- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਨੌਜਵਾਨਾਂ ਨੇ ਫੜਿਆ ਭਾਜਪਾ ਦਾ ਕਮਲ: ਅਸ਼ੋਕ ਸਰੀਨ ਹਿਕੀ

-ਅਮਿਤ ਸ਼ਾਹ ਦੀ ਨਸ਼ਾ ਮੁਕਤ ਪੰਜਾਬ ਦੀ ਹੁੰਕਾਰ ਨਾਲ ਨੌਜਵਾਨਾਂ ’ਚ ਜਾਗੀ ਨਵੀਂ ਉਮੀਦ
-ਭਾਜਪਾ ਨਾਲ ਜੁੜ ਕੇ ਪੰਜਾਬ ਦੇ ਭਵਿੱਖ ਨੂੰ ਸੁਰੱਖਿਅਤ ਬਣਾਉਣ ਦਾ ਲਿਆ ਸੰਕਲਪ
ਸੀਨੀਅਰ ਸਟਾਫ ਰਿਪੋਰਟਰ, ਪੰਜਾਬੀ ਜਾਗਰਣ, ਜਲੰਧਰ : ਭਾਰਤੀ ਜਨਤਾ ਪਾਰਟੀ ਜਲੰਧਰ ਸ਼ਹਿਰੀ ਦੇ ਜ਼ਿਲ੍ਹਾ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਦੀ ਪ੍ਰਧਾਨਗੀ ਤੇ ਭਾਜਪਾ ਆਗੂ ਆਰਤੀ ਰਾਜਪੂਤ ਦੀ ਅਗਵਾਈ ਹੇਠ ਅੱਜ ਸਥਾਨਕ ਭਾਜਪਾ ਦਫ਼ਤਰ ਵਿਖੇ ਕਰਵਾਏ ਗਏ ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਦਰਜਨਾਂ ਨੌਜਵਾਨਾਂ ਨੇ ਭਾਜਪਾ ਦਾ ਪੱਲਾ ਫੜਿਆ। ਇਸ ਮੌਕੇ ਪਾਰਟੀ ਅਹੁਦੇਦਾਰਾਂ ਨੇ ਨਵੇਂ ਮੈਂਬਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਸੰਗਠਨ ’ਚ ਪੂਰਾ ਮਾਣ-ਸਨਮਾਨ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਰਾਜੇਸ਼ ਕਪੂਰ, ਦਵਿੰਦਰ ਭਾਰਦਵਾਜ, ਮਨੀਸ਼ ਵਿਜ, ਰਿਸ਼ਭ ਬਹਿਲ, ਦਿਨੇਸ਼ ਮਹਿੰਦਰੂ, ਤਰੁਣ ਛਾਬੜਾ, ਮੁਨੀਸ਼ ਬਲ, ਅਨੁਜ ਸ਼ਾਰਦਾ, ਗੋਪਾਲ ਕਿਸ਼ਨ ਸੋਨੀ, ਰਾਘਵ ਜੋਤੀ, ਮਨਹਰ ਪਸ਼ਾਨ ਤੇ ਸ਼ਾਮ ਸ਼ਰਮਾ ਸਮੇਤ ਹੋਰ ਭਾਜਪਾ ਅਹੁਦੇਦਾਰ ਮੌਜੂਦ ਸਨ। ਅਸ਼ੋਕ ਸਰੀਨ ਹਿਕੀ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਦੇ ਸੰਕਲਪ ਨੂੰ ਲੈ ਕੇ ਉਠਾਈ ਗਈ ਆਵਾਜ਼ ਨੇ ਨੌਜਵਾਨਾਂ ’ਚ ਇਸ ਮੁੱਦੇ ’ਤੇ ਨਵੀਂ ਚਰਚਾ ਤੇ ਉਮੀਦ ਪੈਦਾ ਕੀਤੀ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੀ ਗ੍ਰਿਫ਼ਤ ਤੋਂ ਬਚਾਉਣਾ ਤੇ ਉਸ ਨੂੰ ਰੁਜ਼ਗਾਰ, ਸਿੱਖਿਆ ਤੇ ਵਿਕਾਸ ਦੇ ਮੌਕੇ ਮੁਹੱਈਆ ਕਰਵਾਉਣਾ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਨ੍ਹਾਂ ਦੋਸ਼ ਲਾਇਆ ਕਿ ਸਿਰਫ਼ ਐਲਾਨਾਂ ਨਾਲ ਪੰਜਾਬ ਦੀ ਤਸਵੀਰ ਨਹੀਂ ਬਦਲੇਗੀ, ਸਗੋਂ ਨਸ਼ਾ ਤਸਕਰਾਂ ਵਿਰੁੱਧ ਸਖ਼ਤ ਕਾਰਵਾਈ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਤੇ ਕਾਨੂੰਨ-ਵਿਵਸਥਾ ’ਚ ਸੁਧਾਰ ਲਈ ਠੋਸ ਕਦਮ ਚੁੱਕਣੇ ਪੈਣਗੇ। ਭਾਜਪਾ ਦਾ ਉਦੇਸ਼ ਨੌਜਵਾਨਾਂ ਨੂੰ ਸੰਗਠਨ ਨਾਲ ਜੋੜ ਕੇ ਉਨ੍ਹਾਂ ਦੀ ਊਰਜਾ ਨੂੰ ਸਮਾਜ ਸੇਵਾ, ਰਾਸ਼ਟਰ ਨਿਰਮਾਣ ਤੇ ਪੰਜਾਬ ਦੇ ਵਿਕਾਸ ਦੇ ਕਾਰਜਾਂ ’ਚ ਲਗਾਉਣਾ ਹੈ। ਭਾਜਪਾ ਆਗੂ ਆਰਤੀ ਰਾਜਪੂਤ ਨੇ ਸਾਰੇ ਨਵੇਂ ਮੈਂਬਰਾਂ ਦਾ ਭਾਜਪਾ ਪਰਿਵਾਰ ’ਚ ਸਵਾਗਤ ਕਰਦਿਆਂ ਕਿਹਾ ਕਿ ਪਾਰਟੀ ’ਚ ਨੌਜਵਾਨਾਂ ਦੀ ਸ਼ਮੂਲੀਅਤ ਸੰਗਠਨ ਨੂੰ ਜ਼ਮੀਨੀ ਪੱਧਰ ’ਤੇ ਮਜ਼ਬੂਤ ਕਰਨ ’ਚ ਅਹਿਮ ਯੋਗਦਾਨ ਪਾਵੇਗੀ। ਭਾਜਪਾ ਵਰਕਰ ਲੋਕਾਂ ਦੇ ਮੁੱਦਿਆਂ ਨੂੰ ਲੈ ਕੇ ਲਗਾਤਾਰ ਸਰਗਰਮ ਰਹਿਣਗੇ ਤੇ ਪੰਜਾਬ ਦੇ ਬਿਹਤਰ ਭਵਿੱਖ ਲਈ ਆਪਣੀ ਆਵਾਜ਼ ਬੁਲੰਦ ਕਰਦੇ ਰਹਿਣਗੇ।
--------------------------
ਭਾਜਪਾ ’ਚ ਸ਼ਾਮਲ ਹੋਣ ਵਾਲੇ ਨੌਜਵਾਨ
ਭਾਜਪਾ ਦਫ਼ਤਰ ’ਚ ਅਸ਼ਵਨੀ ਕੁਮਾਰ, ਵਰਿੰਦਰ ਅੰਗੁਰਾਲ, ਅਨਿਲ ਬਜਾਜ, ਦਿਨੇਸ਼ ਮਹਿਤਾ, ਅਮਿਤ ਸ਼ਰਮਾ, ਆਯੂਸ਼ ਤਿਵਾੜੀ, ਪੰਕਜ ਚੋਟਾਲਾ, ਅਮਿਤ ਸ਼ਰਮਾ, ਮੁਨੀਸ਼ ਸਹਿਜਪਾਲ, ਵਿਸ਼ਾਲ ਚੋਪੜਾ, ਪੰਕਜ ਚਾਵਲਾ, ਪ੍ਰੇਮ, ਮਨੋਜ ਦੁੱਗਲ, ਮਿਲਨ, ਸ਼ੁਭਮ, ਅਰੁਣ, ਲਵ, ਅਰਜੁਨ ਵਰਮਾ, ਰਾਹੁਲ ਚੋਪੜਾ, ਗੋਲਡੀ, ਦੇਸਰਾਜ, ਬੌਬੀ, ਸਾਜਨ, ਆਰਤੀ ਕਪੂਰ, ਚੰਦਰ ਦੁੱਗਲ, ਦੀਆ, ਪ੍ਰਬਲ ਉੱਪਲ, ਚੇਤਨ ਦੁੱਗਲ, ਕ੍ਰਿਸ਼ ਸੂਰੀ, ਰਜਤ ਗਿੱਲ, ਪਲਕ ਕਪੂਰ, ਅਮਨਦੀਪ ਕੌਰ ਤੇ ਜਤਿਨ ਹਾਂਡਾ ਆਦਿ ਪਾਰਟੀ ਜੁਆਇਨ ਕੀਤੀ।