- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਇਕ ਪਾਸੇ ਨਗਰ ਨਿਗਮ ਪ੍ਰਸ਼ਾਸਨ ਲੋਕਾਂ ਤੋਂ ਟੈਕਸ ਲੈ ਕੇ ਉਨ੍ਹਾਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦਾ ਦਾਅਵਾ ਕਰਦਾ ਹੈ, ਦੂਜੇ ਪਾਸੇ ਵੱਖ-ਵੱਖ ਅਬਾਦੀਆਂ ’ਚ ਸੀਵਰੇਜ ਬੰਦ ਹੋਣ ਅਤੇ ਕੂੜੇ ਦੀ ਢੁਆਈ ਨਾ ਹੋਣ ਕਾਰਨ ਲੋਕਾਂ ’ਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ

ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ : ਇਕ ਪਾਸੇ ਨਗਰ ਨਿਗਮ ਪ੍ਰਸ਼ਾਸਨ ਲੋਕਾਂ ਤੋਂ ਟੈਕਸ ਲੈ ਕੇ ਉਨ੍ਹਾਂ ਬੁਨਿਆਦੀ ਸਹੂਲਤਾਂ ਮੁਹੱਈਆ ਕਰਾਉਣ ਦਾ ਦਾਅਵਾ ਕਰਦਾ ਹੈ, ਦੂਜੇ ਪਾਸੇ ਵੱਖ-ਵੱਖ ਅਬਾਦੀਆਂ ’ਚ ਸੀਵਰੇਜ ਬੰਦ ਹੋਣ ਅਤੇ ਕੂੜੇ ਦੀ ਢੁਆਈ ਨਾ ਹੋਣ ਕਾਰਨ ਲੋਕਾਂ ’ਚ ਭਾਰੀ ਪ੍ਰੇਸ਼ਾਨੀ ਪਾਈ ਜਾ ਰਹੀ ਹੈ ਜਦੋਂਕਿ ਅੱਗੇ ਵਿਧਾਨ ਸਭਾ ਚੋਣਾਂ ਸਿਰ ਤੇ ਹਨ ਅਤੇ ਲੋਕਾਂ ਦੀ ਪ੍ਰੇਸ਼ਾਨੀ ਚੋਣਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ।
ਇਸ ਸਬੰਧੀ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ ਨਗਰ ਨਿਗਮ ਨੇ ਸੁਪਰਸੱਕਸ਼ਨ ਮਸ਼ੀਨਾਂ ਲਗਾ ਕੇ ਕਰੋੜਾਂ ਰੁਪਏ ਲਗਾ ਕੇ ਵੀ ਸੀਵਰੇਜ ਦੀ ਸਮੱਸਿਆ ਜਿਊ ਦੀ ਤਿਊ ਖੜੀ ਹੈ ਜਿਸ ਕਾਰਨ ਲੋਕਾਂ ’ਚ ਭਾਰੀ ਰੋਸ ਦੀ ਲਹਿਰ ਜਾਰੀ ਹੈ। ਨਗਰ ਨਿਗਮ ਦੇ ਵਾਰਡ 30 ਦੀ ਅਬਾਦੀ ਮਾ: ਤਾਰਾ ਸਿੰਘ ਨਗਰ ਵਿਖੇ ਪਿਛਲੇ ਹਫਤੇ ਤੋਂ ਸੀਵਰੇਜ ਬੰਦ ਹੋਣ ਕਾਰਂਨ ਸੜਕਾਂ ਤੇ ਗੰਦਾ ਪਾਣੀ ਖੜਾ ਹੈ ਜਿਸ ਕਾਰਨ ਉਥੇ ਜ਼ਹਿਰੀਲਾ ਮੱਛਰ ਆਦਿ ਪੈਦਾ ਹੋ ਰਿਹਾ ਹੈ। ਜੇ ਸੀਵਰੇਜ ਨਾ ਖੋਲਿਆ ਗਿਆ ਤਾਂ ਉਥੇ ਮਹਾਂਮਾਰੀ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
