- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪੱਤਰ ਪ੍ਰੇਰਕ, ਪੰਜਾਬੀ ਜਾਗਰਣ,

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਦੁਆਬੇ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ ਕਿ ਭਗਵਾਨ ਵਾਲਮੀਕਿ ਮਹਾਰਾਜ ਜੀ ਦਾ ਪ੍ਰਗਟ ਦਿਵਸ ਦਾ ਸੂਬਾ ਪੱਧਰੀ ਪ੍ਰੋਗਰਾਮ ਡੇਰਾ ਸਤਿਗੁਰੂ ਲਾਲ ਨਾਥ ਰਹੀਮਪੁਰ (ਜਲੰਧਰ) ਵਿਖੇ ਮਨਾਇਆ ਜਾਵੇਗਾ। ਇਹ ਜਾਣਕਾਰੀ ਡੇਰੇ ਦੇ ਗੱਦੀਨਸ਼ੀਨ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦਿੱਤੀ। ਇਸ ਸੂਬਾ ਪੱਧਰੀ ਪ੍ਰੋਗਰਾਮ ਦੀ ਸੂਚਨਾ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਲ ਜੋਗੀ ਬਾਬਾ ਪ੍ਰਗਟ ਨਾਥ ਜੀ ਨੂੰ ਦਿੰਦਿਆਂ ਕਿਹਾ ਕਿ 10 ਅਕਤੂਬਰ ਨੂੰ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸਰਕਾਰ ਵੱਲੋਂ ਸ਼ਰਧਾ ਤੇ ਸਤਿਕਾਰ ਵਜੋਂ ਡੇਰਾ ਰਹੀਮਪੁਰ ਵਿਖੇ ਮਨਾਇਆ ਜਾਵੇਗਾ। ਇਸ ਸਬੰਧੀ ਡੇਰਾ ਮੁਖੀ ਬਾਲ ਜੋਗੀ ਪ੍ਰਗਟ ਨਾਥ ਜੀ ਦੀ ਅਗਵਾਈ ’ਚ ਡੇਰੇ ਵਿਖੇ ਮੀਟਿੰਗ ਹੋਈ। ਇਸ ’ਚ ਸਮਾਜ ਦੇ ਰਾਜਨੀਤਿਕ, ਧਾਰਮਿਕ, ਸਮਾਜਿਕ ਜਥੇਬੰਦੀਆਂ ਦੇ ਮੁਖੀਆਂ ਨੇ ਹਿੱਸਾ ਲਿਆ। ਪ੍ਰਗਟ ਦਿਵਸ ਮੌਕੇ ਅਲੱਗ ਅਲੱਗ ਕੀਰਤਨੀਏ ਭਗਵਾਨ ਵਾਲਮੀਕਿ ਜੀ ਦਾ ਗੁਣਗਾਨ ਕਰਨਗੇ। ਮੀਟਿੰਗ ਮੌਕੇ ਬਾਬਾ ਸੰਗਤ ਨਾਥ, ਰਿਟਾਇਰਡ ਐੱਸਐੱਮਓ ਡਾ. ਅਸ਼ੋਕ ਥਾਪਰ, ਡੀਐੱਚਓ ਡਾ. ਜੀਵਨ ਸਹੋਤਾ, ਮਾਰਕੀਟ ਕਮੇਟੀ ਸ਼ਾਹਕੋਟ ਦੇ ਸਾਬਕਾ ਚੇਅਰਮੈਨ ਬਲਵੀਰ ਸਿੰਘ ਢੰਡੋਵਾਲ, ਮਾਰਕੀਟ ਕਮੇਟੀ ਲੋਹੀਆਂ ਦੇ ਚੇਅਰਮੈਨ ਪਰਬਤਪਾਲ ਸਿੰਘ, ਮਾਰਕੀਟ ਕਮੇਟੀ ਮਹਿਤਪੁਰ ਦੇ ਚੇਅਰਮੈਨ ਜਸਵੀਰ ਜਲਾਲਪੁਰੀ , ਸਮਾਜ ਸੇਵਕ ਅਮਰਜੀਤ ਈਦਾ, ਸਮਾਜ ਸੇਵਕ ਰੋਨੀ ਗਿੱਲ, ਕੁਲਵੰਤ ਢੰਡੋਵਾਲ, ਕ੍ਰਾਂਤੀ ਜੀਤ ਮਹਿਤਪੁਰ , ਰਣਜੀਤ ਹੋਕਰ, ਅਵਤਾਰ ਸਿੰਘ, ਪਹਿਲਵਾਨ ਹਰਬੰਸ, ਨਰਿੰਦਰ ਚੂਹੜ, ਜੋਗਿੰਦਰ ਟਾਈਗਰ, ਸੰਤੋਖ ਸਿੰਘ ਘਾਰੂ ਤੇ ਜੋਨੀ ਵੜੈਚ ਆਦਿ ਹਾਜ਼ਰ ਸਨ।