
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਪਰਮਜੀਤ ਸਿੰਘ ਪੰਮਾ ਨੇ ਕੀਤੀ ਘਰ ਵਾਪਸੀ, ਅਕਾਲੀ ਦਲ ’ਚ ਹੋਏ ਸ਼ਾਮਲ

ਹਰਜਿੰਦਰ ਸਿੰਘ ਖਾਨਪੁਰ, ਪੰਜਾਬੀ ਜਾਗਰਣ, ਅੱਪਰਾ : ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਸਾਬਕਾ ਬਲਾਕ ਸੰਮਤੀ ਮੈਂਬਰ ਪਰਮਜੀਤ ਸਿੰਘ ਪੰਮਾ ਵਾਸੀ ਮੁਠੱਡਾ ਕਲਾਂ ਤੇ ਗੁਰਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ’ਚ ਸ਼ਾਮਲ ਹੋ ਕੇ ‘ਘਰ ਵਾਪਸੀ’ ਕੀਤੀ। ਇਸ ਮੌਕੇ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਬਲਦੇਵ ਸਿੰਘ ਖਹਿਰਾ ਨੇ ਪ੍ਰੈੱਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੇ ਕਾਰਜਕਾਲ ਨੂੰ ਯਾਦ ਕਰ ਰਹੇ ਹਨ। ਖਹਿਰਾ ਨੇ ਕਿਹਾ ਕਿ ਪਰਮਜੀਤ ਸਿੰਘ ਪੰਮਾ ਤੇ ਗੁਰਜੀਤ ਸਿੰਘ ਦੇ ਪਾਰਟੀ ’ਚ ਸ਼ਾਮਲ ਹੋਣ ਨਾਲ ਸ਼੍ਰੋਮਣੀ ਅਕਾਲੀ ਦਲ ਨੂੰ ਹਲਕੇ ’ਚ ਹੋਰ ਮਜ਼ਬੂਤੀ ਮਿਲੇਗੀ। ਇਸ ਮੌਕੇ ਅਮਨਿੰਦਰ ਸਿੰਘ ਤੱਗੜ ਪ੍ਰਧਾਨ ਹਲਕਾ ਯੂਥ ਵਿੰਗ ਫਿਲੌਰ, ਦਲਜੀਤ ਸਿੰਘ ਜੀਤਾ ਸਰਕਲ ਪ੍ਰਧਾਨ ਰੁੜਕਾਂ ਕਲਾਂ, ਹਲਕਾ ਪ੍ਰਧਾਨ ਬੀਸੀ ਵਿੰਗ ਜਗਜੀਤ ਸਿੰਘ ਮੰਗਾ, ਜਸਵਿੰਦਰ ਕੁਮਾਰ ਕਾਲਾ ਹਲਕਾ ਪ੍ਰਧਾਨ ਐੱਸਸੀ ਵਿੰਗ, ਮਨਜੀਤ ਸਿੰਘ ਬਿੱਲਾ ਨੰਗਲ, ਭੁਪਿੰਦਰ ਸਿੰਘ ਜੌਹਲ ਗੰਨਾ ਪਿੰਡ, ਪ੍ਰਦੀਪ ਸਿੰਘ ਦੀਪਾ ਧੁਲੇਤਾ, ਹਰਦੇਵ ਸਿੰਘ ਮੁਠੱਡਾ ਕਲਾਂ ਤੇ ਪੰਚ ਮਨਜੀਤ ਸਿੰਘ ਮੁਠੱਡਾ ਕਲਾਂ ਹਾਜ਼ਰ ਸਨ।