
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਆਜਾ ਮੇਰੇ ਸਹਿਰ ਦੀ ਨੁਹਾਰ ਵੇਖ ਲੈ ਬੱਸ ਅੱਡੇ ਦੀ ਸਾਂਭ ਸੰਭਾਲ ਨਾ ਹੋਣ ਧਾਰਿਆ ਖੰਡਰ ਤੇ ਜੰਗਲ ਦਾ ਰੂਪ

ਅਜੇ ਸਿੰਘ ਨਾਗੀ, ਪੰਜਾਬੀ ਜਾਗਰਣ, ਫਿਲੌਰ
ਨੈਸ਼ਨਲ ਹਾਈਵੇ ਦਿੱਲੀ ਤੋਂ ਸ੍ਰੀ ਅੰਮ੍ਰਿਤਸਰ ਸਾਹਿਬ ਤੇ ਵਸਿਆ ਇਤਿਹਾਸਿਕ ਸ਼ਹਿਰ ਫਿਲੌਰ ਸਰਕਾਰੀ ਸਹੂਲਤਾਂ ਲਈ ਤਰਸ ਰਿਹਾ ਹੈ, ਜੇ ਬੱਸ ਅੱਡੇ ਦੀ ਗੱਲ ਕਰੀਏ ਸਾਂਭ-ਸੰਭਾਲ ਨਾ ਹੋਣ ਕਾਰਨ ਖੰਡਰ ਦਾ ਰੂਪ ਧਾਰਨ ਕਰ ਚੁੱਕਾ ਹੈ। 18 ਨਵੰਬਰ 1999 ਨੂੰ ਨਗਰ ਕੌਂਸਲ ਦੇ ਪ੍ਰਧਾਨ ਜਰਨੈਲ ਸਿੰਘ ਸਮਰਾ, ਮੀਤ ਪ੍ਰਧਾਨ ਕਾਮਨੀ ਗੌੜਨੇ ਬੱਸ ਅੱਡੇ ਦਾ ਕਰ ਕਮਲਾਂ ਉਦਘਾਟਨ ਕੀਤਾ ਸੀ, ਜੋ ਹੁਣ ਪੁਲਿਸ ਵੱਲੋਂ ਫੜੇ ਵਹਾਨ ਖੜ੍ਹੇ ਕਰਕੇ ਦਫਤਰ ਬਣਿਆ ਹੋਇਆ ਹੈ।
ਡਾ. ਕੁਲਦੀਪ ਰਾਏ ਸਰਪ੍ਰਸਤ ਬਾਬਾ ਮੋਤੀ ਰਾਮ ਮਹਿਰਾ ਜੀ ਵੈੱਲਫੇਅਰ ਸੁਸਾਇਟੀ ਪੰਜਾਬ ਨੇ ਸਰਕਾਰਾਂ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਵਿਅੰਗ ਕੱਸਦਿਆਂ ਕਿਹਾ ਕਿ ਉਨ੍ਹਾਂ ਨੇ ਸ਼ਹਿਰਾਂ ਤੇ ਪਿੰਡਾਂ ’ਚ ਵਿਕਾਸ ਦੇ ਬੋਰਡਾਂ ਤੋਂ ਇਲਾਵਾ ਵਿਕਾਸ ਕਾਰਜ ਘੱਟ ਤੇ ਇਸ਼ਤਿਹਾਰਬਾਜ਼ੀ ਜ਼ਿਆਦਾ ਕਰਦੇ ਹਨ। ਮੀਂਹ ਤੇ ਧੁੱਪ ’ਚ ਸਵਾਰੀਆਂ ਬਾਹਰ ਖੜ੍ਹਦੀਆਂ ਤੇ ਸਰਕਾਰਾਂ ਨੂੰ ਕੋਸਦੀਆਂ ਹਨ ਤੇ ਸਰਕਾਰਾਂ ਨੂੰ ਧਿਆਨ ਦੇ ਕੇ ਬੱਸ ਅੱਡੇ ਨੂੰ ਮੋਡੀਫਾਈ ਕਰਕੇ ਦੁਬਾਰਾ ਬਣਾਉਣਾ ਚਾਹੀਦਾ ਹੈ। ਐੱਨਜੀਓ ਤੇ ਸਮਾਜ ਸੇਵੀਆਂ ਨੇ ਜਲੰਧਰ ਤੇ ਲੁਧਿਆਣਾ ਰੋਡ ’ਤੇ ਦੋ ਸ਼ੈਡਾਂ ਬਣਾ ਕੇ ਸਵਾਰੀਆਂ ਲਈ ਉਪਲੱਬਧ ਕੀਤੀਆਂ ਹੋਈਆਂ ਹਨ।
