ਜਗਮੋਹਣ ਕੌਰ ਯਾਦਗਾਰੀ ਮੇਲੇ ’ਚ ਸ਼ਖ਼ਸੀਅਤਾਂ ਦਾ ਹੋਵੇਗਾ ਸਨਮਾਨ : ਨਿਧੜਕ
ਜਗਮੋਹਣ ਕੌਰ ਯਾਦਗਾਰੀ ਮੇਲੇ ‘ਚ ਨਾਮਵਰ ਸ਼ਖ਼ਸੀਅਤਾਂ ਦਾ ਹੋਵੇਗਾ ਸਨਮਾਨ: ਨਿਧੜਕ
Publish Date: Fri, 16 Jan 2026 07:35 PM (IST)
Updated Date: Fri, 16 Jan 2026 07:36 PM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ: ਸਥਾਨਕ ਦੁਸਹਿਰਾ ਗਰਾਊਂਡ ਵਿਖੇ ਕਰਵਾਏ ਜਾ ਰਹੇ 18ਵੇਂ ‘ਕੇ. ਦੀਪ ਅਤੇ ਜਗਮੋਹਣ ਕੌਰ ਯਾਦਗਾਰੀ ਅੰਤਰਰਾਸ਼ਟਰੀ ਸੱਭਿਆਚਾਰਕ ਮੇਲੇ’ ਦੀਆਂ ਤਿਆਰੀਆਂ ਜ਼ੋਰਾਂ ਤੇ ਹਨ। ਇਸ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿਚ ਨਾਮਣਾ ਖੱਟਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਜਾਣਕਾਰੀ ਦਿੰਦਿਆਂ ਮੇਲੇ ਦੇ ਮੁੱਖ ਸੰਚਾਲਕ ਗੁਰਨਾਮ ਸਿੰਘ ਨਿਧੜਕ ਨੇ ਦੱਸਿਆ ਕਿ ਮੇਲੇ ਦੌਰਾਨ ਪੰਜਾਬੀ ਸੱਭਿਆਚਾਰ, ਖੇਡਾਂ ਅਤੇ ਸਮਾਜ ਸੇਵਾ ਵਿਚ ਯੋਗਦਾਨ ਪਾਉਣ ਵਾਲਿਆਂ ਦੀ ਹੌਸਲਾ ਅਫ਼ਜ਼ਾਈ ਕੀਤੀ ਜਾਵੇਗੀ। ਸੁਰੀਲੀ ਗਾਇਕਾ ਮੁਸਕਾਨ ਕੁਰੈਸ਼ੀ ਨੂੰ ਜਗਮੋਹਣ ਕੌਰ ਐਵਾਰਡ ਨਾਲ ਨਿਵਾਜਿਆ ਜਾਵੇਗਾ। ਗਾਇਕ ਨਿਸ਼ਾਨ ਉੱਚੇਵਾਲਾ ਨੂੰ ਕੁਲਦੀਪ ਪਾਰਸ ਐਵਾਰਡ ਭੇਂਟ ਕੀਤਾ ਜਾਵੇਗਾ। ਪੁਲਿਸ ਸੇਵਾਵਾਂ ਵਿਚ ਬਿਹਤਰੀਨ ਕਾਰਗੁਜ਼ਾਰੀ ਲਈ ਡੀਐੱਸਪੀ ਸ਼ਾਹਕੋਟ ਸੁਖਪਾਲ ਸਿੰਘ ਨੂੰ ਮਾਣ ਪੰਜਾਬ ਦਾ ਐਵਾਰਡ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਗੁਰਦੇਵ ਸਿੰਘ ਸੰਘੇੜਾ ਸਾਦਿਕਪੁਰ, ਕੁਲਦੀਪ ਸਿੰਘ ਫੂਡ ਸਪਲਾਈ ਇੰਸਪੈਕਟਰ, ਗੁਰਮੇਲ ਸਿੰਘ ਰੇੜਵਾਂ (ਪੁਰਾਣੇ ਕਬੱਡੀ ਖਿਡਾਰੀ), ਹਰਪਾਲ ਸਿੰਘ ਐੱਸਡੀਓ ਸ਼ਾਹਕੋਟ, ਦਵਿੰਦਰ ਸਿੰਘ ਪੰਚਾਇਤ ਅਫ਼ਸਰ, ਡਾ. ਸਤਨਾਮ ਸਿੰਘ ਕਮਾਲਕੇ, ਨਿਰਮਲ ਸਿੰਘ ਮਾਣਕਪੁਰ ਅਤੇ ਢਾਡੀ ਪ੍ਰਚਾਰਕ ਸੁਖਦੇਵ ਸਿੰਘ ਸ਼ਾਨ ਨੂੰ ਵੀ ਉਨ੍ਹਾਂ ਦੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕੀਤਾ ਜਾਵੇਗਾ। ਇਸ ਮੌਕੇ ਮੀਟਿੰਗ ਵਿਚ ਫਾਰਮੇਸੀ ਅਫਸਰ ਤਰਨਦੀਪ ਸਿੰਘ ਰੂਬੀ, ਸੂਫੀ ਗਾਇਕ ਕੁਲਵਿੰਦਰ ਸ਼ਾਹਕੋਟੀ, ਅਸ਼ੋਕ ਗਿੱਲ, ਪ੍ਰੀਤ ਕੰਠ, ਦਲਬੀਰ ਸੱਭਰਵਾਲ ਆਦਿ ਹਾਜ਼ਰ ਸਨ।