
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

232 ਜ਼ਬਤ ਕੀਤੇ ਵਾਹਨਾਂ ਦੀ ਖੁੱਲ੍ਹੀ ਨਿਲਾਮੀ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ 2 ਤੇ ਥਾਣਾ ਬਾਰਾਦਰੀ ਦੇ ਅਹਾਤਿਆਂ ’ਚ ਲੰਬੇ ਸਮੇਂ ਤੋਂ ਖੜ੍ਹੇ ਜ਼ਬਤ ਕੀਤੇ ਤੇ ਲਾਵਾਰਿਸ ਵਾਹਨਾਂ ਦੇ ਨਿਪਟਾਰੇ ਲਈ ਮਹੱਤਵਪੂਰਨ ਕਾਰਵਾਈ ਕਰਦਿਆਂ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਸੋਮਵਾਰ ਨੂੰ 232 ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕੀਤੀ। ਇਸ ਪ੍ਰਕਿਰਿਆ ’ਚ 19 ਬੋਲੀਕਾਰਾਂ ਨੇ ਹਿੱਸਾ ਲਿਆ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਆਈਪੀਐੱਸ ਦੇ ਨਿਰਦੇਸ਼ਾਂ ਹੇਠ ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਪੀਪੀਐੱਸ ਦੀ ਨਿਗਰਾਨੀ ਹੇਠ ਕੀਤੀ ਗਈ ਨਿਲਾਮੀ ’ਚ ਉਹ ਵਾਹਨ ਸ਼ਾਮਲ ਸਨ, ਜਿਨ੍ਹਾਂ ਦਾ ਫੈਸਲਾ ਪਹਿਲਾਂ ਹੀ ਆ ਚੁੱਕਾ ਸੀ ਤੇ ਨਾਲ ਹੀ ਮੋਟਰ ਵਾਹਨ ਐਕਟ ਦੀ ਧਾਰਾ 207 ਅਧੀਨ ਜ਼ਬਤ ਕੀਤੇ ਗਏ ਵਾਹਨ, ਜੋ ਲੰਬੇ ਸਮੇਂ ਤੋਂ ਪੁਲਿਸ ਅਹਾਤਿਆਂ ’ਚ ਪਏ ਸਨ। ਖੁੱਲ੍ਹੀ ਬੋਲੀ ਦੌਰਾਨ ਸਫਲ ਬੋਲੀਕਾਰਾਂ ਨੇ ਇਨ੍ਹਾਂ ਵਾਹਨਾਂ ਨੂੰ ਸਕ੍ਰੈਪ ਵਜੋਂ ਖਰੀਦਿਆ। ਨਿਲਾਮੀ ਤੋਂ ਪ੍ਰਾਪਤ ਸਾਰੀ ਕਮਾਈ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਕੀ ਬਚੇ ਵਾਹਨਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਵੀ ਜਾਰੀ ਹੈ। ਇਹ ਯਕੀਨੀ ਬਣਾਉਣ ਲਈ ਕਿ ਪੁਲਿਸ ਅਹਾਤਿਆਂ ’ਚ ਸਾਲਾਂ ਤੋਂ ਖੜ੍ਹੇ ਵਾਹਨਾਂ ਨੂੰ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਸਮਾਂਬੱਧ ਢੰਗ ਨਾਲ ਹਟਾਇਆ ਜਾ ਸਕੇ। ਏਡੀਸੀਪੀ ਗੁਰਬਾਜ਼ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਪੁਲਿਸ ਥਾਣਿਆਂ ਤੇ ਯਾਰਡਾਂ ’ਚ ਜਗ੍ਹਾ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਣਾ, ਰਿਕਾਰਡਾਂ ਨੂੰ ਸੁਚਾਰੂ ਬਣਾਉਣਾ ਤੇ ਨਿਯਮਾਂ ਅਨੁਸਾਰ ਲਾਵਾਰਿਸ ਤੇ ਵਰਤੋਂ ਯੋਗ ਵਾਹਨਾਂ ਦਾ ਨਿਪਟਾਰਾ ਕਰਨਾ ਹੈ। ਉਨ੍ਹਾਂ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਦੇ ਵਾਹਨ ਪੁਲਿਸ ਹਿਰਾਸਤ ’ਚ ਹਨ, ਉਹ ਸਬੰਧਤ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ, ਜ਼ਰੂਰੀ ਦਸਤਾਵੇਜ਼ ਤੇ ਲਿਖਤੀ ਅਰਜ਼ੀ ਜਮ੍ਹਾਂ ਕਰਵਾ ਕੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੇ ਆਪਣੇ ਵਾਹਨਾਂ ਨੂੰ ਜਲਦੀ ਤੋਂ ਜਲਦੀ ਜਾਰੀ ਕਰਵਾਉਣ ਤਾਂ ਜੋ ਉਨ੍ਹਾਂ ਨੂੰ ਬੇਲੋੜੀ ਨਿਲਾਮੀ ਪ੍ਰਕਿਰਿਆ ’ਚ ਸ਼ਾਮਲ ਨਾ ਕੀਤਾ ਜਾ ਸਕੇ।