ਮਹਿੰਗੀਆਂ ਕਿਤਾਬਾਂ ਤੇ ਕਾਪੀਆਂ ਖ਼ਰੀਦਣ ’ਤੇ ਮਾਪਿਆਂ ’ਚ ਰੋਸ
ਨਿੱਜੀ ਸਕੂਲਾਂ ਵੱਲੋਂ ਬੱਚਿਆਂ ਲਈ ਮਹਿੰਗੀਆਂ ਕਿਤਾਬਾਂ ਤੇ ਕਾਪੀਆਂ ਲੈਣ ’ਤੇ ਮਾਪਿਆਂ ’ਚ ਰੋਸ
Publish Date: Tue, 31 Mar 2026 09:20 PM (IST)
Updated Date: Tue, 31 Mar 2026 09:22 PM (IST)
ਸੰਗੀਤਾ ਸ਼ਰਮਾ, ਪੰਜਾਬੀ ਜਾਗਰਣ, ਜੰਡਿਆਲਾ ਮੰਜਕੀ : ਨਵੇਂ ਸਕੂਲੀ ਸੈਸ਼ਨ ਦੀ ਸ਼ੁਰੂਆਤ ਨਾਲ ਹੀ ਇਲਾਕੇ ਦੇ ਵੱਖ-ਵੱਖ ਨਿੱਜੀ ਸਕੂਲਾਂ ’ਚ ਬੱਚਿਆਂ ਲਈ ਮਹਿੰਗੀਆਂ ਕਿਤਾਬਾਂ ਤੇ ਕਾਪੀਆਂ ਲੈਣ ਲਈ ਮਾਪਿਆਂ ’ਤੇ ਦਬਾਅ ਵਧ ਗਿਆ ਹੈ। ਮਾਪਿਆਂ ਅਨੁਸਾਰ ਸਕੂਲ ਪ੍ਰਬੰਧਕ ਜ਼ਬਰਦਸਤੀ ਮਹਿੰਗੇ ਸਿੱਖਿਆ ਸਾਮਾਨ ਖਰੀਦਣ ’ਤੇ ਮਜ਼ਬੂਰ ਕਰ ਰਹੇ ਹਨ, ਜਿਸ ਕਾਰਨ ਮਾਪਿਆਂ ’ਚ ਕਾਫੀ ਰੋਸ ਹੈ। ਇਲਾਕੇ ਦੇ ਕੁਝ ਪ੍ਰਸਿੱਧ ਸਕੂਲਾਂ ਨਾਲ ਮਾਪਿਆਂ ਨਾਲ ਗੱਲਬਾਤ ਕੀਤੀ ਗਈ। ਮਾਪਿਆਂ ਨੇ ਇਸ ਪ੍ਰਕਿਰਿਆ ’ਤੇ ਇਤਰਾਜ਼ ਦਰਜ ਕਰਵਾਇਆ ਪਰ ਕਿਸੇ ਨੇ ਵੀ ਖੁੱਲ੍ਹ ਕੇ ਆਪਣਾ ਨਾਂ ਨਹੀਂ ਦੱਸਿਆ। ਸਕੂਲਾਂ ਦੇ ਪ੍ਰਬੰਧਕਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਨੇ ਗੋਲ-ਮੋਲ ਜਵਾਬ ਦਿੱਤੇ।