- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡੀ.ਏ.ਵੀ. ਕਾਲਜ ਵਿਖੇ ਕਵਿਤਾ ਉਚਾਰਨ ਮੁਕਾਬਲੇ ਅਤੇ ਅੰਤਰਰਾਸ਼ਟਰੀ ਅਨੁਵਾਦ ਦਿਵਸ ਮਨਾਇਆ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਡੀ.ਏ.ਵੀ. ਕਾਲਜ ਦੇ ਅੰਗਰੇਜ਼ੀ ਵਿਭਾਗ ਅਧੀਨ ਚੱਲਦੇ 'ਇੰਗਲਿਸ਼ ਸੈਮੀਨਾਰ' ਵੱਲੋਂ ਕਵਿਤਾ ਉਚਾਰਨ ਮੁਕਾਬਲੇ ਰਾਹੀਂ ਅਨੁਵਾਦ ਦਿਵਸ ਮਨਾਇਆ ਗਿਆ। ਮੁੱਖ ਮਹਿਮਾਨ ਵਾਈਸ ਪ੍ਰਿੰਸੀਪਲ ਪ੍ਰੋਫੈਸਰ ਕੁੰਵਰ ਰਾਜੀਵ ਨੇ ਵਿਦਿਆਰਥੀਆਂ ਨੂੰ ਪਾਠਕ੍ਰਮ ਤੋਂ ਬਾਹਰੀ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਵਾਈਸ ਪ੍ਰਿੰਸੀਪਲ ਅਤੇ ਵਿਭਾਗ ਮੁਖੀ ਪ੍ਰੋਫੈਸਰ ਸੋਨਿਕਾ ਦਾਨੀਆ ਨੇ ਸਾਡੇ ਜੀਵਨ ਵਿੱਚ ਕਵਿਤਾ ਦੀ ਬਦਲਾਅ ਲਿਆਉਣ ਵਾਲੀ ਭੂਮਿਕਾ 'ਤੇ ਚਾਨਣਾ ਪਾਇਆ। ਇਸ ਮੁਕਾਬਲੇ ਵਿੱਚ ਪੰਜਾਬੀ ਵਿਭਾਗ ਤੋਂ ਡਾ. ਕਿਰਨਦੀਪ ਕੌਰ, ਅੰਗਰੇਜ਼ੀ ਵਿਭਾਗ ਤੋਂ ਡਾ. ਵਰੁਣ ਦੇਵ ਵਸ਼ਿਸ਼ਠ ਅਤੇ ਹਿੰਦੀ ਵਿਭਾਗ ਤੋਂ ਡਾ. ਰਿਚਾ ਨਾਂਗਲਾ ਨੇ ਜੱਜ ਵਜੋਂ ਸੇਵਾਵਾਂ ਨਿਭਾਈਆਂ। ਮੁਸਕਾਨ ਯਾਦਵ ਨੇ ਪਹਿਲਾ, ਤਰਨਪ੍ਰੀਤ ਕੌਰ ਨੇ ਦੂਜਾ ਅਤੇ ਤਨਵੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਕਵਿਤਾ ਪਾਠ ਦੇ ਦੌਰ ਤੋਂ ਬਾਅਦ ਤੁਸ਼ਾਰ ਚੱਢਾ ਤੇ ਦਿਵਿਸ਼ੀ ਵਰਮਾ ਵੱਲੋਂ ਪੇਸ਼ਕਾਰੀਆਂ ਦਿੱਤੀਆਂ ਗਈਆਂ। ਦਿਵਿਸ਼ੀ ਵਰਮਾ ਤੇ ਅਨਾਹਿਦ ਪ੍ਰਤਾਪ ਕੌਰ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਅੰਗਰੇਜ਼ੀ ਵਿਭਾਗ ਦੇ ਅਧਿਆਪਕ ਪ੍ਰੋ. ਸ਼ਰਦ ਮਨੋਚਾ, ਪ੍ਰੋ. ਨਰੇਸ਼ ਕੁਮਾਰ, ਡਾ. ਪ੍ਰਦੀਪ ਕੌਰ ਰਾਜਪਾਲ ਅਤੇ ਪ੍ਰੋ. ਗੁਰਜੀਤ ਸਿੰਘ, ਡਾ. ਸੀਮਾ, ਪ੍ਰੋ. ਮੋਨਿਕਾ ਬਹਿਲ, ਡਾ. ਦੀਪਾਲੀ ਹਾਂਡਾ, ਡਾ. ਸੀਮਾ ਸ਼ਰਮਾ, ਡਾ. ਰਾਜਵੰਤ ਕੌਰ, ਡਾ. ਮੀਨਾਕਸ਼ੀ ਮੋਹਨ, ਡਾ. ਏਕਜੋਤ ਕੌਰ, ਪ੍ਰੋ. ਈਸ਼ਾ, ਪ੍ਰੋ. ਰਿਤਿਕਾ ਸੋਬਤੀ, ਪ੍ਰੋ. ਸ਼ਵੇਤਾ, ਡਾ. ਬਲਵਿੰਦਰ ਸਿੰਘ ਤੇ ਡਾ. ਸਾਹਿਬ ਸਿੰਘ ਵੀ ਸ਼ਾਮਲ ਹੋਏ।