1,909 ਜ਼ਬਤ ਕੀਤੇ ਵਾਹਨਾਂ ਦੀ ਖੁੱਲ੍ਹੀ ਨਿਲਾਮੀ 1,909 ਜ਼ਬਤ ਕੀਤੇ ਵਾਹਨਾਂ ਦੀ ਖੁੱਲ੍ਹੀ ਨਿਲਾਮੀ
Publish Date: Wed, 26 Aug 2026 10:34 PM (IST)
Updated Date: Wed, 26 Aug 2026 10:37 PM (IST)
ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ ਵੱਖ-ਵੱਖ ਥਾਣਿਆਂ ਦੇ ਅਹਾਤਿਆਂ ਤੇ ਪੁਲਿਸ ਯਾਰਡਾਂ ’ਚ ਲੰਬੇ ਸਮੇਂ ਤੋਂ ਖੜ੍ਹੇ ਜ਼ਬਤ ਕੀਤੇ ਤੇ ਲਾਵਾਰਿਸ ਵਾਹਨਾਂ ਦੇ ਨਿਪਟਾਰੇ ਲਈ ਮਹੱਤਵਪੂਰਨ ਕਾਰਵਾਈ ਕਰਦੇ ਹੋਏ ਜਲੰਧਰ ਪੁਲਿਸ ਕਮਿਸ਼ਨਰੇਟ ਨੇ ਮੰਗਲਵਾਰ ਨੂੰ 1,909 ਵਾਹਨਾਂ ਦੀ ਖੁੱਲ੍ਹੀ ਨਿਲਾਮੀ ਕੀਤੀ। ਇਹ ਨਿਲਾਮੀ ਪੁਲਿਸ ਲਾਈਨਜ਼, ਜਲੰਧਰ ਵਿਖੇ ਪੂਰੀ ਪਾਰਦਰਸ਼ਤਾ ਤੇ ਸਥਾਪਤ ਨਿਯਮਾਂ ਅਨੁਸਾਰ ਕੀਤੀ ਗਈ। ਇਸ ਪ੍ਰਕਿਰਿਆ ’ਚ 32 ਬੋਲੀਕਾਰਾਂ ਨੇ ਹਿੱਸਾ ਲਿਆ। ਪੁਲਿਸ ਕਮਿਸ਼ਨਰ ਸਤਿੰਦਰ ਸਿੰਘ ਆਈਪੀਐੱਸ ਦੇ ਨਿਰਦੇਸ਼ਾਂ ਹੇਠ ਏਡੀਸੀਪੀ ਟ੍ਰੈਫਿਕ ਗੁਰਬਾਜ਼ ਸਿੰਘ ਪੀਪੀਐੱਸ ਤੇ ਏਸੀਪੀ ਟ੍ਰੈਫਿਕ ਅਜੈ ਸਿੰਘ ਪੀਪੀਐੱਸ ਦੀ ਨਿਗਰਾਨੀ ਹੇਠ ਕੀਤੀ ਗਈ। ਖੁੱਲ੍ਹੀ ਬੋਲੀ ਦੌਰਾਨ ਸਫਲ ਬੋਲੀਕਾਰਾਂ ਨੇ ਇਨ੍ਹਾਂ ਵਾਹਨਾਂ ਨੂੰ ਸਕ੍ਰੈਪ ਵਜੋਂ ਖਰੀਦਿਆ। ਨਿਲਾਮੀ ਤੋਂ ਪ੍ਰਾਪਤ ਸਾਰੀ ਕਮਾਈ ਸਰਕਾਰੀ ਖਜ਼ਾਨੇ ’ਚ ਜਮ੍ਹਾਂ ਕੀਤੀ ਜਾਵੇਗੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਕੀ ਬਚੇ ਵਾਹਨਾਂ ਦੇ ਨਿਪਟਾਰੇ ਦੀ ਪ੍ਰਕਿਰਿਆ ਵੀ ਜਾਰੀ ਹੈ। ਏਡੀਸੀਪੀ ਗੁਰਬਾਜ਼ ਸਿੰਘ ਨੇ ਕਿਹਾ ਕਿ ਇਸ ਮੁਹਿੰਮ ਦਾ ਉਦੇਸ਼ ਪੁਲਿਸ ਥਾਣਿਆਂ ਤੇ ਯਾਰਡਾਂ ’ਚ ਜਗ੍ਹਾ ਦੀ ਬਿਹਤਰ ਵਰਤੋਂ ਨੂੰ ਯਕੀਨੀ ਬਣਾਉਣਾ, ਰਿਕਾਰਡਾਂ ਨੂੰ ਸੁਚਾਰੂ ਬਣਾਉਣਾ ਤੇ ਨਿਯਮਾਂ ਅਨੁਸਾਰ ਲਾਵਾਰਿਸ ਤੇ ਵਰਤੋਂ ਯੋਗ ਵਾਹਨਾਂ ਦਾ ਨਿਪਟਾਰਾ ਕਰਨਾ ਹੈ। ਉਨ੍ਹਾਂ ਵਾਹਨ ਮਾਲਕਾਂ ਨੂੰ ਅਪੀਲ ਕੀਤੀ ਹੈ ਜਿਨ੍ਹਾਂ ਦੇ ਵਾਹਨ ਪੁਲਿਸ ਹਿਰਾਸਤ ’ਚ ਹਨ, ਉਹ ਸਬੰਧਤ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ, ਜ਼ਰੂਰੀ ਦਸਤਾਵੇਜ਼ ਤੇ ਲਿਖਤੀ ਅਰਜ਼ੀ ਜਮ੍ਹਾਂ ਕਰਵਾ ਕੇ ਕਾਨੂੰਨੀ ਰਸਮਾਂ ਪੂਰੀਆਂ ਕਰਨ ਤੇ ਆਪਣੇ ਵਾਹਨਾਂ ਨੂੰ ਜਲਦੀ ਤੋਂ ਜਲਦੀ ਜਾਰੀ ਕਰਵਾਉਣ।