- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸ਼੍ਰੀ ਦੇਵੀ ਤਾਲਾਬ ਮੰਦਰ ਵਿਖੇ ਦੋ ਧਿਰਾ ’ਚ ਹੋਏ ਝਗੜੇ ਦੇ ਰੋਸ ਵਜੋਂ

--ਕੀਤੀ ਸਖ਼ਤ ਕਾਰਵਾਈ ਦੀ ਮੰਗ
---ਬੇਅਦਬੀ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰਨ ਦੀ ਕੀਤੀ ਮੰਗ
---ਘਟਨਾ ਵਾਲੇ ਦਿਨ ਹੀ 307 ਦਾ ਮਾਮਲਾ ਹੋਇਆ ਦਰਜ : ਸੀਪੀ
ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
ਬੀਤੇ ਦਿਨੀ ਜਲੰਧਰ ਦੇ ਮੇਅਰ ਵਨੀਤ ਧੀਰ ਦੀ ਸ਼ੁਕਰਾਨਾ ਯਾਤਰਾ ਦੌਰਾਨ ਜਲੰਧਰ ਦੇ ਸ਼ਕਤੀ ਪੀਠ ਸ੍ਰੀ ਦੇਵੀ ਤਲਾਬ ਮੰਦਰ ਵਿੱਚ ਦੋ ਧਿਰਾਂ ਦੀ ਹੋਈ ਹਿੰਸਕ ਝੜਪ ਦੌਰਾਨ ਕਈ ਸ਼ਰਧਾਲੂ ਵੀ ਜਖਮੀ ਹੋਏ ਸਨ। ਇਸ ਪ੍ਰਸਿੱਧ ਅਤੇ ਸੰਗਤਾਂ ਦੀ ਆਸਥਾ ਦਾ ਕੇੰਦਰ ਸ਼੍ਰੀ ਦੇਵੀ ਤਾਲਾਬ ਮੰਦਰ ਵਿਖੇ ਹੋਈ ਇਸ ਘਟਨਾ ਨੂੰ ਲੈਕੇ ਸੰਤ ਸਮਾਜ ਅਤੇ ਸਨਾਤਨ ਸਮਾਜ ਵਿਚ ਲਗਾਤਾਰ ਰੋਸ ਵਧਦਾ ਜਾ ਰਿਹਾ ਹੈ। ਸ੍ਰੀ ਦੇਵੀ ਤਲਾਬ ਵਿਖੇ ਹੋਈ ਇਸ ਘਟਨਾ ਨੂੰ ਲੈਕੇ ਰੋਸ ਵਜੇੰ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਅਤੇ ਬੇਅਦਬੀ ਦੀਆਂ ਧਾਰਾਵਾਂ ਹੇਠ ਕਾਰਵਾਈ ਦੀ ਮੰਗ ਨੂੰ ਲੈ ਕੇ ਅੱਜ ਵੱਖ-ਵੱਖ ਧਾਰਿਮਕ ਸੰਗਠਨ ਅਤੇ ਮੰਦਰ ਕਮੇਟੀਆਂ ਅਤੇ ਸੰਤ ਮਹਾਪੁਰਸ਼ ਸ਼੍ਰੀ ਦੇਵੀ ਤਾਲਾਬ ਮੰਦਰ ਕਮੇਟੀ ਦੀ ਅਗਵਾਈ ਹੇਠ ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਨੂੰ ਮਿਲੇ ਅਤੇ ਮੰਗ ਪੱਤਰ ਦਿੱਤਾ।
ਇਸ ਮੌਕੇ ਸ਼੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਸਤਕਰ ਰਾਜੇਸ਼ ਵਿਜ, ਲਲਿਤ ਗੁਪਤਾ , ਪਵਿੰਦਰ ਬਹਲ, ਮਹਾਂਡਲੇਸ਼ਵਰ 108 ਮਹੰਤ ਕੇਸ਼ਵ ਦਾਸ, ਮਹੰਤ ਬੰਸੀ ਦਾਸ , ਮਾਂ ਬਗਲਾਮੁਖੀ ਧਾਮ ਦੇ ਸੰਸਥਾਪਕ ਸਵਾਮੀ ਨਵਜੀਤ ਭਾਰਦਵਾਜ , ਸ਼੍ਰੀ ਕੰਠ ਸ਼ਰਮਾ ਸਮੇਤ ਹੋਰ ਵੀ ਵੱਖ ਵੱਖ ਮੰਦਰ ਕਮੇਟੀਆਂ ਦੇ ਆਗੂ ਮੌਜੂਦ ਸਨ। ਇਸ ਮੌਕੇ ਵੱਖ ਵੱਖ ਮੰਦਰ ਕਮੇਟੀਆਂ ਅਤੇ ਸੰਤ ਸਮਾਜ ਨੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕਰਦਿਆਂ ਬੇਅਦਬੀ ਦੀਆਂ ਧਾਰਾ ਸਬੰਧੀ ਵੀ ਮਾਮਲਾ ਦਰਜ ਕਰਨ ਦੀ ਮੰਗ ਕੀਤੀ.। ਇਸ ਮੌਕੇ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਕਰਦਿਆਂ ਮਹੰਤ ਬੰਸੀ ਦਾਸ ਨੇ ਕਿਹਾ ਕਿ ਸ਼੍ਰੀ ਦੇਵੀ ਤਾਲਾਬ ਮੰਦਰ 51 ਸਿੱਧ ਪੀਠਾਂ ਵਿਚੋਂ ਇਕ ਹੈ। ਉਨ੍ਹਾਂ ਕਿਹਾ ਕਿ ਜਿਥੇ ਪੂਰੇ ਪੰਜਾਬ ਦੇ ਸ਼ਰਧਾਲੂਆਂ ਦੀ ਇਸ ਮੰਦਰ ਵਿਚ ਆਸਥਾ ਹੈ ਉਥੇ ਹੀ ਸਾਧੂ ਸਮਾਜ ਦੀ ਸਾਧਨਾ ਦਾ ਮੁੱਖ ਕੇੰਦਰ ਵੀ ਇਹ ਸਿੱਧ ਪੀਠ ਹੈ।
ਉਨਾਂ ਕਿਹਾ ਕਿ ਪੰਜਾਬ ਵਿਚ ਸਨਾਤਨ ਧਰਮ ਦਾ ਮੁੱਖ ਕੇਂਦਰ ਇਹ ਮੰਦਰ ਹੈ, ਜਿਸ ਕਾਰਨ ਸਾਧੂ ਸਮਾਜ ਅਤੇ ਹੋਰ ਸ਼ਰਧਾਲੂਆਂ ਦੀ ਆਸਥਾ ਇਸ ਨਾਲ ਜੁੜੀ ਹੈ। ਉਨਾਂ ਕਿਹਾ ਕਿ ਪੂਰੇ ਪੰਜਾਬ ਵਿਚੋੰ ਸਾਧੂ ਸਮਾਜ ਵਲੋੰ ਇਸ ਘਟਨਾ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਜਿਸ ਤਰ੍ਹਾਂ ਉਸ ਦਿਨ ਮੰਦਰ ਵਿਚ ਗਾਲੀ ਗਲੋਚ ਅਤੇ ਪਥਰਾਅ ਕਰਦੇ ਹੋਏ ਹਮਲਾਵਰਾਂ ਵਲੋੰ ਮੰਦਰ ਵਿਚ ਬੇਅਦਬੀ ਹੋਈ ਉਸ ਨਾਲ ਸਾਧੂ ਸਮਾਜ ਅਤੇ ਹਰ ਸਨਾਤਨੀ ਦਾ ਹਿਰਦੇ ਵਲੂੰਧਰੇ ਗਏ ਹਨ। ਸਾਡੀਆਂ ਧਾਰਮਿਕ ਭਾਵਨਾਵਾਂ ਠੇਸ ਪਹੁੰਚੀ ਹੈ । ਉਨ੍ਹਾਂ ਮੰਗ ਕੀਤੀ ਕਿ ਇਸ ਘਟਨਾ ਵਿਚ ਸ਼ਾਮਿਲ ਸਾਰੇ ਦੋਸ਼ੀਆਂ ਤੇ ਬੇਅਦਬੀ ਦਾ ਮਾਮਲਾ ਦਰਜ ਕੀਤਾ ਜਾਵੇ। ਇਸ ਮੌਕੇ ਸ਼੍ਰੀ ਦੇਵੀ ਤਾਲਾਬ ਮੰਦਰ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ਼ੀਤਲ ਵਿਜ ਨੇ ਵੀ ਪੁਲਿਸ ਕਮਿਸ਼ਨਰ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਸ ਝਗੜੇ ਦੌਰਾਨ ਕੁਝ ਸ਼ਰਧਾਲੂ ਵੀ ਜ਼ਖ਼ਮੀ ਹੋਏ ਹਨ। ਮਾਂ ਬਗਲਾ ਮੁਖੀ ਧਾਮ ਗੁਲਮੋਹਰ ਸਿਟੀ ਦੇ ਸੰਸਥਾਪਕ ਨਵਜੀਤ ਭਾਰਦਵਾਜ ਨੇ ਕਿਹਾ ਕਿ ਮੰਦਰ ਵਿਚ ਹੋਈ ਉਸ ਘਟਨਾ ਦੌਰਾਨ ਕਈ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ। ਉਨਾ ਕਿਹ ਕਿ ਇਹ ਘਟਨਾ ਅੱਜ ਸ਼੍ਰੀ ਦੇਵੀ ਤਾਲਾਬ ਮੰਦਰ ਹੋਈ ਹੈ ਕਲ ਕਿਸੇ ਹੋਰ ਧਾਰਮਿਕ ਸਥਾਨ ਤੇ ਵੀ ਹੋ ਸਕਦੀ ਹੈ ਜਿਸ ਨੂੰ ਰੋਕਣਾ ਬਹੁਤ ਜਰੂਰੀ ਹੈ। ਇਸ ਦੌਰਾਨ ਹਾਜ਼ਿਰ ਸਾਰਿਆਂ ਨੇ ਦੋਸ਼ੀਆਂ ਖਿਲਾਫ ਬੇਅਦਬੀ ਦੀਆਂ ਧਾਰਾਵਾਂ ਹੇਠ ਮਾਮਲਾ ਦਰਜ ਕਰਨ ਦ ਮੰਗ ਕੀਤੀ।
----------------------
ਮੁਲਜ਼ਮਾਂ ’ਤੇ 307 ਦਾ ਮਾਮਲਾ ਦਰਜ : ਸੀਪੀ
ਇਸ ਮੌਕੇ ਪੁਲਿਸ ਕਮਿਸ਼ਰਨ ਸਤਿੰਦਰ ਸਿੰਘ ਨੇ ਦੱਸਿਆ ਕਿ ਜਿਸ ਦਿਨ ਇਹ ਘਟਨਾ ਸ਼੍ਰੀ ਦਵੀ ਤਾਲਾਬ ਮੰਦਰ ਵਿਚ ਵਾਪਰੀ ਸੀ ਉਸੇ ਦਿਨ ਸ਼ਾਮ ਨੂੰ ਪੁਲਿਸ ਵੱਲੋਂ ਤੁਰੰਤ ਐਕਸ਼ਨ ਲੈਦੇ ਹਏ ਥਾਣਾਂ ਅਠ ਵਿਚ ਅਣਪਛਾਤੇ ਦੋਸ਼ੀਆਂ ਖਿਲਾਫ ਹਤਿਆ ਦੀ ਕੋਸ਼ਿਸ਼ ਸਬੰਧੀ (ਧਾਰਾ 307) ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕੁਝ ਸ਼ਕੀ ਦੋਸ਼ੀਆਂ ਦੇ ਗਰਾਂ ਤੇ ਨਿਗਰਾਨੀ ਰਖੀ ਜਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਵੀਡਿਓ ਗ੍ਰਾਫੀ ਰਾਹੀ ਦੋਸ਼ੀਆਂ ਦੀ ਪਹਿਚਾਣ ਕੀਤੀ ਜਾ ਰਹੀ ਹੈ ਜਿਵੇਂ ਜਿਵੇਂ ਦੋਸ਼ੀਆਂ ਦੀ ਪਹਿਚਾਣ ਹੋਵੇਗੀ ਉਨ੍ਹਾਂ ਨੂੰ ਮਾਮਲੇ ਵਿਚ ਨਾਮਜ਼ਦ ਕਰਕੇ ਸਖਤ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਵੱਖ ਵੱਖ ਸੰਗਠਨਾਂ ਵਲੋੰ ਦੋਸ਼ੀਆਂ ਖਿਲਾਫ ਬੇਅਦਬੀ ਦਾ ਮਾਮਲਾ ਦਰਜ ਕਰਨ ਬੰਧੀ ਪੁਲਿਸ ਕਮਿਸ਼ਨਰ ਨੂੰ ਸ਼ਿਕਾਇਤਆਂ ਦਿਤੀਆਂ ਜਿਸ ਸਬੰਧ ਉਹਨਾਂ ਨੇ ਕਿਹਾ ਕਿ ਮਾਮਲੇ ਦੀ ਜਾਂਚ ਦੌਰਾਨ ਜੋ ਵੱਖ ਵੱਖ ਧਾਰਮਿਕ ਸੰਸਥਾਵਾਂ ਵੱਲੋਂ ਸ਼ਿਕਾਇਤਾਂ ਮਿਲੀਆਂ ਹਨ ਉਹਨਾਂ ਦੇ ਆਧਾਰ ਤੇ ਵੀ ਐਫਆਈਆਰ ਚ ਵਾਧਾ ਜੁਰਮ ਕੀਤਾ ਜਾਏਗਾ। ਇਸ ਮੌਕੇ ਸ਼੍ਰੀ ਗੀਤਾ ਮੰਦਰ ਅਰਬਨ ਏਸਟੇਟ ਫੇਸ ਇਕ ਦੇ ਪ੍ਰਧਾਨ ਰਾਜੇਸ਼ ਅਗਰਵਾਲ, ਸ਼੍ਰੀ ਦੇਵੀ ਤਾਲਾਬ ਮੰਦਰ ਦੇ ਸੇਵਾਦਾਰ ਸੌਰਵ ਸ਼ਰਮਾਂ, ਸੋਮਦੱਤ ਕਾਲੀਆ, ਸ਼੍ਰੀ ਗੀਤਾ ਮੰਦਰ ਮਾਡਲ ਟਾਊਨ ਦੇ ਪ੍ਰਧਾਨ ਵਿਜੇ ਖੁੱਲਰ ਸਮੇਤ ਹੋਰ ਵੀ ਹਾਜ਼ਰ ਸਨ।