- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਵਿਕਸਿਤ ਭਾਰਤ ਕੁਇਜ਼ ਰਾਹੀਂ ਪੰਜਾਬ ਦੇ ਨੌਜਵਾਨਾਂ ਨੂੰ ਪ੍ਰਧਾਨ ਮੰਤਰੀ ਨਾਲ ਸੰਵਾਦ ਦਾ ਮੌਕਾ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮਾਈ ਭਾਰਤ ਪੰਜਾਬ ਵੱਲੋਂ ਸੂਬੇ ਦੇ ਨੌਜਵਾਨਾਂ ਨੂੰ ਵਿਕਸਿਤ ਭਾਰਤ ਯੰਗ ਲੀਡਰਜ਼ ਡਾਇਲਾਗ 2027 ’ਚ ਹਿੱਸਾ ਲੈਣ ਦੀ ਅਪੀਲ ਕੀਤੀ ਗਈ ਹੈ। ਪ੍ਰੈੱਸ ਕਲੱਬ ਚੰਡੀਗੜ੍ਹ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਰਾਜ ਨਿਰਦੇਸ਼ਕ (ਕਾਰਜਕਾਰੀ) ਮਾਈ ਭਾਰਤ ਪੰਜਾਬ ਰਸ਼ਮੀਤ ਕੌਰ ਨੇ ਦੱਸਿਆ ਕਿ 15 ਤੋਂ 29 ਸਾਲ ਦੀ ਉਮਰ ਦੇ ਨੌਜਵਾਨ ਮਾਈ ਭਾਰਤ ਪੋਰਟਲ ’ਤੇ ਮੁਫ਼ਤ ਰਜਿਸਟ੍ਰੇਸ਼ਨ ਕਰਵਾ ਕੇ ਵਿਕਸਿਤ ਭਾਰਤ ਕੁਇਜ਼ ’ਚ ਹਿੱਸਾ ਲੈ ਸਕਦੇ ਹਨ। ਕੁਇਜ਼ ਤੋਂ ਬਾਅਦ ਲੇਖ, ਜ਼ਿਲ੍ਹਾ ਤੇ ਰਾਜ ਪੱਧਰੀ ਮੁਕਾਬਲਿਆਂ ਰਾਹੀਂ ਚੋਣ ਹੋਵੇਗੀ ਤੇ ਚੁਣੇ ਨੌਜਵਾਨ ਜਨਵਰੀ 2027 ’ਚ ਨਵੀਂ ਦਿੱਲੀ ਵਿਖੇ ਪ੍ਰਧਾਨ ਮੰਤਰੀ ਸਾਹਮਣੇ ਵਿਚਾਰ ਪੇਸ਼ ਕਰਨਗੇ। ਵਿਕਸਿਤ ਭਾਰਤ ਕੁਇਜ਼ ’ਚ ਭਾਗ ਲੈਣ ਦੀ ਅੰਤਿਮ ਮਿਤੀ 30 ਸਤੰਬਰ 2026 ਹੈ। ਇਸ ਤੋਂ ਇਲਾਵਾ ਵੀਬੀਵਾਈਐੱਲਡੀ ਤਹਿਤ ਸੱਭਿਆਚਾਰਕ, ਡਿਜ਼ਾਈਨ ਫ਼ਾਰ ਭਾਰਤ, ਹੈਕ ਫ਼ਾਰ ਸੋਸ਼ਲ ਕੌਜ਼ ਤੇ ਹੋਰ ਟਰੈਕਾਂ ਰਾਹੀਂ ਵੀ ਨੌਜਵਾਨਾਂ ਨੂੰ ਆਪਣੀ ਪ੍ਰਤਿਭਾ ਤੇ ਵਿਚਾਰ ਪੇਸ਼ ਕਰਨ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਕਿਹਾ ਇਹ ਮੁਹਿੰਮ ਨੌਜਵਾਨ ਪ੍ਰਤਿਭਾ ਦੀ ਖੋਜ ਕਰਕੇ ਉਨ੍ਹਾਂ ਨੂੰ ਦੇਸ਼ ਦੇ ਵਿਕਾਸ ’ਚ ਭੂਮਿਕਾ ਨਿਭਾਉਣ ਲਈ ਮੰਚ ਪ੍ਰਦਾਨ ਕਰਨ ਦਾ ਉਪਰਾਲਾ ਹੈ।