
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਡੀਏਵੀ ਪਬਲਿਕ ਸਕੂਲ ਵਿੱਚ ਉਤਸ਼ਾਹ ਨਾਲ ਮਨਾਇਆ ਗਿਆ ਤੀਜ ਦਾ ਤਿਉਹਾਰ

ਤੇਜਿੰਦਰ ਕੌਰ ਥਿੰਦ, ਪੰਜਾਬੀ ਜਾਗਰਣ ਜਲੰਧਰ
ਤੀਜ ਦਾ ਤਿਉਹਾਰ ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ, ਜਲੰਧਰ ਕੈਂਟ ’ਚ ਮਨਾਇਆ ਗਿਆ। ਸਮਾਗਮ ਦੌਰਾਨ ਸਕੂਲ ਦਾ ਮਾਹੌਲ ਪੰਜਾਬੀ ਸੱਭਿਆਚਾਰ ਦੇ ਰੰਗਾਂ ਨਾਲ ਰੰਗਿਆ ਨਜ਼ਰ ਆਇਆ। 11ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਪੰਜਾਬੀ ਪੁਸ਼ਾਕਾਂ ਪਹਿਨ ਕੇ ਤਿਉਹਾਰ ਦੀ ਰੌਣਕ ਵਧਾਈ। ਸੁੰਦਰ ਸਜਾਵਟ, ਕਲਾਤਮਕ ਢੰਗ ਨਾਲ ਸਜਾਏ ਝੂਲੇ ਅਤੇ ਵੱਖ-ਵੱਖ ਸਟਾਲ ਸਮਾਗਮ ਦਾ ਖਾਸ ਆਕਰਸ਼ਣ ਰਹੇ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਿੱਧੇ ਅਤੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਇਸ ਮੌਕੇ ਕਿੱਕਲੀ ਮੁਕਾਬਲਾ, ਰੱਸਾਕਸ਼ੀ ਤੇ ਰੁਮਾਲ ਚੁਕਣਾ ਸਮੇਤ ਕਈ ਰਵਾਇਤੀ ਖੇਡਾਂ ਕਰਵਾਈਆਂ ਗਈਆਂ। ਇਨ੍ਹਾਂ ਗਤੀਵਿਧੀਆਂ ਨੇ ਪੰਜਾਬੀ ਲੋਕ-ਪਰੰਪਰਾਵਾਂ ਨੂੰ ਜੀਵੰਤ ਰੂਪ ਵਿੱਚ ਪੇਸ਼ ਕੀਤਾ। ਸਮਾਗਮ ਦੌਰਾਨ ਵਿਦਿਆਰਥੀਆਂ ਨੇ ਮਾਡਲਿੰਗ ਰਾਹੀਂ ਆਪਣੀ ਪ੍ਰਤਿਭਾ ਤੇ ਪੰਜਾਬੀ ਪਹਿਰਾਵੇ ਦੀ ਖੂਬਸੂਰਤੀ ਦਾ ਪ੍ਰਦਰਸ਼ਨ ਕੀਤਾ। ਮਾਡਲਿੰਗ ਮੁਕਾਬਲੇ ਦਾ ਨਿਰਣਾ ਦਵਿੰਦਰ ਸਿੰਘ ਅਤੇ ਮਨੀਸ਼ਾ ਬੇਦੀ ਨੇ ਕੀਤਾ। ਪ੍ਰੋਗਰਾਮ ਦਾ ਤਾਲਮੇਲ ਸੁਪਰਵਾਈਜ਼ਰ ਰਾਜ ਕੁਮਾਰ, ਨੀਤੂ ਗੁਪਤਾ ਅਤੇ ਸੀਮਾ ਸ਼ਰਮਾ ਨੇ ਕੀਤਾ। ਇਸ ਮੌਕੇ ਮਾਡਲਿੰਗ ਮੁਕਾਬਲੇ ’ਚ ਲੜਕਿਆ ਵਿਚੋਂ ਤੀਆਂ ਦਾ ਰਾਜਾ -ਆਯੂਸ਼ ਪਾਠਕ, ਸਿੰਘ ਪੰਜਾਬੀ-ਹਰਮਿੰਦਰ ਸਿੰਘ, ਪੱਗ ਵਾਲਾ-ਗੁਰਜੋਤ ਸਿੰਘ, ਭੰਗੜੇ ਦਾ ਰਾਜਾ-ਜਗਜੀਵਨ, ਅਣਖੀਲਾ ਜੱਟ -ਵਿਕਰਾਂਤ, ਕੈਂਠਿਆ ਨਾਲ ਗੱਭਰੂ-ਲਕਸ਼ਿਤ ਕੁੰਦਰਾ, ਕੁੰਡੀਆਂ ਮੁੱਛਾਂ ਵਾਲਾ-ਗ੍ਰਿਸ਼ਮ, ਸੰਦੂਰੀ ਪੱਗ ਵਾਲਾ-ਗੁਰਸ਼ਾਨ ਸਿੰਘ, ਸਰੂ ਵਰਗ ਮੁੰਡਾ-ਸਕਸ਼ਮ, ਸ਼ਮਲੇ ਵਾਲਾ ਗੱਭਰੂ-ਅਨੀਸ਼। ਇਸ ਦੌਰਾਨ ਜਿਨ੍ਹਾਂ ਲੜਕੀਆਂ ਖ਼ਿਤਾਬ ਮਿਲਿਆ ਉਨ੍ਹਾਂ ’ਚ ਤੀਆਂ ਦੀ ਰਾਣੀ-ਗੁਰਲੀਨ ਕੌਰ, ਕੌਰ ਪੰਜਾਬੀ-ਐਂਜਲ, ਗਿੱਧਿਆਂ ਦੀ ਰਾਣੀ-ਆਰੀਆ ਠਾਕੁਰ ਸ਼ੌਕੀਨ ਫੁਲਕਾਰੀ ਦੀ-ਗੁਨੀਤ ਕੌਰ, ਚਾਲ ਮੋਰਨੀ ਵਰਗੀ-ਤਾਨੀਆ, ਸੋਹਣੀ ਲੰਬ ਸਲੰਮੀ-ਆਰਾਧਿਆ, ਮਹਿੰਦੀ ਵਾਲੀ ਮੁਟਿਆਰ-ਅਸੀਸ ਰੀਤ ਕੌਰ, ਫੁੱਲਾਂ ਦੀ ਰਾਣੀ-ਅਨੰਨਿਆ, ਅਣਖੀਲੀ ਮੁਟਿਆਰ-ਸਵਾਤੀ ਅਤੇ ਚਾਹਤ, ਹੂਰਾਂ ਪਰੀ-ਦਿਲਪ੍ਰੀਤ ਅਤੇ ਅਸ਼ਮੀਤ ਕੌਰ ਸ਼ਾਮਲ ਹਨ। 11ਵੀਂ ਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਨੇ ਰੰਗ-ਬਿਰੰਗੀਆਂ ਪੰਜਾਬੀ ਪੁਸ਼ਾਕਾਂ ਪਹਿਨ ਕੇ ਤਿਉਹਾਰ ਦੀ ਰੌਣਕ ਵਧਾਈ। ਸੁੰਦਰ ਸਜਾਵਟ, ਕਲਾਤਮਕ ਢੰਗ ਨਾਲ ਸਜਾਏ ਝੂਲੇ ਅਤੇ ਵੱਖ-ਵੱਖ ਸਟਾਲ ਸਮਾਗਮ ਦਾ ਖਾਸ ਆਕਰਸ਼ਣ ਰਹੇ। ਵਿਦਿਆਰਥੀਆਂ ਵੱਲੋਂ ਪੇਸ਼ ਕੀਤੇ ਗਿੱਧੇ ਤੇ ਭੰਗੜੇ ਨੇ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ।