- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਿੰਡ ਸਾਗਰਪੁਰ ’ਚ ਦੂਜੀਆਂ ਪਾਰਟੀਆਂ ਨੂੰ ਅਲਵਿਦਾ ਆਖ , ਵੱਡੀ ਗਿਣਤੀ ਲੋਕ ‘ਆਪ’ ਵਿੱਚ ਸ਼ਾਮਲ

ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ :
ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਸਾਗਰਪੁਰ ਦੇ ਲੋਕ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਦਾ ਐਲਾਨ ਕੀਤਾ। ਜਸਵੰਤ ਸਿੰਘ ਢਿੱਲੋਂ ਦੇ ਗ੍ਰਹਿ ਵਿਖੇ ਹੋਏ ਸਮਾਗਮ ਦੌਰਾਨ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ ਲੋਕਾਂ ਨੂੰ ਆਪਣੀਆਂ ਸਮੱਸਿਆਵਾਂ ਲਈ ਆਗੂਆਂ ਤੱਕ ਪਹੁੰਚ ਕਰਨ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ। ਉਨ੍ਹਾਂ ਕਿਹਾ ਕਿ ਹੁਣ ‘ਆਪ’ ਸਰਕਾਰ ਵੱਲੋਂ ਲੋਕਾਂ ਤੱਕ ਪਹੁੰਚ ਬਣਾਈ ਜਾ ਰਹੀ ਹੈ ਅਤੇ ਪਿੰਡਾਂ ਵਿੱਚ ਰਹਿ ਕੇ ਲੋਕਾਂ ਦੀਆਂ ਮੁਸ਼ਕਲਾਂ ਸੁਣੀਆਂ ਤੇ ਹੱਲ ਕਰਵਾਈਆਂ ਜਾ ਰਹੀਆਂ ਹਨ। ਇਸ ਮੌਕੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ ਜਸਵੰਤ ਸਿੰਘ ਢਿੱਲੋਂ, ਮੱਖਣ ਸਿੰਘ, ਮਨਜੀਤ ਸਿੰਘ, ਨਵਜੋਤ ਸਿੰਘ, ਸਾਗਰ, ਅਮਨਿੰਦਰ, ਅੰਮ੍ਰਿਤ, ਯੋਗੇਸ਼, ਗੁਰਪ੍ਰੀਤ, ਅਮਰਜੀਤ, ਪੰਮਾ, ਮੁਹੰਮਦ, ਸ਼ਰੀਫ, ਬਲਜਿੰਦਰ ਕੁਮਾਰ, ਬਲਵੀਰ, ਸੁਨੀਲ ਕੁਮਾਰ, ਸਰਬਜੀਤ, ਸੋਖਾ, ਮਦਨ ਲਾਲ, ਬਲਪ੍ਰੀਤ, ਪਰਮਜੀਤ ਲਾਲ, ਰਾਜ ਕਮਲ, ਰਾਜੂ, ਰਾਹੁਲ, ਬਿਕਰ ਸਿੰਘ, ਸੋਮਾ, ਕਮਲ ਅਤੇ ਸੁਰਿੰਦਰ ਸਮੇਤ ਹੋਰਾਂ ਨੂੰ ਪਾਰਟੀ ਵਿੱਚ ਸ਼ਾਮਲ ਕੀਤਾ।
ਇਸੇ ਤਰ੍ਹਾਂ ਔਰਤਾਂ ’ਚ ਮਨਦੀਪ, ਮੰਜੂ, ਭੋਲੀ, ਅਵਿਨਾਸ਼ ਕੌਰ, ਮੋਨਕਾ, ਦਰਸ਼ਨ ਕੌਰ, ਪਰਮਜੀਤ ਕੌਰ, ਨੀਲਮ, ਨੇਹਾ, ਬੰਸੋ, ਰਣਜੀਤ ਕੌਰ, ਸੱਤਿਆ, ਬਿਮਲਾ, ਮਨਵਿੰਦਰ ਕੌਰ, ਊਸ਼ਾ ਰਾਣੀ, ਨਛੱਤਰ ਕੌਰ, ਕੁਲਵਿੰਦਰ ਕੌਰ, ਰਾਜ ਰਾਣੀ, ਹਰਪ੍ਰੀਤ ਕੌਰ, ਕਮਲਾ, ਮੀਨਾ, ਮਨਜੀਤ, ਨਿਰਮਲ ਕੌਰ, ਰਾਣੀ, ਅਮਨਦੀਪ, ਬਲਵਿੰਦਰ ਕੌਰ, ਮਲਕੀਤ ਕੌਰ, ਬਲਜੀਤ ਕੌਰ, ਪ੍ਰਵੀਨ ਕੌਰ, ਜਸਵੀਰ ਕੌਰ, ਮਨਜੀਤ ਕੌਰ, ਦੀਵਾਨ, ਕਮਲੇਸ਼ ਕੌਰ, ਮਮਤਾ ਅਤੇ ਦਰਸ਼ਨ ਕੌਰ ਨੇ ਵੀ ਸ਼ਮੂਲੀਅਤ ਦਾ ਐਲਾਨ ਕੀਤਾ। ਵਿਧਾਇਕ ਮਾਨ ਨੇ ਕਿਹਾ ਕਿ ਨਵੇਂ ਸ਼ਾਮਲ ਹੋਏ ਸਾਰੇ ਲੋਕਾਂ ਨੂੰ ਪਾਰਟੀ ਵਿੱਚ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਹ ਸ਼ਮੂਲੀਅਤ ਚੇਅਰਮੈਨ ਲਖਵੀਰ ਸਿੰਘ ਸ਼ੀਰ ਦੇ ਯਤਨਾਂ ਸਦਕਾ ਹੋਈ। ਇਸ ਮੌਕੇ ਚੇਅਰਮੈਨ ਲਖਵੀਰ ਸਿੰਘ ਸ਼ੀਰ, ਓਕਾਰ ਸਿੰਘ ਬਲਾਕ ਪ੍ਰਧਾਨ, ਚੇਅਰਮੈਨ ਰਾਜੂ ਉੱਪਲ, ਨਿਰਮਲ ਸਿੰਘ ਮੁਆਈ, ਜੋਤੀ ਮੁਆਈ, ਦਿਲਬਾਹਰ ਚੇਅਰਮੈਨ, ਜਸਬੀਰ ਸਿੰਘ ਰਾਮਪੁਰ, ਜੋਗਿੰਦਰ ਸਾਗਰ ਪਿੰਡ ਪ੍ਰਧਾਨ, ਰਣਜੀਤ ਸਿੰਘ ਕੰਦੋਲਾ, ਧਰਮਪਾਲ ਸਰਪੰਚ ਗੋਹੀਰ, ਹੈਪੀ ਫਰਵਾਲਾ ਆਦਿ ਹਾਜ਼ਰ ਸਨ।