- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਕੇਂਦਰ ਨਾਲੋਂ ਡੀਏ ਡੀਲਿੰਕ ਕਰਨ ਦੀ ਪੈਨਸ਼ਨਰਜ਼ ਆਗੂਆਂ ਨੇ ਕੀਤੀ ਨਿਖੇਧੀ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਪੰਜਾਬ ਸਟੇਟ ਪੈਨਸ਼ਨਰਜ ਵੈਲਫੇਅਰ ਐਸੋਸੀਏਸ਼ਨ ਜ਼ਿਲ੍ਹਾ ਜਲੰਧਰ ਵੱਲੋਂ ਪੰਜਾਬ ਸਰਕਾਰ ਵੱਲੋਂ ਜਾਰੀ 8 ਫੀਸਦੀ ਮਹਿੰਗਾਈ ਭੱਤੇ ਦੇ ਪੱਤਰ ’ਚ ਇਸ ਨੂੰ ਲਾਗੂ ਕਰਨ ਦੀ ਤਰੀਕ ਪਹਿਲੀ ਸਤੰਬਰ ਲਿਖੀ ਗਈ ਹੈ ਜਦੋਂ ਕਿ ਇਹ ਦੋ ਕਿਸ਼ਤਾਂ ਜੁਲਾਈ 2023 ਤੇ ਜਨਵਰੀ 2024 ਦੀਆਂ ਬਣਦੀਆਂ ਹਨ। ਇਕ ਤਰੀਕੇ ਨਾਲ ਪੰਜਾਬ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਰਹੇ ਮਹਿੰਗਾਈ ਭੱਤੇ ਨੂੰ ਕੇਂਦਰ ਦੇ ਡੀਏ ਨਾਲੋਂ ਡੀਲਿੰਕ ਕਰਨ ਦੀ ਚਾਲ ਚੱਲੀ ਹੈ। ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ ਦੇ ਜ਼ਿਲ੍ਹਾ ਜਲੰਧਰ ਦੇ ਪ੍ਰਧਾਨ ਪਿਆਰਾ ਸਿੰਘ, ਜਨਰਲ ਸਕੱਤਰ ਮਾਸਟਰ ਮਨੋਹਰ ਲਾਲ ’ਚ ਸਕੱਤਰ ਜੁਗਿੰਦਰ ਸਿੰਘ ਤੇ ਹੋਰ ਸਾਰੇ ਆਗੂਆਂ ਤੇ ਕਾਰਜਕਾਰਨੀ ਮੈਂਬਰਾਂ ਨੇ ਪੰਜਾਬ ਸਰਕਾਰ ਦੀ ਇਸ ਚਾਲ ਦੀ ਘੋਰ ਨਿਖੇਧੀ ਕੀਤੀ ਹੈ ਤੇ ਮੰਗ ਕੀਤੀ ਹੈ ਕਿ ਡੀ ਏ ਦੀਆਂ ਇਨਾਂ ਕਿਸ਼ਤਾਂ ਨੂੰ ਬਣਦੀ ਡੇਟ ਤੋਂ ਲਾਗੂ ਕੀਤਾ ਜਾਏ ਤੇ ਇਸ ਦਾ ਬਣਦਾ ਬਕਾਇਆ ਵੀ ਦਿੱਤਾ ਜਾਵੇ ਨਹੀਂ ਤਾਂ ਆਉਣ ਵਾਲੇ ਦਿਨਾਂ ’ਚ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਮੰਚ ਵੱਲੋਂ ਐਲਾਨੇ ਗਏ ਸੰਘਰਸ਼ਾਂ ਨੂੰ ਹੋਰ ਤਿੱਖਾ ਕੀਤਾ ਜਾਏਗਾ।