- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭੂ ਦੀ ਆਗਿਆ ਨੂੰ ਸਿਰ ’ਤੇ ਰੱਖੋ, ਰਾਹ ਆਪਣੇ ਆਪ ਬਣਦਾ ਜਾਵੇਗਾ: ਨਵਜੀਤ ਭਾਰਦਵਾਜ

ਸ਼ੈਲੀ, ਪੰਜਾਬੀ ਜਾਗਰਣ ਜਲੰਧਰ:
ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ, ਲੰਮਾ ਪਿੰਡ ਚੌਕ ਨੇੜੇ ਜਲੰਧਰ ਵਿਖੇ ਸ਼੍ਰੀ ਸ਼ਨੀ ਦੇਵ ਮਹਾਰਾਜ ਜੀ ਨੂੰ ਸਮਰਪਿਤ ਸਮੂਹਿਕ ਮੁਫ਼ਤ ਦਿਵਿਆ ਹਵਨ ਯੱਗ ਕਰਵਾਇਆ ਗਿਆ। ਇਸ ਦੌਰਾਨ ਮੁੱਖ ਯਜਮਾਨ ਰਾਕੇਸ਼ ਪ੍ਰਭਾਕਰ ਸਮੇਤ ਪਰਿਵਾਰ ਨੇ ਵਿਧੀਵਤ ਵੈਦਿਕ ਰੀਤੀ ਅਨੁਸਾਰ ਪੰਚੋਪਚਾਰ ਪੂਜਨ, ਸ਼ੋਡਸ਼ੋਪਚਾਰ ਪੂਜਨ ਅਤੇ ਨਵਗ੍ਰਹਿ ਪੂਜਨ ਉਪਰੰਤ ਹਵਨ ਯੱਗ ’ਚ ਆਹੂਤੀਆਂ ਪਾਈਆਂ।
ਇਸ ਮੌਕੇ ਧਾਮ ਦੇ ਪੀਠ ਉਪਾਸਕ ਨਵਜੀਤ ਭਾਰਦਵਾਜ ਨੇ ਰਾਮਾਇਣ ਦੀ ਚੌਪਾਈ ਰਾਹੀਂ ਪ੍ਰਭੂ ਦੀ ਆਗਿਆ, ਵਿਸ਼ਵਾਸ ਅਤੇ ਸਮਰਪਣ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਭਗਤੀ ਦਾ ਅਸਲ ਭੇਦ ਇਹ ਹੈ ਕਿ ਭਗਤ ਪ੍ਰਭੂ ਦੀ ਆਗਿਆ ਨੂੰ ਸਿਰ-ਮੱਥੇ ’ਤੇ ਧਾਰਨ ਕਰੇ। ਜਦੋਂ ਮਨੁੱਖ ਆਪਣੀ ਇੱਛਾ ਦੀ ਬਜਾਏ ਪ੍ਰਭੂ ਦੀ ਇੱਛਾ ਨੂੰ ਸਵੀਕਾਰ ਕਰਨਾ ਸਿੱਖ ਲੈਂਦਾ ਹੈ ਤਾਂ ਅਹੰਕਾਰ ਦੂਰ ਹੋਣ ਲੱਗਦਾ ਹੈ ਅਤੇ ਸਮਰਪਣ ਦੀ ਭਾਵਨਾ ਪੈਦਾ ਹੁੰਦੀ ਹੈ। ਨਵਜੀਤ ਭਾਰਦਵਾਜ ਨੇ ਕਿਹਾ ਕਿ ਜੀਵਨ ਵਿੱਚ ਕਈ ਵਾਰ ਮੁਸ਼ਕਲ ਹਾਲਾਤ ਆਉਂਦੇ ਹਨ ਅਤੇ ਰਸਤੇ ਬੰਦ ਦਿਖਾਈ ਦਿੰਦੇ ਹਨ ਪਰ ਹੋ ਸਕਦਾ ਹੈ ਕਿ ਪ੍ਰਭੂ ਸਾਨੂੰ ਰੋਕ ਨਹੀਂ ਰਹੇ, ਸਗੋਂ ਕਿਸੇ ਗਲਤ ਰਸਤੇ ਤੋਂ ਬਚਾ ਕੇ ਸਹੀ ਰਾਹ ਵੱਲ ਲੈ ਕੇ ਜਾ ਰਹੇ ਹੋਣ। ਇਸ ਲਈ ਮੁਸ਼ਕਲ ਸਮੇਂ ਵਿੱਚ ਵੀ ਪ੍ਰਭੂ ’ਤੇ ਭਰੋਸਾ ਬਣਾਈ ਰੱਖਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਸੱਚਾ ਭਗਤ ਪ੍ਰਭੂ ਅੱਗੇ ਸਿਰਫ਼ ਆਪਣੀ ਇੱਛਾ ਪੂਰੀ ਕਰਨ ਦੀ ਮੰਗ ਨਹੀਂ ਕਰਦਾ, ਸਗੋਂ ਇਹ ਭਾਵ ਰੱਖਦਾ ਹੈ ਕਿ “ਹੇ ਪ੍ਰਭੂ! ਮੇਰੀ ਨਹੀਂ, ਹੁਣ ਤੁਹਾਡੀ ਇੱਛਾ ਪੂਰੀ ਹੋਵੇ।” ਇਹੀ ਸਮਰਪਣ ਮਨੁੱਖ ਨੂੰ ਸੱਚੀ ਭਗਤੀ ਦੇ ਰਸਤੇ ’ਤੇ ਲੈ ਜਾਂਦਾ ਹੈ। ਹਵਨ ਯੱਗ ਉਪਰੰਤ ਵਿਸ਼ਾਲ ਲੰਗਰ ਭੰਡਾਰੇ ਦਾ ਵੀ ਆਯੋਜਨ ਕੀਤਾ ਗਿਆ। ਇਸ ਮੌਕੇ ਸ਼ਵੇਤਾ ਭਾਰਦਵਾਜ, ਪੂਨਮ ਪ੍ਰਭਾਕਰ, ਵਿੱਕੀ ਅਗਰਵਾਲ, ਰੋਹਿਤ ਭਾਟੀਆ, ਵਿਵੇਕ ਅਗਰਵਾਲ, ਜਾਨੂ ਥਾਪਰ, ਰਿਸ਼ਭ ਕਾਲੀਆ, ਰਾਕੇਸ਼ ਸ਼ਰਮਾ, ਸੁਧੀਰ, ਮਨੀਸ਼ ਸ਼ਰਮਾ, ਸ਼ੰਕਰ, ਸੰਦੀਪ, ਰਿੰਕੂ, ਪ੍ਰਦੀਪ ਵਰਮਾ, ਗੌਰਵ ਗੋਇਲ, ਮਨੀ, ਨਰੇਸ਼, ਅਜੈ ਸ਼ਰਮਾ, ਪ੍ਰਵੀਣ, ਰਾਜੂ, ਸੰਜੀਵ ਸ਼ਰਮਾ, ਵਰੁਣ, ਨਿਤਿਸ਼, ਰੋਮੀ, ਦਿਲੀਪ, ਲਵਲੀ, ਲੱਕੀ, ਵਿਸ਼ਾਲ, ਰਵੀ ਭੱਲਾ, ਜਗਦੀਸ਼ ਨਿਰਮਲ, ਅਨਿਲ, ਸਾਗਰ, ਦਸੋਂਧਾ ਸਿੰਘ, ਪ੍ਰਿੰਸ ਕੁਮਾਰ, ਪੱਪੂ, ਸੌਰਭ, ਦਿਕਸ਼ਿਤ, ਕਮਲ, ਅਜੈ ਸਮੇਤ ਆਦਿ ਹਾਜ਼ਰ ਸਨ।