ਮੇਹਰ ਚੰਦ ਕਾਲਜ ’ਚ ਸੰਵਿਧਾਨ ਤੇ ਆਜ਼ਾਦੀ ਸੰਘਰਸ਼ ਬਾਰੇ ਦੱਸਿਆ
ਮੇਹਰ ਚੰਦ ਪਾਲੀਟੈਕਨਿਕ ਕਾਲਜ ’ਚ ‘ਆਨਲਾਈਨ ਕਿਊਜ਼’ ਕਰਵਾਈ
Publish Date: Thu, 29 Jan 2026 06:32 PM (IST)
Updated Date: Thu, 29 Jan 2026 06:34 PM (IST)

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਮੇਹਰ ਚੰਦ ਪਾਲੀਟੈਕਨਿਕ ਕਾਲਜ ਦੇ ‘ਦਯਾਨੰਦ ਚੇਤਨਾ ਮੰਚ’ ਵੱਲੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਜਯੰਤੀ ਤੇ ਗਣਤੰਤਰ ਦਿਵਸ ਦੇ ਮੌਕੇ ’ਤੇ ਇਕ ਆਨਲਾਈਨ ਪ੍ਰਸ਼ਨੋਤਰੀ ਮੁਕਾਬਲਾ ਕਰਵਾਇਆ। ਇਸ ਪ੍ਰਤੀਯੋਗਿਤਾ ’ਚ ਨੇਤਾਜੀ ਸੁਭਾਸ਼ ਚੰਦਰ ਬੋਸ ਦੇ ਸਾਹਸ, ਆਜ਼ਾਦ ਹਿੰਦ ਫੌਜ ਦੇ ਸੰਘਰਸ਼, ਸੰਵਿਧਾਨ ਦੀ ਰਚਨਾ ਤੇ ਭਾਰਤ ਦੇ ਗੌਰਵਸ਼ਾਲੀ ਇਤਿਹਾਸ ਨਾਲ ਸਬੰਧਤ ਪ੍ਰਸ਼ਨ ਪੁੱਛੇ ਗਏ। ਇਸ ਮੁਕਾਬਲੇ ’ਚ ਵਿਦਿਆਰਥੀਆਂ ਦੇ ਨਾਲ-ਨਾਲ ਕਾਲਜ ਸਟਾਫ਼ ਨੇ ਵੀ ਹਿੱਸਾ ਲਿਆ। ਮੰਚ ਦੇ ਪ੍ਰਧਾਨ ਪ੍ਰਭੂ ਦਿਆਲ ਨੇ ਦੱਸਿਆ ਕਿ ਇਸ ਦਾ ਮੁੱਖ ਉਦੇਸ਼ ਨੌਜਵਾਨਾਂ ’ਚ ਰਾਸ਼ਟਰਵਾਦ ਦੀ ਭਾਵਨਾ ਜਗਾਉਣਾ ਤੇ ਉਨ੍ਹਾਂ ਨੂੰ ਭਾਰਤੀ ਸੰਵਿਧਾਨ ਤੇ ਆਜ਼ਾਦੀ ਸੰਘਰਸ਼ ਬਾਰੇ ਜਾਣੂ ਕਰਵਾਉਣਾ ਸੀ। ਵਿਦਿਆਰਥੀ ਵਰਗ ’ਚ ਕੰਪਿਊਟਰ ਵਿਭਾਗ ਦੇ ਦੇਵਦੱਤ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ। ਦੂਜਾ ਸਥਾਨ ਫਾਰਮੇਸੀ ਵਿਭਾਗ ਦੇ ਨਿਤੇਸ਼ ਨੇ ਹਾਸਲ ਕੀਤਾ ਤੇ ਆਟੋਮੋਬਾਈਲ ਵਿਭਾਗ ਦੇ ਰਾਜਦੀਪ ਸਿੰਘ ਤੀਜੇ ਸਥਾਨ ’ਤੇ ਰਹੇ। ਅਧਿਆਪਕ ਵਰਗ ’ਚ ਸਿਵਲ ਵਿਭਾਗ ਦੇ ਲੈਕਚਰਰ ਜਸਪਾਲ ਸਿੰਘ ਪਹਿਲੇ, ਇਲੈਕਟ੍ਰਾਨਿਕਸ ਵਿਭਾਗ ਦੀ ਲੈਕਚਰਰ ਮਨਿੰਦਰ ਕੌਰ ਦੂਜੇ ਤੇ ਮਕੈਨਿਕਲ ਵਿਭਾਗ ਦੇ ਲੈਕਚਰਰ ਸੁਸ਼ਾਂਤ ਸ਼ਰਮਾ ਤੀਜੇ ਸਥਾਨ ’ਤੇ ਰਹੇ। ਕਾਲਜ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਰੇ ਜੇਤੂਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਬੰਧ ਨਾ ਸਿਰਫ਼ ਗਿਆਨ ’ਚ ਵਾਧਾ ਕਰਦੇ ਹਨ, ਸਗੋਂ ਸਾਂਝੀ ਭਾਈਵਾਲੀ ਦੀ ਭਾਵਨਾ ਨੂੰ ਵੀ ਮਜ਼ਬੂਤ ਕਰਦੇ ਹਨ। ਉਨ੍ਹਾਂ ਨੇ ਇਸ ਸਫਲ ਪ੍ਰੋਗਰਾਮ ਲਈ ਦਯਾਨੰਦ ਚੇਤਨਾ ਮੰਚ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕੀਤੀ।