇਨ ਦੀ ਸਪਲਾਈ ਦੇਣ ਲਈ ਕਿਸੇ ਦੀ ਉਡੀਕ ਕਰ ਰਹੇ ਹਨ। ਜਿਸ ’ਤੇ ਸਬ ਇੰਸਪੈਕਟਰ ਅਜਮੇਰ ਲਾਲ ਨੇ ਪੁਲਿਸ ਪਾਰਟੀ ਸਮੇਤ ਲੈਦਰ ਕੰਪਲੈਕਸ ਵਿੱਚ ਦੱਸੀ ਹੋਈ ਥਾਂ ’ਤੇ ਛਾਪਾਮਾਰੀ ਕੀਤੀ। ਜਿਵੇਂ ਹੀ ਨੌਜਵਾਨਾਂ ਨੇ ਪੁਲਿਸ ਦੇਖੀ ਤਾਂ ਖਿਸਕਣ ਲੱਗੇ ਪਰ ਤਿੰਨਾਂ ਨੂੰ ਕਾਬੂ ਕਰ ਲਿਆ। ਤਿੰਨਾਂ ਦੀ ਪਛਾਣ ਗੁਰਪ੍ਰੀਤ ਸਿੰਘ ਉਰਫ ਗੋਪੀ ਵਾਸੀ ਪਿੰਡ ਨਾਹਲਾ ਥਾਣਾ ਲਾਂਬੜਾ, ਸੁਨੀਲ ਕੁਮਾਰ ਵਾਸੀ ਪੰਨੂ ਵਿਹਾਰ ਅਤੇ ਨੀਰਜ ਕੁਮਾਰ ਵਾਸੀ ਪੰਨੂ ਬਿਹਾਰ ਦੇ ਰੂਪ ਵਿੱਚ ਹੋਈ ਹੈ, ਨੂੰ ਗਿਰਫਤਾਰ ਕਰ ਲਿਆ ਗਿਆ। ਜਦੋਂ ਤਲਾਸ਼ੀ ਲਈ ਤਾਂ ਜੇਬਾਂ ਵਿੱਚੋਂ 8.34 ਗ੍ਰਾਮ ਹੈਰੋਇਨ ਬਰਾਮਦ ਹੋਈ। ਤਿੰਨਾਂ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।