ਪੰਚਾਇਤ ਸੈਕਟਰੀ ਅਕਾਸ਼ਦੀਪ ਸ਼ਰਮਾ ਨੂੰ ਦਿੱਤੀ ਅੰਤਿਮ ਵਿਦਾਇਗੀ
ਪੰਚਾਇਤ ਸੈਕਟਰੀ ਅਕਾਸ਼ਦੀਪ ਸ਼ਰਮਾ ਨੂੰ ਗਮਗੀਨ ਮਾਹੌਲ ‘ਚ ਦਿੱਤੀ ਅੰਤਿਮ ਵਿਦਾਇਗੀ
Publish Date: Sun, 25 Jan 2026 07:31 PM (IST)
Updated Date: Mon, 26 Jan 2026 04:16 AM (IST)

ਪ੍ਰਿਤਪਾਲ ਸਿੰਘ, ਪੰਜਾਬੀ ਜਾਗਰਣ, ਸ਼ਾਹਕੋਟ : ਮਾਤਾ ਸਾਹਿਬ ਕੌਰ ਖਾਲਸਾ ਸਕੂਲ ਢੰਡੋਵਾਲ ਦੇ ਪ੍ਰਿੰਸੀਪਲ ਰੇਖਾ ਸ਼ਰਮਾ ਦੇ ਪਤੀ ਤੇ ਰਾਕੇਸ਼ ਸ਼ਰਮਾ ਬੀਐੱਸਐੱਨਐੱਲ ਤੇ ਡਾ. ਨਵਨੀਤ ਸ਼ਰਮਾ ਦੇ ਭਰਾ ਅਕਾਸ਼ਦੀਪ ਸ਼ਰਮਾ (52)ਪੰਚਾਇਤ ਸੈਕਟਰੀ ਦਾ ਐਤਵਾਰ ਸਵੇਰੇ ਅਚਾਨਕ ਦੇਹਾਂਤ ਹੋ ਗਿਆ। ਗਮਗੀਨ ਮਾਹੌਲ |ਚ ਅਕਾਸ਼ਦੀਪ ਸ਼ਰਮਾ ਨੂੰ ਮੋਗਾ ਰੋਡ ਸਥਿਤ ਸ਼ਮਸ਼ਾਨਘਾਟ ਵਿਖੇ ਅੰਤਿਮ ਵਿਦਾਇਗੀ ਦਿੱਤੀ ਗਈ। ਚਿਖਾ ਨੂੰ ਅਗਨੀ ਉਨ੍ਹਾਂ ਦੇ ਭਤੀਜੇ ਸ਼ੁਭਮ ਸ਼ਰਮਾ ਵੱਲੋਂ ਦਿੱਤੀ ਗਈ। ਮਾਤਾ ਸਾਹਿਬ ਕੌਰ ਖਾਲਸਾ ਕਾਲਜ ਢੰਡੋਵਾਲ ਦੇ ਪ੍ਰਧਾਨ ਬਲਵਿੰਦਰ ਸਿੰਘ ਚੱਠਾ, ਜਨਰਲ ਸਕੱਤਰ ਡਾ. ਨਗਿੰਦਰ ਸਿੰਘ ਬਾਂਸਲ, ਮੀਤ ਪ੍ਰਧਾਨ ਗੁਰਨਾਮ ਸਿੰਘ ਚੱਠਾ, ਬਲਵੰਤ ਮਲਸੀਆਂ ਸਮੇਤ ਹੋਰਨਾਂ ਸੰਸਥਾਵਾਂ ਵੱਲੋਂ ਮ੍ਰਿਤਕ ਦੇਹ ’ਤੇ ਦੁਸ਼ਾਲੇ ਭੇਟ ਕਰ ਕੇ ਸ਼ਰਧਾਂਜਲੀ ਦਿੱਤੀ ਗਈ। ਅੰਤਿਮ ਸਸਕਾਰ ਮੌਕੇ ਨਗਰ ਪੰਚਾਇਤ ਸ਼ਾਹਕੋਟ ਦੇ ਪ੍ਰਧਾਨ ਗੁਲਜ਼ਾਰ ਸਿੰਘ ਥਿੰਦ, ਸੁਖਦੀਪ ਸਿੰਘ ਸੋਨੂੰ ਕੰਗ ਪੀਏ, ਐੱਮਸੀ ਪ੍ਰਵੀਨ ਗਰੋਵਰ, ਸੀਨੀਅਰ ਕਾਂਗਰਸੀ ਆਗੂ ਰਾਜੇਸ਼ ਗੁਪਤਾ, ਸਾਬਕਾ ਚੇਅਰਮੈਨ ਜਥੇ. ਚਰਨ ਸਿੰਘ ਸਿੰਧੜ, ਸੋਹਣ ਸਿੰਘ ਖਹਿਰਾ ਸਰਪੰਚ, ‘ਆਪ’ ਸ਼ਹਿਰੀ ਪ੍ਰਧਾਨ ਮਨੋਜ ਅਰੋੜਾ, ਅੰਮ੍ਰਿਤ ਲਾਲ ਕਾਕਾ, ਸੋਨੀ ਬਜਾਜ, ਬੰਟੀ ਬੱਠਲਾ, ਦੀਪਕ ਵਿੱਗ, ਗਗਨਦੀਪ ਸੈਦਪੁਰੀ, ਰੂਪ ਲਾਲ ਸ਼ਰਮਾ, ਮੁਖਤਿਆਰ ਸਿੰਘ, ਪੰਚਾਇਤ ਸੈਕਟਰੀ ਵਰੁਣ ਵਿੱਗ, ਪ੍ਰਿਤਪਾਲ ਸਿੰਘ, ਬਲਵਿੰਦਰ ਸਿੰਘ, ਸਾਬਕਾ ਪੰਚਾਇਤ ਅਫਸਰ ਰਾਮ ਪ੍ਰਕਾਸ਼ ਸਮੇਤ ਵੱਡੀ ਗਿਣਤੀ ‘ਚ ਸ਼ਹਿਰ ਵਾਸੀ ਹਾਜ਼ਰ ਸਨ।