ਇਸੇ ਤਰ੍ਰਾਂ ਵਾਰਡ ਨੰਬਰ 63 ਦ। ਵਿੰਡਸਰ ਪਾਰਕ ਦਾ ਸੀਵਰੇਜ ਵੀ ਬੰਦ ਹੋਣ ਕਾਰਨ ਲੋਕਾਂ ਨੂੰ ਜਿਥੇ ਗੰਦੇ ਵਾਤਾਵਰਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਉਨ੍ਹਾਂ ਨੂੰ ਆਵਾਜਾਈ ’ਚ ਵੀ ਕਾਫੀ ਮੁਸ਼ਕਲ ਹੋ ਰਹੀ ਹੈ। ਇਸ ਦੇ ਨਾਲ ਲਗਦੀ ਕਬੀਰ ਨਗਰ ਅਤੇ ਬਰਲਟਨ ਪਾਰਕ ਵੀ ਗੰਦੇ ਪਾਣੀ ਨਾਲ ਪ੍ਰਭਾਵਿਤ ਹੋ ਰਹੇ ਹਨ ਅਤੇ ਸੜਕਾਂ ਤੇ ਗੰਦਾ ਪਾਣੀ ਖੜਾ ਹੈ।
ਗੰਦੇ ਪਾਣੀ ਦੀ ਸਪਲਾਈ
ਇਸ ਦੌਰਾਨ ਵਾਰਡ ਨੰਬਰ 81 ਦੀ ਅਬਾਦੀ ਗਾਂਧੀ ਕੈਂਪ ਦੇ ਘਰਾਂ ਜਿਹੜੇ ਪੀਣ ਦੀ ਸਪਲਾਈ ਨਗਰ ਨਿਗਮ ਵਲੋਂ ਕੀਤੀ ਜਾ ਰਹੀ ਹੈ, ਉਹ ਗੰਦਾ ਪਾਣੀ ਆ ਰਿਹਾ ਹੈ ਜਿਸ ਕਾਰਨ ਲੋਕਾਂ ਦੇ ਬਿਮਾਰ ਹੋਣ ਦਾ ਖ਼ਦਸ਼ਾ ਪੈਦਾ ਹੋ ਗਿਆ ਹੈ ਲੋਕਾਂ ਅਨਸਾਰ ਗੰਦੇ ਪਾਣੀ ਦੀ ਸ਼ਿਕਾਇਤ ਜ਼ੋਨਲ ਦਫਤਰ ’ਚ ਕਈ ਵਾਰ ਕੀਤੀ ਗਈ ਪਰ ਕੋਈ ਸੁਨਵਾਈ ਨਹੀਂ ਹੋ ਰਹੀ ਹੈ। ਜਿਸ ਤੋਂ ਪ੍ਰੇਸ਼ਾਨ ਹੋ ਦੇ ਲੋਕਾਂ ਨੇ ਭਾਜਪਾ ਮਹਿਲਾ ਆਗੂ ਲੀਲਮ ਸੋਢੀ ਨੂੰ ਆਪਣੀ ਪ੍ਰੇਸ਼ਾਨੀ ਨਾਲ ਜਾਣੂ ਕਰਾਇਆ ਤੇ ਉਨ੍ਹਾਂ ਨੇ ਕਿਹਾ ਕਿ ਉਹ ਇਸ ਸਬੰਧ ’ਚ ਛੇਤੀ ਹੀ ਨਗਰ ਨਿਗਮ ਦੇ ਮੇਅਰ ਅਤੇ ਕਮਿਸ਼ਨਰ ਨਾਲ ਗਲਬਾਤ ਕਰਕੇ ਸਮੱਸਿਆ ਦਾ ਹੱਲ ਕਰਾਉਣਗੇ।
ਪੀਣ ਦਾ ਪਾਣੀ ਨਾ ਮਿਲਣ ਕਾਰਨ ਲੋਕ ਪ੍ਰੇਸ਼ਾਨ
ਨਗਰ ਨਿਗਮ ਵਾਰਡ 2 ਦੀ ਅਬਾਦੀ ਪਰਸਰਾਮ ਨਗਰ ਵਿੱਚ ਲੱਗੇ ਟਿਊਬਵੈਲ ਦੀ ਮੋਟਰ ਲਈ ਬਿਜਲੀ ਦਾ ਕੁਨੈਕਸ਼ਨ ਨਾ ਮਿਲਣ ਕਾਰਨ ਲੋਕਾਂ ਨੂੰ ਪਿਛਲੇ ਕਈ ਮਹਂੀਨਿਆਂ ਤੋਂ ਪੀਣ ਦਾ ਪਾਣੀ ਸਪਲਾਈ ਨਾ ਹੋਣ ਕਾਰਨ ਲੋਕ ਪ੍ਰੇਸ਼ਾਨ ਝੇਲ ਰਹੇ ਹਨ ਜਿਸ ਨੂੰ ਲੈ ਕੇ ਲੋਕਾਂ ਨੇ ਨਗਰ ਨਿਗਮ ਵਿਰੁੱਧ ਰੋਸ ਪਰਗਟ ਕੀਤਾ ਅਤੇ ਮੰਗ ਕੀਤੀ ਕਿ ੳਨ੍ਹਾਂ ਨੂੰ ਪੀਣ ਦੇ ਪਾਣੀ ਦੀ ਸਪਲਾਈ ਲਈ ਛੇਤੀ ਬਿਜਲੀ ਦਾ ਕੁਨੈਕਸ਼ਨ ਲੈ ਕੇ ਮੋਟਰ ਚਾਲੂ ਕੀਤੀ ਜਾਏ। ਲੋਕ ਪੀਣ ਦਾ ਪਾਣੀ ਦੂਜੀ ਅਬਾਦੀਆਂ ਤੋਂ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਟਿਊਬਵੈਲ ਦੀ ਮੋਟਰ ਚਾਲੂ ਕਰਨ ਦੀ ਮੰਗ ਨੂੰ ਲੈ ਕੇ ਬਚਿੰਤ ਨਗਰ, ਹਰਗੋਬਿੰਦ ਨਗਰ ਤੇ ਪਰਸਰਾਮ ਨਗਰ ਦੇ ਲੋਕ ਇਕਠੇ ਹੋਏ ਅਤੇ ਉਨ੍ਹਾਂ ਨੇ ਨਗਰ ਨਿਗਮ ਵਿਰੁੱਧ ਰੋਸ ਪਰਗਟ ਕੀਤਾ। ਵਾਰਡ ਕੋਂਸਲਰ ਹਰਪ੍ਰੀਤ ਵਾਲੀਆ ਨੇ ਦੋਸ਼ ਲਾਇਆ ਹੈ ਕਿ ਉਹ ਇਸ ਸਬੰਧ ’ਚ ਕਈ ਵਾਰ ਨਗਰ ਨਿਗਮ ਦੇ ਵਾਟਰ ਸਪਲਾਈ ਦੇ ਅਧਿਕਾਰੀਆਂ ਨੂੰ ਕਹਿ ਚੁੱਕੇ ਹਨ, ਪਰ ਉਹ ਵੀ ਕੋਈ ਸੁਨਵਾਈ ਨਹੀਂ ਕਰ ਰਹੇ ਹਨ।
ਬਸਤੀ ਬਾਵਾਖੇਲ ਤੋਂ ਕੂੜੇ ਦੀ ਢੁਆਈ ਨਹੀ
ਇਸ ਦੋਰਾਨ ਵੈਸਟ ਵਿਧਾਨ ਸਭਾ ਹਲਕੇ ਦੀ ਅਬਾਦੀ ਬਸਤੀ ਬਾਵਾਖੇਲ ਦੀ ਮੱਛੀ ਮਾਰਕੀਟ ਤੋਂ ਅੱਗੇ ਜਾ ਕੇ ਸ਼ਹੀਦ ਬਾਬੂ ਲਾਭ ਸਿੰਘ ਨਗਰ ਨੂੰ ਜਾਂਦੀ ਸੜਕ ਤੋਂ ਪਿਛਲੇ 3 ਹਫਤਿਆਂ ਤੋਂ ਕੂੜੇ ਦੀ ਢੁਆਈ ਨਾ ਹੋਣ ਕਾਰਨ ਸਾਰਾ ਵਾਤਾਵਰਨ ਦੂਸ਼ਿਤ ਹੋ ਗਿਆ ਹੈ ਕਿਉਂ ਕਿ ਇਥੇ ਸਬਜ਼ੀ ਮੰਡੀ ਅਤੇ ਮੱਛੀ ਮਾਰਕੀਟ ਲੱਗਣ ਕਾਰਨ ਗੰਦੀ ਬਦਬੂ ਦਾ ਮਾਹੋਲ ਬਣਿਆ ਹੋਇਆ ਹੈ ਜਿਸ ਕਾਰਨ ਮਹਾਂਮਾਰੀ ਫੈਲਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸ ਦੌਰਾਨ ਮਹਿਲਾ ਕਾਂਗਰਸ ਦੀ ਆਗੂ ਪਰਵੀਨ ਸ਼ਰਮਾ ਨੇ ਕਿਹਾ ਹੈ ਕਿ ਕੂੜੇ ਦੀ ਢੁਆਈ ਨਾ ਹੋਣ ਕਾਰਨ ਅਤੇ ਦੂਸ਼ਿਤ ਵਾਤਾਵਰਨ ਕਾਰਨ ਸਕੂਲ ਅਤੇ ਕਾਲਜ ਜਾਣ ਵਾਲੇ ਬੱਚਿਆਂ ਅਤੇ ਲੋਕਾਂ ਦੀ ਸਿਹਤ ਤੇ ਮਾੜਾ ਅਸਰ ਪੈ ਸਕਦਾ ਹੈ ਅਤੇ ਉਹ ਬਿਮਾਰ ਵੀ ਹੋ ਸਕਦੇ ਹਨ। ਇਸ ਲਈ ਨਿਗਮ ਪ੍ਰਸ਼ਾਸਨ ਨੂੰ ਇਸ ਪਾਸੇ ਧਿਆਨ ਦੇ ਕੇ ਕੂੜੇ ਦੀ ਢੁਆਈ ਤੁਰੰਤ ਕਰਾਉਣੀ ਚਾਹੀਦੀ ਹੈ।