ਵਾਰਡ-25 ’ਚ ਖੁੱਲ੍ਹਾ ਓਪਨ ਜਿਮ ਤੇ ਲੱਗਾ ਨਵਾਂ ਫੁਹਾਰਾ
ਵਾਰਡ ਨੰ 25 ’ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਗਰਾਂਟ ਨਾਲ ਓਪਨ ਜਿਮ ਤੇ ਨਵਾਂ ਫੁਵਾਰਾ ਲਗਾਇਆ
Publish Date: Sat, 14 Feb 2026 08:39 PM (IST)
Updated Date: Sat, 14 Feb 2026 08:42 PM (IST)
ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਵਾਰਡ ਨੰ. 25 ਸ਼੍ਰੀ ਮਨਮੋਹਨ ਕਾਲੀਆ ਪਾਰਕ, ਸੈਂਟਰਲ ਟਾਊਨ ’ਚ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਐੱਮਪੀ ਲੈਂਡ ਗ੍ਰਾਂਟ ਦੇ ਜ਼ਰੀਏ ਨਵਾਂ ਓਪਨ ਜਿਮ ਲਗਵਾਇਆ ਗਿਆ। ਇਸ ਮੌਕੇ ’ਤੇ ਜ਼ਿਲ੍ਹਾ ਕਾਂਗਰਸ ਕਮੇਟੀ ਸ਼ਹਿਰੀ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਰਜਿੰਦਰ ਬੇਰੀ ਤੇ ਕੌਂਸਲਰ ਉਮਾ ਬੇਰੀ ਨੇ ਓਪਨ ਜਿਮ ਮੁਹੱਲਾ ਨਿਵਾਸੀਆਂ ਨੂੰ ਸਮਰਪਿਤ ਕੀਤਾ। ਨਾਲ ਹੀ, ਨਗਰ ਨਿਗਮ ਦੀ ਗ੍ਰਾਂਟ ਤਹਿਤ ਪਾਰਕ ’ਚ ਲਗਪਗ ਸਾਢੇ 5 ਲੱਖ ਰੁਪਏ ਦੀ ਲਾਗਤ ਨਾਲ ਨਵਾਂ ਫੁਹਾਰੇ ਤੇ ਲਾਈਟਾਂ ਵੀ ਲਗਵਾਈਆਂ ਹਨ। ਮੁਹੱਲਾ ਨਿਵਾਸੀਆਂ ਵੱਲੋਂ ਇਸ ਉਪਰਾਲੇ ਲਈ ਰਜਿੰਦਰ ਬੇਰੀ ਤੇ ਕੌਂਸਲਰ ਉਮਾ ਬੇਰੀ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਜਿੰਦਰ ਬੇਰੀ ਨੇ ਕਿਹਾ ਕਿ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਜੀ ਦੀ ਗ੍ਰਾਂਟ ਜ਼ਰੀਏ ਜਲੰਧਰ ਸੈਂਟਰਲ ਹਲਕੇ ਦੇ ਵੱਖ-ਵੱਖ ਵਾਰਡਾਂ ’ਚ ਲੋਕਾਂ ਦੀਆਂ ਮੰਗਾਂ ਅਨੁਸਾਰ ਵਿਕਾਸ ਕੰਮ ਕਰਵਾਏ ਜਾ ਰਹੇ ਹਨ। ਇਸ ਮੌਕੇ ਐੱਸਕੇ ਬਰੂਟਾ, ਯਸ਼ ਪਾਲ ਬਜਾਜ, ਮਦਨ ਲਾਲ ਸਾਗਰ, ਤਰਸੇਮ ਲਾਲ ਵਰਮਾ, ਮਨੀਸ਼ ਗੁਪਤਾ, ਰੋਹਿਤ ਤਲਵਾੜ, ਸੁਧੀਰ ਘੁੱਗੀ, ਤ੍ਰਿਲੋਕ ਚੰਦ ਵਰਮਾ, ਹਰਸਿਮਰਨ ਸਿੰਘ, ਚਰਨਜੀਤ ਸਹਿਗਲ, ਰੋਬਿਨ ਰੰਧਾਵਾ ਹਾਜ਼ਰ ਸਨ।