- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨੇ ਜਲੰਧਰ ਦੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਪੰਜਾਬ ਵਾਸੀਆਂ ਨੂੰ 'ਡਬਲ ਇੰਜਣ' ਦੀ ਸਰਕਾਰ ਬਣਾਉਣ ਦੀ ਅਪੀਲ ਕੀਤੀ ਅਤੇ ਵਿਕਾਸ ਕਾਰਜਾਂ ਨੂੰ ਹਰੀ ਝੰਡੀ ਦਿਖਾਈ। ਸਾਥੀਓ, ਅੱਜ ਹੀ ਲੁਧਿਆਣਾ ਬਾਈਪਾਸ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ ਦਿੱਲੀ-ਅੰਮ੍ਰਿਤਸਰ-ਕੱਟੜਾ ਐਕਸਪ੍ਰੈਸ-ਵੇਅ ਦੇ ਇੱਕ ਹੋਰ ਸੈਕਸ਼ਨ ਦਾ ਉਦਘਾਟਨ ਹੋਇਆ ਹੈ। ਮੈਂ ਅਜਿਹੇ ਹਰ ਪ੍ਰੋਜੈਕਟ ਲਈ ਇੱਥੋਂ ਦੇ ਵਾਸੀਆਂ ਨੂੰ ਅਤੇ ਖਾਸ ਤੌਰ ’ਤੇ ਪੰਜਾਬ ਦੇ ਮੇਰੇ ਭੈਣ-ਭਰਾਵਾਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ।

ਅੱਜ ਭਾਰਤ ਸਰਕਾਰ ਕਨੈਕਟੀਵਿਟੀ ਦੇ ਇੰਫਰਾਸਟ੍ਰਕਚਰ ਦੇ ਅਨੇਕਾਂ ਅਜਿਹੇ ਪ੍ਰੋਜੈਕਟਾਂ ’ਤੇ ਪੰਜਾਬ ਵਿੱਚ ਕੰਮ ਕਰ ਰਹੀ ਹੈ। ਪੰਜਾਬ ਵਿੱਚ ਭਾਜਪਾ ਦੀ ਸਰਕਾਰ ਨਹੀਂ ਰਹੀ ਪਰ ਸਾਡਾ ਪੰਜਾਬ ਵਿਕਸਿਤ ਹੋਵੇ, ਇਸ ਦੇ ਲਈ ਭਾਜਪਾ ਦੀ ਐੱਨ.ਡੀ.ਏ. (NDA) ਸਰਕਾਰ ਕੋਈ ਕਸਰ ਬਾਕੀ ਨਹੀਂ ਛੱਡ ਰਹੀ।
ਸਾਥੀਓ, ਅੱਜ ਮੈਂ ਵਿਸ਼ੇਸ਼ ਤੌਰ ’ਤੇ ਜਲੰਧਰ ਦੇ ਲੋਕਾਂ ਦੀ ਵੀ ਸ਼ਲਾਘਾ ਕਰਾਂਗਾ, ਜਿਨ੍ਹਾਂ ਨੇ 'ਸਵੱਛਤਾ ਨਾਲ ਸਵਾਗਤ' ਦੀ ਪਹਿਲ ਦੇ ਜ਼ਰੀਏ ਇਸ ਪ੍ਰੋਗਰਾਮ ਨੂੰ ਹੋਰ ਸਾਰਥਕ ਬਣਾ ਦਿੱਤਾ। ਸ੍ਰੀ ਗੁਰੂ ਰਵਿਦਾਸ ਜੀ ਨੇ ਸਮਾਨਤਾ ਅਤੇ ਸਦਭਾਵਨਾ ਦਾ ਜੋ ਸੰਦੇਸ਼ ਦਿੱਤਾ ਸੀ, ਉਸ ਨੂੰ ਤੁਸੀਂ ਸਾਰਿਆਂ ਨੇ ਆਪਣੇ ਵਿਹਾਰ ਵਿੱਚ ਢਾਲਿਆ ਹੈ।
ਇਸ ਮੌਕੇ ਨਰਿੰਦਰ ਮੋਦੀ ਨੇ ਕਿਹਾ ਕਿ ਸਾਥੀਓ, ਕਾਂਗਰਸ ਨੇ 2014 ਤੋਂ ਪਹਿਲਾਂ ਰੇਲਵੇ ਦੇ ਕੀ ਹਾਲਤ ਸੀ, ਤੁਸੀਂ ਸਾਰੇ ਜਾਣਦੇ ਹੋ ਕਾਂਗਰਸ ਸਿਰਫ ਐਲਾਨ ਕਰਦੀ ਸੀ ਅਤੇ ਸੋ ਜਾਂਦੀ ਸੀ। ਗਰੀਬ ਅਤੇ ਮਿਡਲ ਕਲਾਸ ਨੂੰ ਵੀ ਸੁਵਿਧਾ ਚਾਹੀਦੀ ਹੈ। ਪਹਿਲਾਂ ਸਰਕਾਰਾਂ ਕੋਈ ਚਰਚਾ ਨਹੀਂ ਸੀ ਕਰਦੀ। ਇਸ ਤਰ੍ਹਾਂ ਨਾਲ ਭਾਰਤ ਵਿਕਸਿਤ ਭਾਰਤ ਨਹੀਂ ਬਣ ਸਕਦਾ ਸੀ। ਭਾਜਪਾ ਨੇ ਹੀ ਹਾਲਾਤਾਂ ਨੂੰ ਬਦਲਣਾ ਸ਼ੁਰੂ ਕੀਤਾ ਹੈ।