
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਲਿਡ ਵੇਸਟ ਦੇ ਠੇਕੇ ਦੇ ਵਿਰੁੱਧ ਕੱਲ੍ਹ ਨਿਗਮ ਯੂਨੀਅਨਾਂ ਵਿਰੋਧ ਵਿਖਾਵਾ ਕਰਨਗੀਆਂ।

ਸਾਲਿਡ ਵੇਸਟ ਦੇ ਠੇਕੇ ਦੇ ਵਿਰੁੱਧ ਐਤਵਾਰ ਨਿਗਮ ਯੂਨੀਅਨਾਂ ਕਰਨਗੀਆਂ ਵਿਰੋਧ ਵਿਖਾਵਾ
ਮਦਨ ਭਾਰਦਵਾਜ ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਯੂਨੀਅਨਾਂ ਵਲੋਂ 607 ਕਰੋੜ ਦੇ ਸਾਲਿਡ ਵੇਸਟ ਪ੍ਰਾਜੈਕਟ ਦਾ ਠੇਕਾ ਦੇਣ ਦੇ ਵਿਰੁੱਧ ’ਚ ਕੀਤੀ ਗਈ ਹੜਤਾਲ ਕਾਰਨ ਸ਼ਹਿਰ ਦੇ ਪ੍ਰਮੁੱਖ ਡੰਪਾਂ ਤੇ ਕੂੜੇ ਦੇ ਢੇਰ ਲੱਗਣ ਕਾਰਨ ਲਗਪਗ 2 ਹਜ਼ਾਰ ਮੀਟ੍ਰਿਕ ਟਨ ਕੂੜਾ ਇਕੱਠਾ ਹੋ ਗਿਆ ਹੈ। ਵੀਰਵਾਰ ਤੇ ਸ਼ੁੱਕਰਵਾਰ ਕੰਮਕਾਜੀ ਦਿਨਾਂ ’ਚ ਹੜਤਾਲ ਹੋਣ ਤੇ ਫਿਰ ਅੱਗੇ ਸ਼ਨਿਚਰਵਾਰ ਤੇ ਐਤਵਾਰ ਨੂੰ ਛੁੱਟੀ ਕਾਰਨ ਕੂੜਾ ਨਹੀਂ ਚੁੱਕੇ ਜਾਣ ਕਾਰਨ ਸ਼ਹਿਰ ਦੀ ਅੰਦਰੂਨੀ ਹਾਲਤ ਮੰਦੀ ਹੁੰਦੀ ਜਾ ਰਹੀ ਹੈ। •ਸ਼ਨਿਚਰਵਾਰ ਨੂੰ ਸ਼ਹਿਰ ਦੀਆਂ ਅਨੇਕਾਂ ਸੜਕਾਂ ’ਤੇ ਵੀ ਕੂੜਾ ਫੈਲਿਆ ਦੇਖਿਆ ਗਿਆ ਤੇ ਅੱਗੇ ਹਾਲਤ ਹੋਰ ਖਰਾਬ ਹੋਣ ਦੀ ਸੰਭਾਵਨਾ ਵੱਧ ਗਈ ਹੈ।
---
ਸੋਮਵਾਰ ਨੂੰ ਹੋਵੇਗਾ ਧਰਨਾ ਪ੍ਰਦਰਸ਼ਨ
ਇਸ ਦੌਰਾਨ ਡਰਾਈਵਰ ਅਤੇ ਟੈਕਨੀਕਲ ਵਰਕਰ ਯੂਨੀਅਨ ਦੇ ਆਗੂਆਂ ਬੰਟੂ ਸਭਰਵਾਲ ਤੇ ਸ਼ਮੀ ਲੂਥਰ ਨੇ ਕਿਹਾ ਹੈ ਕਿ 607 ਕਰੋੜ ਦੇ ਸਾਲਿਡ ਵੇਸਟ ਪ੍ਰਾਜੈਕਟ ਦੇ ਵਿਰੋੱਧ ’ਚ ਸੋਮਵਾਰ ਨੂੰ ਸੰਘਰਸ਼ ਤੇਜ਼ ਕਰ ਦਿੱਤਾ ਜਾਏਗਾ। ਕੂੜੇ ਦੀ ਢੁਆਈ ਨਾ ਹੋਣ ਕਾਰਨ ਜੇ ਬਿਮਾਰੀਆਂ ਫੈਲਦੀਆਂ ਹਨ ਤਾਂ ਉਸ ਦੀ ਜ਼ਿੰਮੇਵਾਰੀ ਨਗਰ ਨਿਗਮ ਪ੍ਰਸ਼ਾਸਨ ਦੀ ਹੋਵੇਗੀ। ਉੁਨ੍ਹਾਂ ਕਿਹਾ ਕਿ ਉਕਤ ਪ੍ਰਾਜੈਕਟ ਜੇ ਲੱਗਦਾ ਹੈ ਤਾਂ ਫਿਰ ਉਸ ਦਾ ਲਾਭ ਠੇਕੇਦਾਰ ਨੂੰ ਦੇਣ ਲਈ ਅਤੇ ਨਿਗਮ ਮੁਲਾਜ਼ਮਾਂ ਨੂੰ ਵਿਹਲੇ ਕਰਨ ਲਈ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਕੰਪਨੀ ਵਲੋਂ ਘਰਾਂ ਤੋਂ ਕੂੜਾ ਇਕੱਠਾ ਕੀਤਾ ਜਾਏਗਾ ਤਾਂ ਫਿਰ ਸਾਡੇ ਨਾਲ ਜੁੜੇ ਮੁਲਾਜ਼ਮ ਭੁੱਖਮਰੀ ਦਾ ਸ਼ਿਕਾਰ ਹੋਣਗੇ। ਇਸ ਬਾਰੇ ਨਗਰ ਨਿਗਮ ਪ੍ਰਸ਼ਾਸਨ ਨੂੰ ਕੁਝ ਵਿਚਾਰ ਕਰਨਾ ਚਾਹੀਦਾ ਹੈ।
---
ਹੜਤਾਲ ਕਾਰਨ ਫੈਲਿਆ ਕੂੜਾ
ਨਿਗਮ ਯੂਨੀਅਨਾਂ ਦੀ ਹੜਤਾਲ ਕਾਰਨ ਸ਼ਹਿਰ ਦੇ ਵੱਖ ਵੱਖ ਇਲਾਕਿਆਂ ’ਚ ਕੂੜੇ ਦੇ ਢੇਰ ਲੱਗੇ ਦੇਖੇ ਜਾ ਸਕਦੇ ਹਨ। ਇਸ ਸਮੇਂ ਬਸਤੀ ਅੱਡਾ ਮੱਛੀ ਮਾਰਕੀਟ, ਪਲਾਜ਼ਾ ਚੌਕ, ਪ੍ਰਤਾਪ ਬਾਗ ਡੰਪ ਦੇ ਅੰਦਰ ਤੇ ਬਾਹਰ, ਅਰਬਨ ਅਸਟੇਟ ਫੇਜ਼ 2, ਤੋ ਇਲਾਵਾ ਹੋਰ ਵੀ ਕਈ ਥਾਵਾਂ ’ਤੇ ਕੂੜੇ ਦੇ ਢੇਰ ਲੱਗੇ ਦੇਖੇ ਗਏ।
---
ਮੰਗਾਂ ਮੰਨੀਆਂ ਜਾਣ : ਬੇਰੀ
ਇਸ ਦੌਰਾਨ ਸਾਬਕਾ ਵਿਧਾਇਕ ਤੇ ਜ਼ਿਲ੍ਹਾ ਕਾਂਗਰਸ ਕਮੇਟੀ ਦੇ ਪ੍ਰਧਾਨ ਰਾਜਿੰਦਰ ਬੇਰੀ ਨੇ ਨਿਗਮ ਯੂਨੀਅਨ ਦੀਆਂ ਮੰਗਾਂ ਦੀ ਹਮਾਇਤ ਕਰਦੇ ਹੋਏ ਕਿਹਾ ਹੈ ਕਿ ਸਰਕਾਰ ਨੂੰ ਮੁਲਾਜ਼ਮਾਂ ਦੀਆਂ ਮੰਗਾਂ ਸਵੀਕਾਰ ਕਰ ਲੈਣੀਆਂ ਚਾਹੀਦੀਆਂ ਹਨ ਅਤੇ ਹੜਤਾਲ ਖਤਮ ਕਰਵਾ ਲੈਣੀ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਨਗਰ ਨਿਗਮ ਨੂੰ ਸਹਿਰ ਦੀ ਸਾਫ ਸਫਾਈ ਦਾ ਵੀ ਧਿਆਨ ਰਖੱਣ ਲਈ ਮੰਗਾਂ ਸਵੀਕਾਰ ਕਰ ਲੈਣੀਆਂ ਚਾਹੀਦੀਆਂ ਹਨ।