
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੁਲਿਸ ਡੀਏਵੀ ਪਬਲਿਕ ਸਕੂਲ ਦੇ ਤੇਜਸ ਵੀਰ ਨੇ ਰੋਲਰ ਹਾਕੀ ’ਚ ਪੰਜ ਗੋਲ ਦਾਗੇ

ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : 26ਵੀਂ ਜ਼ਿਲ੍ਹਾ ਰੋਲਰ ਸਕੇਟਿੰਗ ਚੈਂਪੀਅਨਸ਼ਿਪ ਪੁਲਿਸ ਡੀਏਵੀ ਪਬਲਿਕ ਸਕੂਲ ਵਿਖੇ ਕਰਵਾਈ, ਜਿਸ ’ਚ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਜਲੰਧਰ ਰੋਲਰ ਸਕੇਟਿੰਗ ਐਸੋਸੀਏਸ਼ਨ ਦੀ ਪ੍ਰਧਾਨ ਡਾ. ਰਸ਼ਮੀ ਵਿੱਜ ਨੇ ਸ਼ਿਰਕਤ ਕੀਤੀ ਤੇ ਗੁਬਾਰੇ ਉਡਾ ਕੇ ਇਸ ਚੈਂਪੀਅਨਸ਼ਿਪ ਦਾ ਉਦਘਾਟਨ ਕੀਤਾ। ਇਸ ਤੋਂ ਬਾਅਦ ਨੈਸ਼ਨਲ ਪੱਧਰ ’ਤੇ ਨਾਮਣਾ ਖੱਟਣ ਵਾਲੀ ਹਰਗੁਣ ਹੁੰਦਲ, ਅਰਮਾਨ ਤੇ ਹਰਨਾਜ ਕੌਰ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਚੈਂਪੀਅਨਸ਼ਿਪ ’ਚ ਸਪੀਡ ਸਕੇਟਿੰਗ ਦੇ ਅੰਡਰ-4 ਸਾਲ ਉਮਰ ਵਰਗ ਤੋਂ ਲੈ ਕੇ 18 ਸਾਲ ਤੋਂ ਉੱਪਰ ਤੱਕ ਦੇ ਉਮਰ ਵਰਗ ’ਚ ਕੁਆਡ ਤੇ ਇਨਲਾਈਨ ਦੇ ਮੁਕਾਬਲਿਆਂ ’ਚ ਕੁੜੀਆਂ ਤੇ ਮੁੰਡਿਆਂ ਨੇ ਭਾਗ ਲਿਆ। ਪ੍ਰਿੰਸੀਪਲ ਡਾ. ਯੋਗੇਸ਼ ਗੰਭੀਰ ਨੇ ਜੇਤੂ ਖਿਡਾਰੀਆਂ ਨੂੰ ਮੈਡਲ ਵੰਡੇ। ਦੂਸਰੇ ਦਿਨ ਦੇ ਰੋਲਰ ਹਾਕੀ ਮੁਕਾਬਲਿਆਂ ’ਚ ਵਿਸ਼ੇਸ਼ ਮਹਿਮਾਨ ਅਜੇ ਚੋਪੜਾ ਵਾਈਸ ਪ੍ਰੈਜੀਡੈਂਟ ਜ਼ਿਲ੍ਹਾ ਰੋਲਰ ਸਕੇਟਿੰਗ ਐਸੋਸੀਏਸ਼ਨ ਜਲੰਧਰ ਨੇ ਸ਼ਿਰਕਤ ਕੀਤੀ। ਇਸ ਮੌਕੇ ਸਕੇਟਿੰਗ ਕੋਚ ਦਿਲਬਾਗ ਸਿੰਘ ਕਾਹਲੋਂ, ਡਿੰਪੀ ਮਲਿਕ, ਸਰਵੀਸ਼ ਉਬਰਾਏ, ਮਨੀਸ਼ ਕੁਮਾਰ, ਬਲਰਾਮ ਕੁਮਾਰ, ਪਰਮਜੀਤ ਬਖਸ਼ੀਸ ਸਿੰਘ, ਅਜੇ ਮਹਿਰਾ ਤੇ ਸੁਰਿੰਦਰ ਸਿੰਘ ਵੀ ਮੌਜੂਦ ਸਨ। ਰੋਲਰ ਹਾਕੀ ਦੇ ਮੁਕਾਬਲੇ ਦੇ ਨਤੀਜੇ ਇਸ ਪ੍ਰਕਾਰ ਰਹੇ- ਜਲੰਧਰ ਬੀ ਪਹਿਲੇ ਸਥਾਨ ਤੇ ਜਲੰਧਰ ਏ ਟੀਮ ਦੂਸਰੇ ਸਥਾਨ ਤੇ ਰਹੀ। ਹਾਕੀ ਦੇ ਮੁਕਾਬਲੇ ਬੜੇ ਹੀ ਰੋਮਾਂਚਕ ਹੋਏ ਤੇ ਜੇਤੂ ਖਿਡਾਰੀਆਂ ਨੂੰ ਅਜੇ ਚੋਪੜਾ ਨੇ ਮੈਡਲ ਦਿੱਤੇ।