- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪਾਬੰਦੀਸ਼ੁਦਾ ਦਵਾਈਆਂ ਤੇ ਹਜ਼ਾਰਾਂ ਦੀ ਡਰੱਗ ਮਨੀ ਸਮੇਤ ਇਕ ਗ੍ਰਿਫਤਾਰ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਥਾਣਾ ਨੰਬਰ ਪੰਜ ਦੀ ਪੁਲਿਸ ਤੇ ਡਰੱਗ ਇੰਸਪੈਕਟਰ ਵੱਲੋਂ ਕੀਤੀ ਗਈ ਸਾਂਝੀ ਕਾਰਵਾਈ ਦੌਰਾਨ ਟੀਮ ਨੇ ਤੇਜ ਮੋਹਨ ਨਗਰ ਵਿਚ ਸਥਿਤ ਗੌਰਵ ਮੈਡੀਕਲ ਸਟੋਰ ’ਤੇ ਛਾਪਾਮਾਰੀ ਕਰਕੇ ਭਾਰੀ ਮਾਤਰਾ ਵਿਚ ਪਾਬੰਦੀਸ਼ੁਦਾ ਦਵਾਈਆਂ ਤੇ ਹਜ਼ਾਰਾਂ ਰੁਪਏ ਦੀ ਡਰੱਗ ਮਨੀ ਬਰਾਮਦ ਕੀਤੀ। ਏਸੀਪੀ ਵੈਸਟ ਆਤਿਸ਼ ਭਾਟੀਆ ਨੇ ਦੱਸਿਆ ਕਿ ਥਾਣਾ ਨੰਬਰ ਦੇ ਮੁਖੀ ਸਬ ਇੰਸਪੈਕਟਰ ਜਸਬੀਰ ਸਿੰਘ ਦੀ ਅਗਵਾਈ ਹੇਠ ਪੁਲਿਸ ਪਾਰਟੀ ਨੇ ਡਰੱਗ ਇੰਸਪੈਕਟਰ ਅਮ੍ਰਿਤ ਬਾਂਸਲ ਨੂੰ ਨਾਲ ਲੈ ਕੇ ਮੈਡੀਕਲ ਸਟੋਰਾਂ ਦੀ ਚੈਕਿੰਗ ਕਰਨੀ ਸ਼ੁਰੂ ਕਰ ਦਿੱਤੀ। ਇਸ ਦੌਰਾਨ ਬਸਤੀ ਅੱਡਾ ਚੌਕ ਤੋਂ ਸ਼ਹਿਨਾਈ ਪੈਲਸ ਵੱਲ ਜਦ ਟੀਮ ਜਾ ਰਹੀ ਸੀ ਤਾਂ ਰਸਤੇ ਵਿਚ ਗੌਰਵ ਮੈਡੀਕੇਡ ’ਤੇ ਜਾਂਚ ਲਈ ਰੁਕੀ ਤੇ ਤਲਾਸ਼ੀ ਦੌਰਾਨ ਡਰੱਗ ਇੰਸਪੈਕਟਰ ਵੱਲੋਂ 1010 ਪਾਬੰਦੀਸ਼ੁਦਾ ਕੈਪਸੂਲ ਤੇ 220 ਪਾਬੰਦੀਸ਼ੁਦਾ ਗੋਲੀਆਂ ਨਾਲ 27 ਹਜ਼ਾਰ 200 ਰੁਪਏ ਨਕਦੀ ਬਰਾਮਦ ਕੀਤੀ। ਟੀਮ ਨੇ ਦੁਕਾਨ ਦਾ ਸੌਰਵ ਵਾਸੀ ਬਸਤੀ ਨੌ ਨੂੰ ਗ੍ਰਿਫਤਾਰ ਕਰ ਲਿਆ। ਮੁਲਜ਼ਮ ਖਿਲਾਫ ਐੱਨਡੀਪੀਐੱਸ ਤਹਿਤ ਮਾਮਲਾ ਦਰਜ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ।