- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਸਸਫ ਵੱਲੋਂ ਹਰਿਆਣਾ ਦੇ ਹੜਤਾਲੀਆਂ ਦੇ ਹੱਕ 'ਚ ਮਨਾਇਆ ਇੱਕਜੁੱਟਤਾ ਦਿਵਸ

ਮਨਜੀਤ ਮੱਕੜ, ਪੰਜਾਬੀ ਜਾਗਰਣ, ਗੁਰਾਇਆ : ਹਰਿਆਣਾ ਰਾਜ ’ਚ ਨਗਰ ਨਿਗਮ/ਨਗਰ ਨਿਗਮਾਂ ਕਰਮਚਾਰੀਆਂ ਤੇ ਅੱਗ ਬੁਝਾਊ ਵਿਭਾਗ ਦੇ ਕਰਮਚਾਰੀਆਂ ਵੱਲੋਂ ਜਾਇਜ਼ ਮੰਗਾਂ ਨੂੰ ਲੈ ਕੇ 6 ਅਗਸਤ 2026 ਤੋਂ ਜਾਰੀ ਅਣਮਿੱਥੇ ਸਮੇਂ ਦੀ ਹੜਤਾਲ ਦਾ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਪੁਰਜ਼ੋਰ ਸਮਰਥਨ ਕਰਦਿਆਂ ਇਕਜੁੱਟਤਾ ਦਿਵਸ ਪ.ਸ.ਸ. ਫ. ਦੇ ਪ੍ਰਧਾਨ ਪੁਸ਼ਪਿੰਦਰ ਕੁਮਾਰ ਵਿਰਦੀ ਦੀ ਪ੍ਰਧਾਨਗੀ ਹੇਠ ਮਨਾਇਆ ਗਿਆ। ਇਸ ਮੌਕੇ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਪ.ਸ.ਸ.ਫ. ਦੇ ਸੂਬਾ ਜਨਰਲ ਸਕੱਤਰ ਤੇ ਕੁੱਲ ਹਿੰਦ ਰਾਜ ਸਰਕਾਰੀ ਮੁਲਾਜ਼ਮ ਫੈਡਰੇਸ਼ਨ ਦੇ ਕੌਮੀ ਵਾਈਸ ਪ੍ਰਧਾਨ ਸਾਥੀ ਤੀਰਥ ਸਿੰਘ ਬਾਸੀ ਨੇ ਕਿਹਾ ਕਿ ਸਥਾਨਕ ਨਿਗਮਾਂ ’ਚ ਕੰਮ ਕਰ ਰਹੇ ਠੇਕਾ ਤੇ ਕਾਂਟਰੈਕਟ ਕਰਮਚਾਰੀਆਂ ਨੂੰ ਰੈਗੂਲਰ ਕਰਨ ਤੇ ਅੱਗ ਬੁਝਾਊ ਵਿਭਾਗ ਦੇ ਸ਼ਹੀਦ ਕਰਮਚਾਰੀਆਂ ਦੇ ਆਸ਼ਰਿਤਾਂ ਨੂੰ 50 ਲੱਖ ਮੁਆਵਜ਼ਾ ਦੇਣ ਦੀ ਮੰਗ ਪੂਰੀ ਤਰ੍ਹਾਂ ਜਾਇਜ਼ ਤੇ ਵਾਜਬ ਹੈ। ਹਰਿਆਣਾ ਸਰਕਾਰ ਦੀ ਵਾਅਦਾ-ਖ਼ਿਲਾਫ਼ੀ ਤੇ ਦਮਨਕਾਰੀ ਨੀਤੀਆਂ ਦੇ ਵਿਰੋਧ ’ਚ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਵੱਲੋਂ ਅੱਜ ਵੱਖ-ਵੱਖ ਥਾਵਾਂ ’ਤੇ ਇਕਜੁੱਟਤਾ ਪ੍ਰਦਰਸ਼ਨ ਕਰਕੇ ਹਰਿਆਣਾ ਦੇ ਸੰਘਰਸ਼ਸ਼ੀਲ ਕਰਮਚਾਰੀਆਂ ਪ੍ਰਤੀ ਸਮਰਥਨ ਪ੍ਰਗਟ ਕੀਤਾ ਗਿਆ। ਇਸ ਸਮੇਂ ਮਨੋਜ ਕੁਮਾਰ ਸਰੋਏ, ਨਿਰਮੋਲਕ ਸਿੰਘ ਹੀਰਾ, ਬਲਵਿੰਦਰ ਕੁਮਾਰ, ਕੁਲਦੀਪ ਸਿੰਘ ਕੌੜਾ, ਰਤਨ ਸਿੰਘ, ਬਲਵੀਰ ਸਿੰਘ, ਅਕਲ ਚੰਦ ਸਿੰਘ, ਸੰਦੀਪ ਰਾਜੋਵਾਲ, ਸੁਖਵਿੰਦਰ ਰਾਮ, ਬਲਵੀਰ ਸਿੰਘ ਗੁਰਾਇਆ, ਸੂਰਜ ਪ੍ਰਕਾਸ਼, ਕੁਲਵੰਤ ਰੁੜਕਾ, ਤਾਰਾ ਸਿੰਘ ਬੀਕਾ, ਕਰਮਜੀਤ ਸਿੰਘ ਸੋਨੂ ਤੇ ਭੁਪਿੰਦਰ ਕੁਮਾਰ ਹਾਜ਼ਰ ਸਨ।