- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਪਬਲਿਕ ਸਕੂਲ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਜ਼ਿਲ੍ਹਾ ਪੱਧਰੀ ਰੋਲਰ

ਸੀਨੀਅਰ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਖੇਡਾਂ ਵਤਨ ਪੰਜਾਬ ਦੀਆਂ 2026 ਜ਼ਿਲ੍ਹਾ ਪੱਧਰੀ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਦਾ ਉਦਘਾਟਨ ਪੁਲਿਸ ਡੀਏਵੀ ਪਬਲਿਕ ਸਕੂਲ ਦੇ ਪ੍ਰਿੰਸੀਪਲ ਡਾ. ਰਾਜਵੀਰ ਸਿੰਘ ਕੰਗ ਵੱਲੋਂ ਕੀਤਾ ਗਿਆ। ਇਸ ਮੌਕੇ 'ਤੇ ਜਲੰਧਰ ਜ਼ਿਲ੍ਹਾ ਦੇ ਖੇਡ ਅਫ਼ਸਰ ਗੁਰਪ੍ਰੀਤ ਸਿੰਘ ਬਾਜਵਾ ਉਚੇਚੇ ਤੌਰ ਤੇ ਪਹੁੰਚੇ। ਇਸ ਦੌਰਾਨ ਅੰਡਰ-14 ਉਮਰ ਵਰਗ 500 ਮੀਟਰ ਰੇਸਕੁਆਡ ਮੁੰਡਿਆਂ ਵਿੱਚ ਪਹਿਲੇ ਸਥਾਨ 'ਤੇ ਕਾਰਤਿਕ ਗੁਰੂ ਦਿੱਲੀ ਪਬਲਿਕ ਸਕੂਲ, ਦੂਸਰੇ ਸਥਾਨ 'ਤੇ ਏਕਨੂਰ ਸਿੰਘ ਕਲਸੀ ਸੀ ਜੇ ਐੱਸ ਪਬਲਿਕ ਸਕੂਲ ਅਤੇ ਤੀਸਰੇ ਸਥਾਨ 'ਤੇ ਜਤਿਨ ਚੰਦੀ ਸਿਟੀ ਪਬਲਿਕ ਸਕੂਲ ਜਲੰਧਰ ਰਿਹਾ। ਅੰਡਰ-14 ਉਮਰ ਵਰਗ 500 ਮੀਟਰ ਰੇਸ ਇਨਲਾਈਨ ਮੁੰਡਿਆਂ ਵਿੱਚ-ਪਹਿਲਾ ਸਥਾਨ 'ਤੇ ਤ੍ਰਿਪੁਰ ਸਹਿਗਲ ਪੁਲਿਸ ਡੀ ਏ ਵੀ ਪਬਲਿਕ ਸਕੂਲ, ਦੂਸਰੇ ਸਥਾਨ 'ਤੇ ਪੰਨਵ ਸ਼ਾਹੀ ਏ ਪੀ ਜੇ ਸਕੂਲ, ਮਹਾਂਵੀਰ ਮਾਰਗ ਅਤੇ ਤੀਸਰੇ ਸਥਾਨ 'ਤੇ ਪ੍ਰਭਨਿਕ ਸਿੰਘ ਆਈ ਵੀ ਵਾਈ ਵਰਲਡ ਜਲੰਧਰ ਰਿਹਾ।
ਅੰਡਰ-14 ਉਮਰ ਵਰਗ 500 ਮੀਟਰ ਰੇਸ ਕੁਆਡ ਕੁੜੀਆਂ ਵਿੱਚ ਪਹਿਲੇ ਸਥਾਨ 'ਤੇ ਅਜ਼ੀਜ਼ਾ ਸੋਨੀ ਸੈਂਟ ਜੋਸਫ ਕਾਨਵੈਂਟ ਸਕੂਲ, ਦੂਸਰੇ ਸਥਾਨ 'ਤੇ ਜੈਜ਼ਲੀਨ ਕੌਰ ਗਿੱਲ ਐੱਮ ਜੀ ਐੱਨ ਸਕੂਲ ਅਤੇ ਤੀਸਰੇ ਸਥਾਨ 'ਤੇ ਅਰਾਧਿਆ ਸੈਂਟ ਜੋਸਫ ਕਾਨਵੈਂਟ ਸਕੂਲ ਜਲੰਧਰ ਰਹੀਆਂ। ਅੰਡਰ-14 ਉਮਰ ਵਰਗ 500 ਮੀਟਰ ਰੇਸ ਇਨਲਾਈਨ ਕੁੜੀਆਂ ਵਿੱਚ ਪਹਿਲੇ ਸਥਾਨ 'ਤੇ ਸਨੀਕਾ ਏ ਪਾਟਿਲ ਕੇ ਵੀ ਨੰਬਰ-1 ਜਲੰਧਰ,ਹਰਨਾਜ ਕੌਰ ਇਨੋਸੈਂਟ ਹਾਰਟ ਸਕੂਲ ਦੂਸਰੇ ਸਥਾਨ 'ਤੇ ਤੇ ਤੀਸਰੇ ਸਥਾਨ 'ਤੇ ਐਸ਼ਲੀਨ ਕੌਰ ਕੈਂਬਰਿਜ ਇੰਟਰਨੈਸ਼ਨਲ ਕੋ-ਐਜੂਕੇਸ਼ਨ ਸਕੂਲ ਰਹੀਆਂ। ਅੰਡਰ-14 ਕੁਆਡ 1000 ਮੀਟਰ ਰੇਸ ਮੁੰਡਿਆਂ ਵਿੱਚ ਪਹਿਲੇ ਸਥਾਨ 'ਤੇ ਕਨਿਸ਼ ਕਸ਼ਪ ਪੁਲਿਸ ਡੀਏਵੀ ਪਬਲਿਕ ਸਕੂਲ, ਦੂਸਰੇ ਸਥਾਨ 'ਤੇ ਨਿਸ਼ਚੇ ਕੁੰਦਰਾ ਸੇਠ ਹੁਕਮ ਚੰਦ ਸਕੂਲ ਅਤੇ ਤੀਸਰੇ ਸਥਾਨ 'ਤੇ ਸਕਸ਼ਮ ਕੁਮਾਰ ਪੁਲਿਸ ਡੀਏਵੀ ਪਬਲਿਕ ਸਕੂਲ ਰਿਹਾ।
ਅੰਡਰ-14 ਉਮਰ ਵਰਗ 1000 ਮੀਟਰ ਰੇਸ ਇਨਲਾਈਨ ਕੁੜੀਆਂ ਵਿੱਚ-ਪਹਿਲੇ ਸਥਾਨ 'ਤੇ ਸਨੀਕਾ ਏ ਪਾਟਿਲ ਅਤੇ ਦੂਸਰੇ ਸਥਾਨ 'ਤੇ ਜੈਸਮੀਨ ਵਿਸ਼ਵਾਕਰਮਾ ਪੁਲਿਸ ਪਬਲਿਕ ਸਕੂਲ ਰਹੀਆਂ। ਅੰਡਰ-14 ਉਮਰ ਵਰਗ ਇਨਲਾਈਨ ਮੁੰਡਿਆਂ ਵਿੱਚ 1- ਲੈਪ ਰੋਡ ਰੇਸ ਵਿੱਚ ਤ੍ਰਿਪੁਰ ਸਹਿਗਲ ਪੁਲਿਸ ਡੀ ਏ ਵੀ ਪਬਲਿਕ ਸਕੂਲ ਪਹਿਲੇ ਸਥਾਨ 'ਤੇ, ਪੰਨਵ ਸ਼ਾਹੀ ਦੂਸਰੇ ਸਥਾਨ 'ਤੇ ਤੇ ਆਯਾਨ ਕੁਮਾਰ ਆਈ ਵੀ ਵਾਈ ਵਰਲਡ ਸਕੂਲ ਤੀਸਰੇ ਸਥਾਨ ਤੇ ਰਿਹਾ। ਅੰਡਰ-14 ਉਮਰ ਵਰਗ ਇਨਲਾਈਨ ਮੁੰਡਿਆਂ 2000 ਮੀਟਰ ਰੇਸ ਵਿੱਚ ਅਧਿਆਂਸ਼ ਸਿੰਘ ਕੈਂਬਰਿਜ ਇਨੋਵੇਟਿਵ ਸਕੂਲ ਪਹਿਲੇ ਸਥਾਨ 'ਤੇ ਰਿਹਾ। ਅੰਡਰ-17 ਉਮਰ ਵਰਗ ਕੁਆਡ ਮੁੰਡਿਆਂ ਵਿੱਚ 500 ਮੀਟਰ ਰੇਸ ਵਿੱਚ ਪਹਿਲੇ ਸਥਾਨ ਅਤੇ ਦੂਜੇ ਸਥਾਨ 'ਤੇ ਹਰਗੁਣਪ੍ਰੀਤ ਸਿੰਘ ਅਤੇ ਸੁਹਾਸ, ਸੇਠ ਹੁਕਮ ਚੰਦ ਸਕੂਲ ਰਹੇ।
ਅੰਡਰ-17 ਉਮਰ ਵਰਗ ਕੁਆਡ ਕੁੜੀਆਂ 500 ਮੀਟਰ ਰੇਸ ਵਿੱਚ ਪਹਿਲੇ ਸਥਾਨ 'ਤੇ ਅਮਰੀਨ ਕੌਰ ਅਤੇ ਦੂਸਰੇ ਸਥਾਨ 'ਤੇ ਅਨੰਨਿਆ ਪੁਲਿਸ ਡੀ ਏ ਵੀ ਪਬਲਿਕ ਸਕੂਲ ਰਹੀਆਂ। ਇਨਲਾਈਨ ਵਿੱਚ ਪਹਿਲੇ ਸਥਾਨ 'ਤੇ ਆਕ੍ਰਿਤੀ ਇਨੋਸੈਂਟ ਹਾਰਟ ਸਕੂਲ, ਦੂਜੇ ਸਥਾਨ 'ਤੇ ਜੈਸਮੀਨ ਕੌਰ ਅਤੇ ਤੀਜੇ ਸਥਾਨ 'ਤੇ ਅਫ਼ਰੀਨ ਕੌਰ ਪੁਲਿਸ ਡੀ ਏ ਵੀ ਪਬਲਿਕ ਸਕੂਲ ਰਹੀਆਂ। ਇਨਲਾਈਨ ਕੁੜੀਆਂ 1000 ਮੀਟਰ ਰੇਸ ਵਿੱਚ ਪੁਲਿਸ ਡੀ ਏ ਵੀ ਪਬਲਿਕ ਸਕੂਲ ਦੀ ਜੀਆ ਅਤੇ ਅਫ਼ਰੀਨ ਕੌਰ ਅਟਵਾਲ ਪਹਿਲੇ ਅਤੇ ਦੂਜੇ ਸਥਾਨ 'ਤੇ ਰਹੀਆਂ। ਅੰਡਰ-17 ਉਮਰ ਵਰਗ ਇਨਲਾਈਨ ਮੁੰਡਿਆਂ ਵਿੱਚ 1-ਲੈਪ ਰੋਡ ਰੇਸ ਵਿੱਚ ਪਹਿਲੇ ਸਥਾਨ 'ਤੇ ਤੇਜਸਵੀਰ ਸਿੰਘ ਪੁਲਿਸ ਡੀ ਏ ਵੀ ਪਬਲਿਕ ਸਕੂਲ ਅਤੇ ਏਕਮ ਪ੍ਰੀਤ ਸਿੰਘ ਸੰਸਕ੍ਰਿਤੀ ਕੇ ਐੱਮ ਵੀ ਸਕੂਲ ਦੂਜੇ ਸਥਾਨ 'ਤੇ ਰਿਹਾ। ਅੰਡਰ- 21 ਉਮਰ ਵਰਗ ਕੁਆਡ ਮੁੰਡਿਆਂ 500 ਮੀਟਰ ਰੇਸ ਵਿੱਚ ਪਹਿਲੇ ਸਥਾਨ 'ਤੇ ਹਾਰਦਿਕ ਅਰੋੜਾ ਸੇਠ ਹੁਕਮ ਚੰਦ ਸਕੂਲ ਅਤੇ ਦੂਸਰੇ ਸਥਾਨ 'ਤੇ ਅਰਸ਼ਦੀਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਡੋਵਾਲੀ ਰਿਹਾ।
ਅੰਡਰ-21 ਉਮਰ ਵਰਗ ਕੁਆਡ ਮੁੰਡਿਆਂ ਵਿੱਚ 3000 ਮੀਟਰ ਰੇਸ ਵਿੱਚ ਅਰਸ਼ਦੀਪ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਾਡੋਵਾਲੀ ਪਹਿਲੇ ਸਥਾਨ 'ਤੇ ਰਿਹਾ। ਅੰਡਰ -21 ਉਮਰ ਵਰਗ ਕੁਆਡ ਕੁੜੀਆਂ ਵਿੱਚ 500 ਮੀਟਰ ਰੇਸ ਵਿੱਚ ਅੰਸੁਲ ਸੈਂਟ ਸੋਲਜ਼ਰ ਕਾਲਜੀਏਟ ਸਕੂਲ ਪਹਿਲੇ ਸਥਾਨ 'ਤੇ ਰਹੀ। ਅੰਡਰ -21 ਉਮਰ ਵਰਗ ਇਨਲਾਈਨ ਕੁੜੀਆਂ 500 ਮੀਟਰ ਰੇਸ ਵਿੱਚ ਅਰਮਾਨ ਕੈਂਬਰਿਜ ਇਨੋਵੇਟਿਵ ਸਕੂਲ ਜਲੰਧਰ ਪਹਿਲੇ ਸਥਾਨ 'ਤੇ ਰਹੀ। ਇਨ ਲਾਈਨ ਕੁੜੀਆਂ 1000 ਮੀਟਰ ਰੇਸ ਵਿੱਚ ਹਰਗੁਨ ਹੁੰਦਲ ਇਨੋਸੈਂਟ ਹਾਰਟ ਸਕੂਲ ਪਹਿਲੇ ਸਥਾਨ 'ਤੇ ਰਹੀ। ਜੇਤੂ ਖਿਡਾਰੀਆਂ ਨੂੰ ਸੁਪਰਵਾਈਜ਼ਰ ਰਾਜ ਕੁਮਾਰ ਦੁਆਰਾ ਮੈਡਲ ਤਕਸੀਮ ਕੀਤੇ ਗਏ। ਇਸ ਮੌਕੇ 'ਤੇ ਸਕੇਟਿੰਗ ਕੋਚ ਸਰਵੀਸ਼ ਓਬਰਾਏ ਬਲਰਾਮ ਕੁਮਾਰ, ਪਰਮਜੀਤ, ਸਨੀ, ਬਖਸ਼ੀਸ਼ ਸਿੰਘ ਅਤੇ ਡਿੰਪੀ ਮਲਿਕ ਮੌਜੂਦ ਸਨ।