ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਰੂਪ-ਰੇਖਾ ਤਿਆਰ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮਾਂ ਦੀ ਰੂਪ-ਰੇਖਾ ਤਿਆਰ
Publish Date: Mon, 28 Sep 2026 06:52 PM (IST)
Updated Date: Mon, 28 Sep 2026 06:54 PM (IST)
-11 ਤੋਂ ਪ੍ਰਭਾਤ ਫੇਰੀਆਂ ਦੀ ਹੋਵੇਗੀ ਸ਼ੁਰੂਆਤ -24 ਨੂੰ ਸਜਾਈ ਜਾਵੇਗੀ ਵਿਸ਼ਾਲ ਸ਼ੋਭਾ ਯਾਤਰਾ ਅਵਤਾਰ ਚੰਦ, ਪੰਜਾਬੀ ਜਾਗਰਣ, ਨੂਰਮਹਿਲ : ਭਗਵਾਨ ਵਾਲਮੀਕਿ ਨੌਜਵਾਨ ਸਭਾ, ਮੁਹੱਲਾ ਵਾਲਮੀਕਿ ਗੇਟ ਵੱਲੋਂ ਭਗਵਾਨ ਵਾਲਮੀਕਿ ਜੀ ਦਾ ਪ੍ਰਗਟ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਉਣ ਸਬੰਧੀ ਵਿਸ਼ੇਸ਼ ਮੀਟਿੰਗ ਪ੍ਰਧਾਨ ਮੁਨੀਸ਼ ਗਿੱਲ ਕਾਲੀ ਦੀ ਅਗਵਾਈ ਹੇਠ ਹੋਈ। ਮੀਟਿੰਗ ਦੌਰਾਨ ਪ੍ਰਗਟ ਦਿਵਸ ਨੂੰ ਸਮਰਪਿਤ ਕਰਵਾਏ ਜਾਣ ਵਾਲੇ ਧਾਰਮਿਕ ਤੇ ਸਮਾਜਿਕ ਸਮਾਗਮਾਂ ਦੀ ਰੂਪ-ਰੇਖਾ ਤਿਆਰ ਕੀਤੀ ਗਈ। ਮੀਟਿੰਗ ’ਚ ਬੱਬੂ ਗਿੱਲ, ਬੱਬਾ ਸਹੋਤਾ, ਸੰਨੀ ਭੱਟੀ, ਦਿਨੇਸ਼ ਗਿੱਲ, ਵਿਨੈ ਗਿੱਲ, ਸੋਨੀ ਮੱਟੂ, ਸ਼ਿਨੇ ਗਿੱਲ, ਮੋਨੂੰ ਗਿੱਲ, ਜਿੰਮੀ ਨਾਹਰ, ਜੱਸ ਚੀਮਾ ਅਤੇ ਵਿਜੇ ਸੌਂਧੀ ਨੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਕਿ 11 ਅਕਤੂਬਰ ਤੋਂ ਪ੍ਰਭਾਤ ਫੇਰੀਆਂ ਦੀ ਸ਼ੁਰੂਆਤ ਕੀਤੀ ਜਾਵੇਗੀ। ਇਸੇ ਲੜੀ ਤਹਿਤ 24 ਅਕਤੂਬਰ ਨੂੰ ਵਿਸ਼ਾਲ ਸ਼ੋਭਾ ਯਾਤਰਾ ਸਜਾਈ ਜਾਵੇਗੀ। ਇਸ ਤੋਂ ਇਲਾਵਾ 25 ਤੇ 26 ਅਕਤੂਬਰ ਨੂੰ ਕਲਾਕਾਰਾਂ ਤੇ ਪ੍ਰਚਾਰਕਾਂ ਵੱਲੋਂ ਸਟੇਜ ਪ੍ਰੋਗਰਾਮ ਪੇਸ਼ ਕੀਤੇ ਜਾਣਗੇ। 27 ਅਕਤੂਬਰ ਨੂੰ ਪੁਰਾਣੇ ਬੱਸ ਅੱਡੇ ਵਿਖੇ ਲੰਗਰ ਲਗਾਇਆ ਜਾਵੇਗਾ। ਪ੍ਰਗਟ ਦਿਵਸ ਨੂੰ ਸਮਰਪਿਤ ਸਮਾਗਮਾਂ ਦੌਰਾਨ ਸ਼ਹਿਰ ’ਚ ਮਨਮੋਹਕ ਲਾਈਟਾਂ ਅਤੇ ਸਜਾਵਟੀ ਡੈਕੋਰੇਸ਼ਨ ਵੀ ਕੀਤੀ ਜਾਵੇਗੀ। ਮੀਟਿੰਗ ’ਚ ਮੰਗਾ ਭੰਡਾਲ, ਆਸ਼ੀਸ਼ ਗਿੱਲ, ਸ਼ੁਭਮ ਸਹੋਤਾ, ਰੋਹਿਤ ਨਾਹਰ, ਸੈਮ ਗਿੱਲ, ਗੱਗੀ ਸ਼ੌਂਧੀ, ਹਿਮਾਂਸ਼ੂ ਸਹੋਤਾ, ਉਮਾ ਸੌਂਧੀ ਸਮੇਤ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ।