400 ਤੋਂ ਵੱਧ ਮਰੀਜ਼ਾਂ ਦੀ ਐੱਚਆਈਵੀ ਸਕ੍ਰੀਨਿੰਗ
ਪੀਐੱਚਸੀ ਮਹਿਤਪੁਰ ਵੱਲੋਂ 5 ਦਿਨਾਂ ਐੱਚਆਈਵੀ ਸਕ੍ਰੀਨਿੰਗ ਮੁਹਿੰਮ ਸਫਲਤਾਪੂਰਵਕ ਸੰਪੰਨ
Publish Date: Tue, 24 Feb 2026 08:59 PM (IST)
Updated Date: Tue, 24 Feb 2026 09:01 PM (IST)

ਸੁਰਿੰਦਰ ਛਾਬੜਾ, ਪੰਜਾਬੀ ਜਾਗਰਣ, ਮਹਿਤਪੁਰ : ਬਲਾਕ ਐਕਸਟੈਂਸ਼ਨ ਐਜੂਕੇਟਰ ਹਿਮਾਲਿਆ ਪ੍ਰਕਾਸ਼ ਵੱਲੋਂ ਪ੍ਰਬੰਧਿਤ, ਪੀਐੱਚਸੀ ਮਹਿਤਪੁਰ ਸੈਂਟਰ ’ਚ 5 ਦਿਨਾਂ ਦੀ ਵਿਸ਼ੇਸ਼ ਐੱਚਆਈਵੀ ਸਕ੍ਰੀਨਿੰਗ ਮੁਹਿੰਮ ਸਫਲਤਾਪੂਰਵਕ ਅਮਲ ’ਚ ਲਿਆਂਦੀ ਗਈ। ਮੁਹਿੰਮ ਦੌਰਾਨ ਸੈਂਟਰ ਨਾਲ ਜੁੜੇ ਰਜਿਸਟਰ ਮਰੀਜ਼ਾਂ ਦੀ ਲਗਾਤਾਰ 5 ਦਿਨਾਂ ਤੱਕ ਐੱਚਆਈਵੀ ਜਾਂਚ ਕੀਤੀ ਗਈ। ਕੁੱਲ 400 ਤੋਂ ਵੱਧ ਮਰੀਜ਼ਾਂ ਦੀ ਸਕ੍ਰੀਨਿੰਗ ਕੀਤੀ ਗਈ, ਜੋ ਕਿ ਸਿਹਤ ਖੇਤਰ ’ਚ ਇਕ ਮਹੱਤਵਪੂਰਨ ਉਪਲਬਧੀ ਮੰਨੀ ਜਾ ਰਹੀ ਹੈ। ਨਸ਼ਾ ਕਰਨ ਵਾਲੇ ਵਿਅਕਤੀਆਂ ’ਚ ਸਾਂਝੀਆਂ ਸੂਈਆਂ ਦੇ ਇਸਤੇਮਾਲ ਤੇ ਅਸੁਰੱਖਿਅਤ ਸਬੰਧਾਂ ਕਾਰਨ ਐੱਚਆਈਵੀ ਤੇ ਹੋਰ ਸੰਕਰਮਕ ਬਿਮਾਰੀਆਂ ਦਾ ਖਤਰਾ ਵੱਧ ਜਾਂਦਾ ਹੈ। ਇਸ ਗੱਲ ਨੂੰ ਧਿਆਨ ’ਚ ਰੱਖਦਿਆਂ ਇਹ ਵਿਸ਼ੇਸ਼ ਸਕ੍ਰੀਨਿੰਗ ਕੈਂਪ ਲਗਾਇਆ ਗਿਆ। ਇਸ ਕਾਰਜ ’ਚ ਮੈਡੀਕਲ ਅਫਸਰ ਡਾ. ਪੁਨੀਤ, ਫਾਰਮੇਸੀ ਅਫਸਰ ਹਰਪ੍ਰੀਤ, ਕੌਂਸਲਰ ਹਰਪ੍ਰੀਤ ਕੁਮਾਰ (ਆਈਸੀਟੀਸੀ ਨਕੋਦਰ) ਤੇ ਲੈਬ ਟੈਕਨੀਸ਼ੀਅਨ ਗਗਨਪ੍ਰੀਤ ਕੌਰ ਨੇ ਅਹਿਮ ਭੂਮਿਕਾ ਨਿਭਾਈ। ਟੀਮ ਵੱਲੋਂ ਮਰੀਜ਼ਾਂ ਨੂੰ ਐੱਚਆਈਵੀ ਸਬੰਧੀ ਜਾਗਰੂਕਤਾ ਪ੍ਰਦਾਨ ਕੀਤੀ ਗਈ ਤੇ ਜਿਨ੍ਹਾਂ ਨੂੰ ਲੋੜ ਸੀ, ਉਨ੍ਹਾਂ ਨੂੰ ਅਗਲੇ ਇਲਾਜ ਤੇ ਸਲਾਹ-ਮਸ਼ਵਰੇ ਲਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਪੀਐੱਚਸੀ ਮਹਿਤਪੁਰ ਦੀ ਇਹ ਪਹਲ ਨਸ਼ਾ ਮੁਕਤੀ ਤੇ ਸੰਕਰਮਕ ਬਿਮਾਰੀਆਂ ਦੀ ਰੋਕਥਾਮ ਵੱਲ ਇਕ ਮਹੱਤਵਪੂਰਨ ਕਦਮ ਸਾਬਤ ਹੋਵੇਗੀ। ਸਿਹਤ ਵਿਭਾਗ ਭਵਿੱਖ ’ਚ ਵੀ ਇਸ ਤਰ੍ਹਾਂ ਦੀਆਂ ਸਕ੍ਰੀਨਿੰਗ ਮੁਹਿੰਮਾਂ ਜਾਰੀ ਰੱਖੇਗਾ ਤਾਂ ਜੋ ਸਮਾਜ ਨੂੰ ਸਿਹਤਮੰਦ ਤੇ ਨਸ਼ਾ-ਮੁਕਤ ਬਣਾਇਆ ਜਾ ਸਕੇ।