- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਹਾਈ ਸਕੂਲ ਬੂਟਾ ਮੰਡੀ ਦੇ ਖਿਡਾਰੀਆਂ ਨੇ ਖੇਡਾਂ ’ਚ ਮਾਰੀਆਂ ਮੱਲਾਂ

ਮਹਿੰਦਰ ਰਾਮ ਫੁਗਲਾਣਾ, ਪੰਜਾਬੀ ਜਾਗਰਣ, ਜਲੰਧਰ : 70ਵੀਆਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ’ਚ ਸਰਕਾਰੀ ਹਾਈ ਸਕੂਲ ਬੂਟਾ ਮੰਡੀ ਦੇ ਖਿਡਾਰੀ ਨੇ ਵੱਖ-ਵੱਖ ਖੇਡਾਂ ’ਚ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ 26 ਮੈਡਲ ਪ੍ਰਾਪਤ ਕਰਕੇ ਖਿਡਾਰੀਆਂ ਨੇ ਆਪਣੇ ਸਕੂਲ, ਅਧਿਆਪਕਾਂ, ਮਾਪਿਆਂ ਦਾ ਨਾਂ ਰੌਸ਼ਨ ਕੀਤਾ। ਖੇਡ ਕ੍ਰਾਸ ’ਚੋਂ 6 ਸੋਨੇ ਦੇ, 2 ਚਾਂਦੀ ਦੇ, 1 ਕਾਂਸ਼ੀ ਦਾ ਮੈਡਲ ਜਿੱਤੇ, ਇਸੇ ਤਰ੍ਹਾਂ ਖੇਡ ਜੁੱਡੋ ’ਚੋ 3 ਸੋਨੇ ਦੇ, 2 ਚਾਂਦੀ ਦੇ, 3 ਸਿਲਵਰ ਦੇ ਮੈਡਲ ਜਿੱਤੇ। ਇਸੇ ਤਰ੍ਹਾਂ ਕੁਸ਼ਤੀਆਂ ਦੇ ਮੁਕਾਬਲੇ ’ਚੋਂ 3 ਚਾਂਦੀ ਦੇ, 3 ਕਾਂਸੇ ਦੇ ਮੈਡਲ ਜਿੱਤ ਕੇ ਜਿਲਾ ਜਲੰਧਰ ਦੀਆਂ ਖੇਡਾਂ ’ਚ ਨਾਮਣਾ ਕਮਾਇਆ। ਇਸ ਪ੍ਰਾਪਤੀ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੀ ਮੁੱਖ ਅਧਿਆਪਕਾ ਪੂਨਮ ਤੇ ਸਕੂਲ ਦੇ ਡੀਪੀਈ ਸਲਿੰਦਰ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਨੇ ਪੜ੍ਹਾਈ ਦੇ ਨਾਲ ਨਾਲ ਖੇਡਾਂ ’ਚ ਵੀ ਮਿਹਨਤ ਕਰ ਕੇ ਜ਼ਿਲ੍ਹੇ ’ਚ ਖੇਡਾਂ ਦਾ ਵਧੀਆ ਪ੍ਰਦਰਸ਼ਨ ਕੀਤਾ। ਖੇਡਾਂ ਦੀਆਂ ਪ੍ਰਾਪਤੀਆਂ ਨੂੰ ਦੇਖਦਿਆਂ ਸਕੂਲ ਦੀ ਮੁਖੀ, ਡੀਪੀਈ, ਅਧਿਆਪਕ ਰੇਖਾ, ਪੂਜਾ ਮਰਵਾਹਾ, ਤਮੰਨਾ, ਰਾਜਦੀਪ, ਮਨਜੀਤ ਕੌਰ, ਲਵਲੀਨ, ਮੀਨੂ, ਜਿੰਨੀ, ਨੇਹਾ ਸ਼ਰਮਾ, ਜਸਕਰਨ ਕੌਰ ਨੇ ਖਿਡਾਰੀਆਂ ਦਾ ਸਵਾਗਤ ਕੀਤਾ।