- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੁਲਿਸ ਡੀਏਵੀ ਸਕੂਲ ’ਚ ਨੰਨ੍ਹੇ ਬੱਚਿਆਂ ਨੇ ਨਾਚ ਦੀਆਂ ਪੇਸ਼ਕਾਰੀਆਂ ਨਾਲ ਮੋਹਿਆ ਮਨ

-ਯੂਕੇਜੀ ਤੇ ਪਹਿਲੀ ਦੇ ਵਿਦਿਆਰਥੀਆਂ ਨੇ ਦਿਖਾਈ ਪ੍ਰਤਿਭਾ
-ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਕੀਤਾ ਸਨਮਾਨਿਤ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ
ਪੁਲਿਸ ਡੀਏਵੀ ਪਬਲਿਕ ਸਕੂਲ, ਪੀਏਪੀ ਕੈਂਪਸ ਜਲੰਧਰ ਕੈਂਟ ਦੇ ਪ੍ਰੀ-ਪ੍ਰਾਇਮਰੀ ਵਿੰਗ ਵੱਲੋਂ ਯੂਕੇਜੀ ਤੇ ਪਹਿਲੀ ਜਮਾਤ ਦੇ ਵਿਦਿਆਰਥੀਆਂ ਲਈ ਨਾਚ ਗਤੀਵਿਧੀ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ। ਇਸ ਮੌਕੇ ਨੰਨ੍ਹੇ ਬੱਚਿਆਂ ਨੇ ਪੂਰੇ ਆਤਮਵਿਸ਼ਵਾਸ ਤੇ ਉਤਸ਼ਾਹ ਨਾਲ ਮੰਚ ’ਤੇ ਆਪਣੀਆਂ ਨਾਚ ਪੇਸ਼ਕਾਰੀਆਂ ਦੇ ਕੇ ਹਾਜ਼ਰੀਨ ਦਾ ਮਨ ਮੋਹ ਲਿਆ। ਇਸ ਗਤੀਵਿਧੀ ਨੂੰ ਬਾਲੀਵੁੱਡ, ਸ਼ਾਸਤਰੀ, ਵੈਸਟਰਨ ਤੇ ਲੋਕ ਨਾਚ ਦੀਆਂ ਚਾਰ ਸ਼੍ਰੇਣੀਆਂ ’ਚ ਵੰਡਿਆ ਗਿਆ ਸੀ। ਬੱਚਿਆਂ ਦੇ ਸੁੰਦਰ ਹਾਵ-ਭਾਵ ਤੇ ਜੋਸ਼ ਨੇ ਸਮਾਗਮ ਦੇ ਮਾਹੌਲ ਨੂੰ ਖੁਸ਼ੀਆਂ ਨਾਲ ਭਰ ਦਿੱਤਾ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ. ਆਰਐੱਸ ਕੰਗ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਨੇ ਬੱਚਿਆਂ ਦੀ ਪ੍ਰਤਿਭਾ ਦੀ ਸ਼ਲਾਘਾ ਕਰਦਿਆਂ ਜੇਤੂਆਂ ਤੇ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਤੇ ਤੋਹਫ਼ੇ ਦੇ ਕੇ ਸਨਮਾਨਿਤ ਕੀਤਾ। ਮਾਪਿਆਂ ਨੂੰ ਸੰਬੋਧਨ ਕਰਦਿਆਂ ਡਾ. ਕੰਗ ਨੇ ਕਿਹਾ ਕਿ ਬੱਚੇ ਮਾਪਿਆਂ, ਅਧਿਆਪਕਾਂ ਤੇ ਸਕੂਲ ਦੀ ਸਭ ਤੋਂ ਅਨਮੋਲ ਧਰੋਹਰ ਹਨ। ਹਰ ਬੱਚੇ ’ਚ ਕੋਈ ਨਾ ਕੋਈ ਵਿਸ਼ੇਸ਼ ਪ੍ਰਤਿਭਾ ਹੁੰਦੀ ਹੈ, ਜਿਸ ਨੂੰ ਪਿਆਰ, ਧੀਰਜ ਤੇ ਉਤਸ਼ਾਹ ਨਾਲ ਨਿਖਾਰਨ ਦੀ ਲੋੜ ਹੈ। ਇਸ ਮੌਕੇ ਸਵੀਟੀ ਸਿਢਾਨਾ ਤੇ ਰੀਨਾ ਰਾਜਪੂਤ ਵੀ ਵਿਸ਼ੇਸ਼ ਤੌਰ ’ਤੇ ਮੌਜੂਦ ਰਹੇ। ਇਸ ਦੌਰਾਨ ਯੂਕੇਜੀ ਜਮਾਤ ’ਚੋਂ ਬਾਲੀਵੁੱਡ ਸ਼੍ਰੇਣੀ ’ਚ ਆਊਟਸਟੈਂਡਿੰਗ ’ਚ ਸ਼ਿਵਾਂਸ਼, ਐਕਸੀਲੈਂਟ ’ਚ ਹਰਗੁਨ, ਹਿਤਿਕ ਤੇ ਨਵਦੀਪ, ਜਦਕਿ ਗੁੱਡ ’ਚ ਇਵਾਕਸ਼ੀ, ਕੈਲਵਿਨ ਤੇ ਯੁਵਾਨ ਰਹੇ। ਸ਼ਾਸਤਰੀ ਸ਼੍ਰੇਣੀ ’ਚੋਂ ਆਊਟਸਟੈਂਡਿੰਗ ’ਚ ਹਿਤਿਕਾ ਤੇ ਕਾਇਨਾ, ਐਕਸੀਲੈਂਟ ’ਚ ਦ੍ਰਿਸ਼ਟੀ ਤੇ ਭੁਵਿਕ, ਜਦਕਿ ਗੁੱਡ ’ਚ ਸਿਮਰਤ ਤੇ ਸਮੀਖਿਆ ਰਹੇ। ਵੈਸਟਰਨ ਸ਼੍ਰੇਣੀ ’ਚੋਂ ਆਊਟਸਟੈਂਡਿੰਗ ’ਚ ਅੰਸ਼ਿਕਾ ਤੇ ਧਰੁਵਿਕ, ਐਕਸੀਲੈਂਟ ’ਚ ਪਾਰਥ ਤੇ ਗੁੱਡ ’ਚ ਅਨੂਪ ਕੌਰ ਰਹੇ। ਲੋਕ ਨਾਚ ਸ਼੍ਰੇਣੀ ’ਚੋਂ ਆਊਟਸਟੈਂਡਿੰਗ ’ਚ ਦਿਸ਼ਾ, ਅਨੰਨਿਆ, ਨਿਤਿਆ, ਆਫ਼ਰੀਨ, ਕਰਮ ਤੇ ਦਿਵਿਆਂਸ਼, ਐਕਸੀਲੈਂਟ ’ਚ ਦਿਲਨਾਜ਼, ਸੁਜਾਤਾ, ਰੇਯਾਂਸ਼ ਤੇ ਗੁਰਸ਼ਰਨ, ਜਦਕਿ ਗੁੱਡ ’ਚ ਸਹਿਜ, ਸੁਖਨਾਜ਼ ਤੇ ਰਾਜਵੀਰ ਰਹੇ। ਪਹਿਲੀ ਜਮਾਤ ’ਚੋਂ ਬਾਲੀਵੁੱਡ ਸ਼੍ਰੇਣੀ ’ਚੋਂ ਆਊਟਸਟੈਂਡਿੰਗ ’ਚ ਨਾਇਰਾ ਤੇ ਜ਼ਿਸ਼ਾਨ, ਐਕਸੀਲੈਂਟ ’ਚ ਗਰੀਸ਼ਾ ਤੇ ਸੁਹਾਨੀ, ਜਦਕਿ ਗੁੱਡ ’ਚ ਆਰਾਧਿਆ ਰਹੀ। ਵੈਸਟਰਨ ਸ਼੍ਰੇਣੀ ਵਿਚੋੰਆਊਟਸਟੈਂਡਿੰਗ ’ਚ ਵਿਰਾਜ ਤੇ ਗਵਿਆ, ਐਕਸੀਲੈਂਟ ’ਚ ਗ੍ਰਿਤਿਕ ਤੇ ਰੇਯਾਂਸ਼, ਜਦਕਿ ਗੁੱਡ ’ਚ ਹ੍ਰਿਦੈ ਅਤੇ ਦੀਪਤੀ ਰਹੇ। ਲੋਕ ਨਾਚ ਸ਼੍ਰੇਣੀ ’ਚੋਂ ਆਊਟਸਟੈਂਡਿੰਗ ’ਚ ਮਿਤਾਂਸ਼, ਕਰਨਵੀਰ ਤੇ ਤਨਿਸ਼ਾ, ਐਕਸੀਲੈਂਟ ’ਚ ਜੈ ਕੌਰ, ਨੈਤਿਕ ਤੇ ਮੰਨਤ, ਜਦਕਿ ਗੁੱਡ ’ਚ ਗੁਰਾਸੀਸ, ਉਰਵਿਸ਼, ਬੀਰਫਤਿਹ ਤੇ ਯਸ਼ਿਕਾ ਰਹੇ। ਸ਼ਾਸਤਰੀ ਸ਼੍ਰੇਣੀ ’ਚੋਂ ਆਊਟਸਟੈਂਡਿੰਗ ’ਚ ਸਹਿਜਪ੍ਰੀਤ, ਸਾਨਵੀ ਤੇ ਅਤਿਕਸ਼, ਐਕਸੀਲੈਂਟ ’ਚ ਆਇਸ਼ਾ, ਜਦਕਿ ਗੁੱਡ ’ਚ ਆਇਰਾ ਤੇ ਸਾਨਵੀ ਰਹੇ।