
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪੰਜਾਬ ’ਚ ਐੱਚਡੀਐੱਫਸੀ ਬੈਂਕ ਦੇ ‘ਪਰਿਵਰਤਨ’ ਨਾਲ 37 ਲੱਖ ਲੋਕਾਂ ਨੂੰ ਮਿਲਿਆ ਲਾਭ

-ਕਿਸਾਨਾਂ ਤੋਂ ਲੈ ਕੇ ਸਿੱਖਿਆ ਤੇ ਸਿਹਤ ਤੱਕ, ‘ਪਰਿਵਰਤਨ’ ਨੇ ਪੰਜਾਬ ’ਚ ਪਾਈ ਨਵੀਂ ਪਿਰਤ
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ
ਐੱਚਡੀਐੱਫਸੀ ਬੈਂਕ ਨੇ ਆਪਣੀ ਸੀਐੱਸਆਰ ਸ਼ਾਖਾ 'ਪਰਿਵਰਤਨ' ਰਾਹੀਂ, ਹੁਣ ਤੱਕ ਪੰਜਾਬ ’ਚ 37 ਲੱਖ ਤੋਂ ਵੱਧ ਲੋਕਾਂ ਦੀ ਜ਼ਿੰਦਗੀ ਨੂੰ ਸਕਾਰਾਤਮਕ ਤੌਰ 'ਤੇ ਪ੍ਰਭਾਵਿਤ ਕੀਤਾ ਹੈ। ਇਕ ਪ੍ਰੈੱਸ ਕਾਨਫਰੰਸ ਰਾਹੀਂ ਜਾਣਕਾਰੀ ਦਿੰਦੇ ਹੋਏ ਐੱਚਡੀਐੱਫਸੀ ਬੈਂਕ ਦੀ ਸੀਐੱਸਆਰ ਮੁਖੀ ਨੁਸਰਤ ਪਠਾਨ ਨੇ ਦੱਸਿਆ ਕਿ ਬੈਂਕ 2015 ਤੋਂ ਪਰਿਵਤਨ ਚੱਲ ਰਿਹਾ ਹੈ। ਇਸ ’ਚ ਪੰਜਾਬ ਦੇ 23 ’ਚੋਂ 21 ਜ਼ਿਲ੍ਹਿਆਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ’ਚ 2 ਖਾਹਿਸ਼ੀ ਜ਼ਿਲ੍ਹੇ ਤੇ 2 ਖਾਹਿਸ਼ੀ ਬਲਾਕ ਸ਼ਾਮਲ ਹਨ। ਇਸ ਤਹਿਤ ਬੈਂਕ ਨੇ ਛੇ ਮੁੱਖ ਖੇਤਰਾਂ ਨੂੰ ਤਰਜੀਹ ਦਿੱਤੀ ਹੈ। ਜਿਨ੍ਹਾਂ ’ਚ ਪੇਂਡੂ ਵਿਕਾਸ, ਸਿੱਖਿਆ ਨੂੰ ਉਤਸ਼ਾਹਤ ਕਰਨਾ, ਹੁਨਰ ਸਿਖਲਾਈ ਤੇ ਰੋਜ਼ੀ-ਰੋਟੀ ਦੇ ਸਾਧਨਾਂ ਨੂੰ ਬਿਹਤਰ ਬਣਾਉਣਾ, ਸਿਹਤ ਸੇਵਾਵਾਂ ਤੇ ਸਫ਼ਾਈ, ਵਿੱਤੀ ਸਾਖਰਤਾ ਤੇ ਵਿੱਤੀ ਸਮਾਵੇਸ਼ ਤੇ ਕੁਦਰਤੀ ਸਰੋਤਾਂ ਦਾ ਪ੍ਰਬੰਧਨ ਸ਼ਾਮਲ ਹੈ। ਇਸ ਪ੍ਰੋਗਰਾਮ ਰਾਹੀ ਵੱਖ-ਵੱਖ ਭਾਈਚਾਰਿਆਂ ਨਾਲ ਰਲ ਕੇ ਉਨ੍ਹਾਂ ਦੀਆਂ ਸਥਾਨਕ ਵਿਕਾਸ ਸਬੰਧੀ ਚੁਣੌਤੀਆਂ ਨੂੰ ਹੱਲ ਕਰਨ ਲਈ ਕੰਮ ਕੀਤਾ ਜਾ ਰਿਹਾ ਹੈ। ਬੈਂਕ ਵੱਲੋਂ ਦੋ ਤਰ੍ਹਾਂ ਦੇ ਮੁੱਖ ਦਖ਼ਲ ਕੀਤੇ ਜਾਂਦੇ ਹਨ। ਇਸ ਦਾ ਫਲੈਗਸ਼ਿਪ ਹੋਲਿਸਟਿਕ ਰੂਰਲ ਡਿਵੈੱਲਪਮੈਂਟ ਪ੍ਰੋਗਰਾਮ ਵੱਖ-ਵੱਖ ਖੇਤਰਾਂ ’ਚ ਏਕੀਕ੍ਰਿਤ ਤਰੀਕੇ ਨਾਲ ਕੰਮ ਕਰਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਅੰਮ੍ਰਿਤਸਰ, ਬਰਨਾਲਾ, ਬਠਿੰਡਾ, ਫਰੀਦਕੋਟ, ਫਾਜ਼ਿਲਕਾ, ਫਿਰੋਜ਼ਪੁਰ, ਗੁਰਦਾਸਪੁਰ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਗਾ, ਮੋਹਾਲੀ, ਮੁਕਤਸਰ, ਪਠਾਨਕੋਟ, ਪਟਿਆਲਾ, ਸੰਗਰੂਰ ਤੇ ਤਰਨਤਾਰਨ ਸਮੇਤ ਕਈ ਜ਼ਿਲ੍ਹਿਆਂ ’ਚ ਇਹ ਪ੍ਰੋਗਰਾਮ ਲਾਗੂ ਕੀਤੇ ਜਾ ਰਹੇ ਹਨ। ਸੀਐੱਸਆਰ ਲਈ ਇੱਕੋ ਜਿਹਾ ਮਾਡਲ ਹਰ ਖੇਤਰ ’ਤੇ ਲਾਗੂ ਨਹੀਂ ਕੀਤਾ ਜਾ ਸਕਦਾ। ਬੈਂਕ ਅਨੁਸਾਰ, 31 ਮਾਰਚ 2026 ਤੱਕ ਐੱਚਡੀਐੱਫਸੀ ਬੈਂਕ ਨੇ ਦੇਸ਼ ਭਰ ’ਚ ਸੀਐੱਸਆਰ ਪਹਿਲਕਦਮੀਆਂ ’ਤੇ 1,316 ਕਰੋੜ ਰੁਪਏ ਖਰਚ ਕੀਤੇ ਹਨ।