
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ਤੇ ਸੂਬੇ ਭਰ ਚਹੜਤਾਲ ਰਹੀ ਜਲੰਧਰ

ਮਹਿੰਦਰ ਰਾਮ ਫੁੱਗਲਾਣਾ, ਪੰਜਾਬੀ ਜਾਗਰਣ, ਜਲੰਧਰ : ਸਾਂਝਾ ਮੁਲਾਜ਼ਮ ਮੰਚ ਦੇ ਸੱਦੇ ’ਤੇ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਵੱਲੋਂ ਅੱਜ ਪੂਰੇ ਸੂਬੇ ’ਚ ਹੜਤਾਲ ਕੀਤੀ। ਸਰਕਾਰੀ ਕਰਮਚਾਰੀਆਂ ਵੱਲੋਂ ਸਮੂਹ ਛੁੱਟੀ ਲਏ ਜਾਣ ਕਾਰਨ ਸਰਕਾਰੀ ਵਿਭਾਗਾਂ ’ਚ ਰੋਜਾਨਾ ਕੰਮ ਕਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ। ਮੁਲਾਜ਼ਮ ਲੰਬੇ ਸਮੇਂ ਤੋਂ ਬਕਾਇਆ ਡੀਏ ਦੀਆ ਕਿਸ਼ਤਾਂ ਤੇ ਹੋਰ ਸਰਕਾਰੀ ਲਾਭ ਜਾਰੀ ਕਰਨ ਦੀ ਮੰਗ ਰਹੇ ਹਨ। ਜਿਸ ਕਾਰਨ ਹੜਤਾਲ ਡਿਪਟੀ ਕਮਿਸ਼ਨਰਾਂ ਦਫਤਰਾਂ, ਤਹਿਸੀਲ ਦਫਤਰਾਂ, ਐੱਸਡੀਐੱਮ ਦਫਤਰਾਂ ’ਚ ਰੈਲੀਆਂ ਕੀਤੀਆਂ ਗਈਆਂ। ਇਨ੍ਹਾਂ ’ਚ ਜਲ ਸਪਲਾਈ ਸੈਨੀਟੇਸ਼ਨ, ਸੱਚਾਈ ਵਿਭਾਗ, ਨਗਰ ਨਿਗਮ, ਪੰਜਾਬ ਸਟੇਟ ਪਾਵਰ ਕਾਮ ਕਰਪਸ਼ਨ ਲਿਮਿਟਡ, ਪੰਜਾਬ ਪ੍ਰਦੇਸ਼ ਪਨਬਸ ਪੰਜਾਬ ਰੋਡਵੇ, ਗਵਰਮੈਂਟ ਟੀਚਰ ਯੂਨੀਅਨ ਪੰਜਾਬ, ਪੰਜਾਬ ਪੁਲਿਸ ਪੈਨਸ਼ਨਰਜ ਐਸੋਸੀਏਸ਼ਨ, ਨਰਸਾਂ ਮਿਡ ਡੇ ਮੀਲ ਵਰਕਰਾਂ ,ਅਧਿਆਪਕਾ ਤੇ ਹੋਰ ਜਥੇਬੰਦੀਆਂ ਨੇ ਡੀਸੀ ਦਫਤਰ ਜਲੰਧਰ ਦੇ ਕੰਪਲੈਕਸ ਅੰਦਰ ਵਿਸ਼ਾਲ ਰੋਸ ਰੈਲੀ ਕੀਤੀ। ਖਾਸ ਗੱਲ ਇਹ ਰਹੀ ਕਿ ਵੱਡੀ ਗਿਣਤੀ ’ਚ ਅਧਿਆਪਕਾਂਵਾਂ ਤੇ ਹੋਰ ਇਸਤਰੀ ਮੁਲਾਜ਼ਮ ਤੇ ਪੈਨਸ਼ਨਰਜ਼ ਸ਼ਾਮਲ ਹੋਏ। ਪਿਆਰਾ ਸਿੰਘ, ਮਾਸਟਰ ਮਰਨੋਰ ਲਾਲ, ਨਵਪ੍ਰੀਤ ਬੱਲੀ, ਤੀਰਥ ਸਿੰਘ ਬਾਸੀ, ਰਵਾਨਸ ਲਾਲ ਹੋਰ ਬਹੁਤ ਸਾਰੇ ਮੁਲਾਜ਼ਮ ਤੇ ਪੈਨਸ਼ਨਰਾਂ ਨੇ ਰੋਸ ਰੈਲੀ ਨੂੰ ਸੰਬੋਧਨ ਕੀਤਾ।