- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਅਮਿਤ ਸ਼ਾਹ ਦੀ 30 ਸਤੰਬਰ ਦੀ ਮਹਾਰੈਲੀ ਨੂੰ ਲੈ ਕੇ ਜਲੰਧਰ ਨਾਰਥ-ਵੈਸਟ ਵਿੱਚ ਤਿਆਰੀਆਂ ਤੇਜ਼, ਸੰਗਠਨ

ਅਮਿਤ ਸ਼ਾਹ ਦੀ 30 ਸਤੰਬਰ ਦੀ ਮਹਾਰੈਲੀ ਨੂੰ ਲੈ ਕੇ ਤਿਆਰੀਆਂ ਤੇਜ਼
ਕੇ.ਡੀ. ਭੰਡਾਰੀ ਤੇ ਸ਼ੀਤਲ ਅੰਗੁਰਾਲ ਦੇ ਦਫ਼ਤਰ ’ਚ ਹੋਈ ਮੀਟਿੰਗ
ਮਨਜੀਤ ਸ਼ੇਮਾਰੂ, ਪੰਜਾਬੀ ਜਾਗਰਣ, ਜਲੰਧਰ :
ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਅਮਿਤ ਸ਼ਾਹ ਦੇ 30 ਸਤੰਬਰ ਨੂੰ ਦੁਪਹਿਰ 2 ਵਜੇ ਜਲੰਧਰ ਦੇ ਪਰਾਗਪੁਰ ਜੀ.ਟੀ. ਰੋਡ ਸਥਿਤ ਰੈਲੀ ਸਥਾਨ ’ਤੇ ਪਹੁੰਚਣ ਨੂੰ ਲੈ ਕੇ ਭਾਜਪਾ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਇਸੇ ਲੜੀ ਤਹਿਤ ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਅਤੇ ਪੰਜਾਬ ਭਾਜਪਾ ਦੇ ਸੰਗਠਨ ਮਹਾਮੰਤਰੀ ਮੰਤਰੀ ਸ਼੍ਰੀਨਿਵਾਸਲੂ ਨੇ ਜਲੰਧਰ ਨਾਰਥ ਅਤੇ ਜਲੰਧਰ ਵੈਸਟ ਵਿਧਾਨ ਸਭਾ ਖੇਤਰਾਂ ਦੇ ਭਾਜਪਾ ਵਰਕਰਾਂ ਨਾਲ ਇੱਕ ਮਹੱਤਵਪੂਰਨ ਸੰਗਠਨਾਤਮਕ ਮੀਟਿੰਗ ਕੀਤੀ। ਇਹ ਮੀਟਿੰਗ ਸਾਬਕਾ ਮੁੱਖ ਸੰਸਦੀ ਸਕੱਤਰ ਕੇ.ਡੀ. ਭੰਡਾਰੀ ਅਤੇ ਪੰਜਾਬ ਭਾਜਪਾ ਐੱਸ.ਸੀ. ਮੋਰਚਾ ਦੇ ਪ੍ਰਧਾਨ ਸ਼ੀਤਲ ਅੰਗੁਰਾਲ ਦੇ ਦਫ਼ਤਰ ’ਚ ਕੀਤੀ ਗਈ। ਮੀਟਿੰਗ ਦੌਰਾਨ ਸ਼੍ਰੀਨਿਵਾਸਲੂ ਨੇ ਵਰਕਰਾਂ ਨਾਲ ਰੈਲੀ ਦੀਆਂ ਤਿਆਰੀਆਂ, ਬੂਥ ਪੱਧਰ ਤੱਕ ਜਨ ਸੰਪਰਕ, ਵਰਕਰਾਂ ਦੀ ਭਾਗੀਦਾਰੀ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਰੈਲੀ ਸਥਾਨ ਤੱਕ ਪਹੁੰਚਾਉਣ ਸਬੰਧੀ ਪ੍ਰਬੰਧਾਂ ’ਤੇ ਵਿਸਥਾਰ ਨਾਲ ਚਰਚਾ ਕੀਤੀ। ਕੇ.