- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਗੁਰਾਇਆ 'ਚ ਗੰਦੇ ਪਾਣੀ ਦੀ ਸਮੱਸਿਆ ਤੋਂ ਬਾਅਦ ਕੂੜੇ ਦੇ ਡੰਪ ਦਾ ਮੁੱਦਾ ਗਰਮਾ ਗਿਆ ਹੈ। ਦੱਸ ਦਈਏ ਕਿ ਵਾਰਡ ਨੰਬਰ 4 ਅਧੀਨ ਪੈਦੇ ਗੁਰਾਇਆ ਦਾਣਾ ਮੰਡੀ ਬਾਹਰ ਲੱਗੇ ਕੂੜੇ ਦੇ ਡੰਪ ਤੋਂ ਦੁਕਾਨਦਾਰ ਅਤੇ ਆਸ ਪਾਸ ਦੇ ਵਸਨੀਕ ਕਾਫੀ ਪਰੇਸ਼ਾਨ ਹਨ।

ਪੰਜਾਬੀ ਜਾਗਰਣ ਟੀਮ ਗੁਰਾਇਆ: ਗੁਰਾਇਆ 'ਚ ਗੰਦੇ ਪਾਣੀ ਦੀ ਸਮੱਸਿਆ ਤੋਂ ਬਾਅਦ ਕੂੜੇ ਦੇ ਡੰਪ ਦਾ ਮੁੱਦਾ ਗਰਮਾ ਗਿਆ ਹੈ। ਦੱਸ ਦਈਏ ਕਿ ਵਾਰਡ ਨੰਬਰ 4 ਅਧੀਨ ਪੈਦੇ ਗੁਰਾਇਆ ਦਾਣਾ ਮੰਡੀ ਬਾਹਰ ਲੱਗੇ ਕੂੜੇ ਦੇ ਡੰਪ ਤੋਂ ਦੁਕਾਨਦਾਰ ਅਤੇ ਆਸ ਪਾਸ ਦੇ ਵਸਨੀਕ ਕਾਫੀ ਪਰੇਸ਼ਾਨ ਹਨ। ਇਸ ਦੇ ਰੋਸ ਵਜੋਂ ਦੁਕਾਨਦਾਰਾਂ ਨੇ ਇਕੱਠੇ ਹੋ ਕੇ ਨਗਰ ਕੌਂਸਲ ਗੁਰਾਇਆਂ ਦੇ ਖਿਲਾਫ ਵਿਰੋਧ ਪ੍ਰਦਰਸ਼ਨ ਕੀਤਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਬਲਜਿੰਦਰ ਕਾਰਾ ਤੇ ਹੋਰ ਨਾ ਦੁਕਾਨਦਾਰਾਂ ਨੇ ਕਿਹਾ ਕਿ ਉਹਨਾਂ ਨੂੰ ਗੁਰਾਇਆ ਸ਼ਹਿਰ ਅੰਦਰ ਨਗਰ ਕੌਂਸਲ ਦੇ ਨਾਮ ਦੀ ਕੋਈ ਚੀਜ਼ ਨਹੀਂ ਲੱਗ ਰਹੀ ਕਿਉਂਕਿ ਵਾਰ-ਵਾਰ ਕੰਪਲੇਂਟਾਂ ਦੇਣ ਦੇ ਬਾਵਜੂਦ ਵੀ ਕੂੜੇ ਦੇ ਡੰਪ ਦਾ ਕੋਈ ਪੱਕੇ ਤੌਰ ਤੇ ਹੱਲ ਨਹੀਂ ਕੀਤਾ ਗਿਆ ਜਿਸ ਕਾਰਨ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ ਅਤੇ ਆਸ ਪਾਸ ਦੇ ਲੋਕ ਬੇਹਦ ਪਰੇਸ਼ਾਨ ਹਨ। ਉਹਨਾ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਇਸ ਕੂੜੇ ਦੇ ਡੰਪ ਦਾ ਪੱਕੇ ਤੌਰ ਤੇ ਹੱਲ ਨਾ ਕੀਤਾ ਗਿਆ ਤਾਂ ਉਹ ਆਪਣੀਆਂ ਦੁਕਾਨਾਂ ਨੂੰ ਜਿੰਦਰਾ ਲਗਾ ਕੇ ਸੜਕਾਂ ਜਾਮ ਕਰ ਰੋਸ ਪ੍ਰਦਰਸ਼ਨ ਕਰਨਗੇ। ਕੂੜੇ ਦੇ ਡੰਪ ਦਾ ਪੱਕੇ ਤੌਰ ’ਤੇ ਹੱਲ ਕਰ ਦਿੱਤਾ ਜਾਵੇਗਾ : ਸੁਦੇਸ਼ ਕੁਮਾਰ ਬਿੱਲਾ ਉਧਰ ਇਸ ਸਬੰਧੀ ਜਦੋਂ ਵਾਰਡ ਕੌਂਸਲਰ ਸੁਦੇਸ਼ ਕੁਮਾਰ ਬਿੱਲਾ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਕੂੜੇ ਦੇ ਡੰਪ ਸਬੰਧੀ ਜੋ ਸਰਕਾਰੀ ਪ੍ਰਕਿਰਿਆ ਹੈ ਉਹ ਚੱਲ ਰਹੀ ਹੈ ਤੇ ਜਲਦ ਹੀ ਇਸ ਕੂੜੇ ਦੇ ਡੰਪ ਦਾ ਪੱਕੇ ਤੌਰ ਤੇ ਹੱਲ ਕਰ ਦਿੱਤਾ ਜਾਵੇਗਾ।