- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਏਪੀਜੇ ਕਾਲਜ ’ਚ ਜਨਰੇਟਿਵ ਏਆਈ ਸਬੰਧੀ ਇਕ ਰੋਜ਼ਾ ਵਰਕਸ਼ਾਪ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਏਪੀਜੇ ਕਾਲਜ ਆਫ਼ ਫਾਈਨ ਆਰਟਸ ਦੇ ਪੀਜੀ ਡਿਪਾਰਟਮੈਂਟ ਆਫ਼ ਕਾਮਰਸ ਐਂਡ ਮੈਨੇਜਮੈਂਟ ਦੇ ਮੈਕ ਫੋਰਮ ਵੱਲੋਂ ‘ਵਿਜ਼ੁਅਲਾਈਜ਼ੇਸ਼ਨ ਐਂਡ ਜਨਰੇਟਿਵ ਏਆਈ ਫਾਰ ਬਿਜ਼ਨਸ ਡਿਸੀਜ਼ਨ ਮੇਕਿੰਗ’ ਵਿਸ਼ੇ ’ਤੇ ਇਕ ਰੋਜ਼ਾ ਵਰਕਸ਼ਾਪ ਕਰਵਾਈ ਗਈ। ਵਰਕਸ਼ਾਪ ’ਚ ਆਈਕੇਜੀ ਪੰਜਾਬ ਟੈਕਨੀਕਲ ਯੂਨੀਵਰਸਿਟੀ ਦੇ ਸਹਾਇਕ ਪ੍ਰੋਫੈਸਰ ਡਾ. ਕਪਿਲ ਗੁਪਤਾ ਨੇ ਸਰੋਤ ਬੁਲਾਰੇ ਵਜੋਂ ਸ਼ਿਰਕਤ ਕੀਤੀ। ਉਨ੍ਹਾਂ ਵਿਦਿਆਰਥੀਆਂ ਨੂੰ ਜਨਰੇਟਿਵ ਏਆਈ, ਏਜੈਂਟਿਕ ਏਆਈ, ਕੰਪਿਊਟਰ ਵਿਜ਼ਨ ਤੇ ਪ੍ਰਿਡਿਕਟਿਵ ਐਨਾਲਿਟਿਕਸ ਦੇ ਵਿਹਾਰਕ ਉਪਯੋਗਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਪ੍ਰੌਮਪਟ ਇੰਜੀਨੀਅਰਿੰਗ, ਡਾਟਾ ਗਰਾਊਂਡਿੰਗ ਅਤੇ ਏਆਈ ਦੀ ਜ਼ਿੰਮੇਵਾਰ ਵਰਤੋਂ ਸਬੰਧੀ ਵੀ ਚਰਚਾ ਕੀਤੀ। ਡਾ. ਕਪਿਲ ਗੁਪਤਾ ਨੇ ਵਿਦਿਆਰਥੀਆਂ ਨੂੰ ਬਿਨਾਂ ਕੋਡਿੰਗ ਦੇ ਕੱਚੇ ਡਾਟਾ ਤੋਂ ਇੰਟਰਐਕਟਿਵ ਟੈਬਲੋ ਡੈਸ਼ਬੋਰਡ ਤਿਆਰ ਕਰਨ ਦਾ ਪ੍ਰਦਰਸ਼ਨ ਵੀ ਕਰਵਾਇਆ। ਉਨ੍ਹਾਂ ਏਆਈ ਦੀ ਵਰਤੋਂ ਨਾਲ ਜੁੜੇ ਡਾਟਾ ਲੀਕ, ਪੱਖਪਾਤ ਤੇ ਅਤਿ ਨਿਰਭਰਤਾ ਵਰਗੇ ਖ਼ਤਰਿਆਂ ਤੋਂ ਵੀ ਜਾਣੂ ਕਰਵਾਇਆ। ਕਾਲਜ ਦੀ ਪ੍ਰਿੰਸੀਪਲ ਡਾ. ਨੀਰਜਾ ਢੀਂਗਰਾ ਨੇ ਡਾ. ਕਪਿਲ ਗੁਪਤਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੇ ਤਕਨੀਕੀ ਵਿਸ਼ੇ ਨੂੰ ਸਰਲ ਢੰਗ ਨਾਲ ਵਿਦਿਆਰਥੀਆਂ ਤਕ ਪਹੁੰਚਾਇਆ। ਉਨ੍ਹਾਂ ਕਾਮਰਸ ਵਿਭਾਗ ਦੀ ਮੁਖੀ ਡਾ. ਮੋਨਿਕਾ ਮੋਗਲਾ ਤੇ ਮੈਕ ਫੋਰਮ ਦੀ ਇੰਚਾਰਜ ਗਰਿਮਾ ਅਰੋੜਾ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਭਵਿੱਖ ’ਚ ਵੀ ਸਮਕਾਲੀ ਵਿਸ਼ਿਆਂ ’ਤੇ ਅਜਿਹੀਆਂ ਵਰਕਸ਼ਾਪਾਂ ਕਰਵਾਉਣ ਲਈ ਪ੍ਰੇਰਿਤ ਕੀਤਾ।