ਡੀ. ਭੰਡਾਰੀ ਅਤੇ ਸ਼ੀਤਲ ਅੰਗੁਰਾਲ ਨੇ ਕਿਹਾ ਕਿ ਦੋਵਾਂ ਵਿਧਾਨ ਸਭਾ ਖੇਤਰਾਂ ’ਚ ਮੰਡਲ, ਸ਼ਕਤੀ ਕੇਂਦਰ ਅਤੇ ਬੂਥ ਪੱਧਰ ਤੱਕ ਵਰਕਰਾਂ ਨਾਲ ਸੰਪਰਕ ਕਰਕੇ ਰੈਲੀ ਦੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ।
ਇਸ ਮੌਕੇ ’ਤੇ ਭਾਜਪਾ ਜਲੰਧਰ ਸ਼ਹਿਰੀ ਦੇ ਪ੍ਰਧਾਨ ਅਸ਼ੋਕ ਸਰੀਨ ਹਿੱਕੀ ਸਮੇਤ ਨਾਰਥ ਤੇ ਵੈਸਟ ਵਿਧਾਨ ਸਭਾ ਖੇਤਰਾਂ ਦੇ ਮੰਡਲ ਪ੍ਰਧਾਨ, ਅਹੁਦੇਦਾਰ, ਮੋਰਚਾ ਅਤੇ ਸੈੱਲ ਅਹੁਦੇਦਾਰ ਅਤੇ ਵੱਡੀ ਗਿਣਤੀ ਵਿੱਚ ਭਾਜਪਾ ਵਰਕਰ ਹਾਜ਼ਰ ਸਨ। ਨਾਰਥ ਵਿਧਾਨ ਸਭਾ ਖੇਤਰ ਤੋਂ ਸੀਨੀਅਰ ਭਾਜਪਾ ਆਗੂ ਦਿਨੇਸ਼ ਢੱਲ, ਸਾਬਕਾ ਜ਼ਿਲ੍ਹਾ ਪ੍ਰਧਾਨ ਰਮਨ ਪੱਬੀ, ਰਾਜੂ ਮਾਗੋ, ਜ਼ਿਲ੍ਹਾ ਉਪ ਪ੍ਰਧਾਨ ਮਨੀਸ਼ ਵਿਜ, ਮੰਡਲ ਪ੍ਰਧਾਨ ਆਰ.ਕੇ. ਮਲਹੋਤਰਾ, ਕੁਲਵੰਤ ਸ਼ਰਮਾ, ਗੁਰਪ੍ਰੀਤ ਵਿੱਕੀ, ਆਸ਼ੀਸ਼ ਸਹਿਗਲ, ਪਾਰਸ਼ਦ ਰਵੀ ਕੁਮਾਰ, ਗੁਰਦੀਪ ਫੌਜੀ, ਭਗਵੰਤ ਪ੍ਰਭਾਕਰ, ਗੋਪਾਲ ਕ੍ਰਿਸ਼ਨ ਸੋਨੀ, ਨਰੇਸ਼ ਸ਼ਰਮਾ, ਮਨਹਰ ਪਾਸ਼ਾਣ, ਅਨੂ ਸ਼ਰਮਾ, ਅਨਿਲ ਸ਼ਰਮਾ, ਬ੍ਰਿਜ ਗੁਪਤਾ, ਹੇਮੰਤ ਖੰਨਾ, ਸੂਰਿਆ ਮਿਸ਼ਰਾ, ਸੌਰਭ ਸ਼ਰਮਾ, ਦਵਿੰਦਰ ਭਾਰਦਵਾਜ਼, ਦਰਸ਼ਨ ਲਾਲ ਭਗਤ, ਯੋਗੇਸ਼ ਮਲਹੋਤਰਾ, ਜ਼ਿਲ੍ਹਾ ਦਫ਼ਤਰ ਇੰਚਾਰਜ ਦੀਪਕ ਟੇਲੂ, ਮੰਜੀਤ ਸਿੰਘ ਟੀਟੂ, ਪਾਰਸ਼ਦ ਦਲ ਦੇ ਆਗੂ, ਤਰਵਿੰਦਰ ਸੋਈ, ਪਾਰਸ਼ਦ, ਕ੍ਰਿਸ਼ਨਾ ਮਿਨੀਆ, ਕੁਣਾਲ ਸ਼ਰਮਾ, ਭਗਤ ਮਨੋਹਰ ਲਾਲ, ਮੀਨੂ ਸ਼ਰਮਾ, ਅਸ਼ੋਕ ਚੱਢਾ, ਸੰਦੀਪ ਪਾਹਵਾ, ਰਾਜਨ ਅੰਗੁਰਾਲ, ਬਾਵਾ ਜੈਰਥ, ਸੋਨੂ, ਰਾਜੀਵ ਵਰਮਾ, ਕੁੱਕੂ ਭਾਰਦਵਾਜ਼, ਸੁਰਜੀਤ ਭੁੱਲਰ, ਦੀਪਕ ਰਾਠੌਰ, ਦਵਾਰਕਾਨਾਥ, ਐਮ.ਪੀ. ਸ਼ਰਮਾ ਤੇ ਅਜੈ ਭਗਤ ਸਮੇਤ ਕਈ ਹੋਰ ਵਰਕਰ ਹਾਜ਼ਰ ਸਨ।