- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜਾਸ, ਜਲੰਧਰ : ਦੀਵਾਲੀ

ਜਾਸ, ਜਲੰਧਰ : ਦੀਵਾਲੀ ਦੇ ਤੀਜੇ ਦਿਨ ਵੀ ਸ਼ਹਿਰ ਦੀ ਹਵਾ ਖ਼ਰਾਬ ਰਹੀ। ਹਾਲਾਂਕਿ ਸਵੇਰੇ 8 ਤੋਂ 9 ਵਜੇ ਦਰਮਿਆਨ ਏਕਿਊਆਈ ਸਭ ਤੋਂ ਘੱਟ ਦਰਜ ਹੋਇਆ ਤੇ ਹਵਾ ਸਭ ਤੋਂ ਸਾਫ਼ ਰਹੀ। ਸਵੇਰੇ 8 ਵਜੇ ਏਕਿਊਆਈ 13 ਅਤੇ 9 ਵਜੇ 14 ਦਰਜ ਕੀਤਾ ਗਿਆ। ਇਸ ਤੋਂ ਪਹਿਲਾਂ, ਬੀਤੀ ਦੇਰ ਰਾਤ 12 ਵਜੇ ਤੋਂ ਸਵੇਰੇ 4 ਵਜੇ ਤੱਕ ਏਕਿਊਆਈ 380 ਤੋਂ 432 ਵਿਚਾਲੇ ਰਿਹਾ। ਦੁਪਹਿਰ 12 ਵਜੇ ਤੋਂ ਸ਼ਾਮ 4 ਵਜੇ ਤੱਕ ਇਹ ਲਗਾਤਾਰ 240 ਤੋਂ ਹੇਠਾਂ ਆਉਂਦਾ ਰਿਹਾ ਤੇ ਸ਼ਾਮ 7 ਵਜੇ ਤੱਕ 20 ’ਤੇ ਪੁੱਜ ਗਿਆ। ਦਿਨ ਭਰ ਹਵਾ ਦੀ ਗੁਣਵੱਤਾ ’ਚ ਆਏ ਉਤਾਰ-ਚੜ੍ਹਾਅ ਕਾਰਨ ਔਸਤ ਏਕਿਊਆਈ 233 ਦਰਜ ਕੀਤਾ ਗਿਆ।
ਮੌਸਮ ਮਾਹਿਰ ਸ਼ੇਖਰ ਕੁਮਾਰ ਨੇ ਦੱਸਿਆ ਕਿ ਦਿਨ ਵੇਲੇ ਧੁੱਪ ਨਿਕਲਣ ਕਾਰਨ ਪ੍ਰਦੂਸ਼ਿਤ ਕਣ ਉੱਪਰ ਚਲੇ ਜਾਂਦੇ ਹਨ। ਰਾਤ ਨੂੰ ਨਮੀ ਵਧਣ ’ਤੇ ਇਹੀ ਕਣ ਭਾਰੇ ਹੋ ਕੇ ਹੇਠਾਂ ਆ ਜਾਂਦੇ ਹਨ। ਇਸ ਲਈ ਅਗਲੇ ਦੋ-ਚਾਰ ਦਿਨਾਂ ਤੱਕ ਦਿਨ ਅਤੇ ਰਾਤ ਵੇਲੇ ਏਕਿਊਆਈ ਦੀ ਸਥਿਤੀ ’ਚ ਇਸੇ ਤਰ੍ਹਾਂ ਫ਼ਰਕ ਦੇਖਣ ਨੂੰ ਮਿਲੇਗਾ।
ਉਨ੍ਹਾਂ ਕਿਹਾ ਕਿ ਪ੍ਰਦੂਸ਼ਣ ਵਧਣ ਦਾ ਕਾਰਨ ਸਿਰਫ਼ ਪਟਾਕੇ ਚਲਾਉਣਾ ਜਾਂ ਪਰਾਲੀ ਸਾੜਨਾ ਹੀ ਨਹੀਂ। ਥਾਂ-ਥਾਂ ਲੱਗੇ ਕੂੜੇ ਦੇ ਢੇਰਾਂ ਦੇ ਨਾਲ-ਨਾਲ ਪਲਾਸਟਿਕ, ਟਾਇਰਾਂ ਤੇ ਤਾਰਾਂ ਨੂੰ ਅੱਗ ਲਾਉਣ ਨਾਲ ਵੀ ਜ਼ਹਿਰੀਲੀਆਂ ਗੈਸਾਂ ਨਿਕਲਦੀਆਂ ਹਨ, ਜੋ ਪ੍ਰਦੂਸ਼ਣ ਵਧਾਉਂਦੀਆਂ ਹਨ।