ਭੀਕੇਯੂ ਦੁਆਬਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਢੇਸੀ ਨੇ ਕਿਹਾ ਕਿ ਨਗਰ ਕੌਂਸਲ ਵੱਲੋਂ ਲੱਖਾਂ ਦੇ ਹਿਸਾਬ ਨਾਲ ਠੇਕੇਦਾਰ ਕੋਲੋਂ ਠੇਕਾ ਲਿਆ ਜਾਂਦਾ ਹੈ ਪਰ ਬੜੇ ਅਫਸੋਸ ਦੀ ਗੱਲ ਕਿ ਉੱਥੇ ਪਹਿਲਾਂ ਬਾਥਰੂਮ ਨਹੀਂ ਸਨ। ਮੀਡੀਏ ’ਚ ਖਬਰ ਪ੍ਰਕਾਸ਼ਿਤ ਹੋਣ ’ਤੇ ਨਗਰ ਕੌਂਸਲ ਵੱਲੋਂ ਅੱਡੇ ’ਚ ਬਾਥਰੂਮ ਬਣਾਏ ਗਏ ਤੇ ਸਵਾਰੀਆ ਲਈ ਅੱਡੇ ’ਚ ਕੋਈ ਪਾਣੀ ਪੀਣ ਦੀ ਸਹੂਲਤ ਨਹੀਂ ਉਪਲੱਬਧ ਹੈ। ਮੌਜੂਦਾ ਆਪ ਸਰਕਾਰ ਦੇ ਹਲਕਾ ਫਿਲੌਰ ਤੋਂ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਲੋਕਾਂ ਨੂੰ ਸਹੂਲਤਾਂ ਪ੍ਰਦਾਨ ਕਰਨ। ਰਾਜਿੰਦਰ ਸੰਧੂ ਨੇ ਕਿਹਾ ਕਿ ਆਪ ਸਰਕਾਰ ਵੱਲੋ ਵਿਕਾਸ ਦੇ ਵੱਡੇ-ਵੱਡੇ ਫਲੈਕਸ ਬੋਰਡ ਲਗਵਾਏ ਹੋਏ ਹਨ ਪਰ ਅਫਸੋਸ ਦੀ ਗੱਲ ਹੈ ਕਿ ਬੱਸ ਅੱਡਾ ਨਾ ਹੋਣ ਸਵਾਰੀਆਂ ਤੇ ਹਲਕਾ ਦੇ ਲੋਕਾਂ ਨੂੰ ਨਮੋਸ਼ੀ ਦਾ ਸਹਾਮਣਾ ਕਰਨਾ ਪੈਂਦਾ ਹੈ।
ਤਰਸੇਮ ਰੁਪਾਣਾ ਪ੍ਰਧਾਨ ਪੰਜਾਬ ਵਿਮੁਕਤ ਜਾਤੀਆਂ ਨੇ ਆਪ ਸਰਕਾਰ ’ਤੇ ਵਿਅੰਗ ਕੱਸਦਿਆਂ ਕਿਹਾ ਕਿ ਆਪ ਸਰਕਾਰ ਦੇ ਕਾਰਜਕਾਲ ਚ ਪੰਜਾਬ ਦੇ ਬੱਸ ਅੱਡਿਆਂ ਦਾ ਮੰਦਾ ਹਾਲ ਹੈ ਮਾਨ ਸਰਕਾਰ ਤੇ ਹਲਕਾ ਇੰਚਾਰਜ ਇਨ੍ਹਾਂ ਸਮੱਸਿਆ ਵੱਲ ਧਿਆਨ ਦੇਣ। ਜ਼ਿਕਰਯੋਗ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਦਾ ਮੁੱਖ ਦਫਤਰ ਜਿੱਥੇ ਰੋਜ਼ਾਨਾ ਆਉਦੇ ਹਨ ਸਾਬਕਾ ਵਿਧਾਇਕ ਵੀ ਲੋਕਾਂ ਦੀਆਂ ਸਮੱਸਿਆਵਾਂ ਨੂੰ ਅਣਗੌਲਿਆ ਕਰਕੇ ਲੰਘ ਜਾਂਦੇ ਹਨ।
ਜਦੋ ਇਸ ਸਮੱਸਿਆ ਸਬੰਧੀ ਹਰਜੋਤ ਕੌਰ ਲੋਹਟੀਆ ਹਲਕਾ ਇੰਚਾਰਜ ਆਪ ਪਾਰਟੀ ਫਿਲੌਰ ਨਾਲ ਸੰਪਰਕ ਕੀਤਾ ਉਨ੍ਹਾਂ ਕਿਹਾ ਕਿ ਮੈਨੂੰ ਥੋੜ੍ਹਾ ਸਮਾਂ ਪਹਿਲਾ ਹਲਕੇ ਦੀ ਸੇਵਾ ਕਰਨ ਦਾ ਮੌਕਾ ਮਿਲਿਆ ਹੈ। ਉਹ ਇਹ ਸਮੱਸਿਆ ਪੰਜਾਬ ਸਰਕਾਰ ਦੇ ਧਿਆਨ ’ਚ ਲਿਆ ਕੇ ਹੱਲ ਕਰਵਾਉਣਗੇ ਤੇ ਹਲਕੇ ਦੇ ਲੋਕਾਂ ਨੂੰ ਬੱਸ ਅੱਡੇ ਦੀ ਸਹੂਲਤਾਂ ਪ੍ਰਦਾਨ ਕਰਵਾਉਣਗੇ।