- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਖੜ੍ਹੀ ਕਾਰ ਨਾਲ ਤੇਲ ਟੈਂਕਰ ਟੱਕਰਾਇਆ, ਵੱਡਾ ਹਾਦਸਾ ਟਲਿਆ

ਰਾਕੇਸ਼ ਗਾਂਧੀ, ਪੰਜਾਬੀ ਜਾਗਰਣ, ਜਲੰਧਰ : ਵੀਰਵਾਰ ਦੇਰ ਸ਼ਾਮ ਰਾਮਾ ਮੰਡੀ ਚੌਕ ਨੇੜੇ ਇੱਕ ਤੇਲ ਟੈਂਕਰ ਤੇ ਇਕ ਕਾਰ ਵਿਚਕਾਰ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਪਿਛਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਕਾਰਨ ਹਾਈਵੇ 'ਤੇ ਕੁਝ ਸਮੇਂ ਲਈ ਆਵਾਜਾਈ ’ਚ ਵਿਘਨ ਪਿਆ, ਜਿਸ ਕਾਰਨ ਵਾਹਨ ਚਾਲਕਾਂ ਨੂੰ ਪ੍ਰੇਸ਼ਾਨੀ ਹੋਈ। ਕਾਰ ’ਚ ਸਫ਼ਰ ਕਰ ਰਹੇ ਨੌਜਵਾਨ ਅਨੁਸਾਰ ਟਾਇਰ ਫਟਣ ਕਾਰਨ ਕਾਰ ਸੜਕ ਕਿਨਾਰੇ ਖੜ੍ਹੀ ਕੀਤੀ ਗਈ ਸੀ। ਪਿੱਛਿਓਂ ਆ ਰਹੇ ਇਕ ਤੇਲ ਟੈਂਕਰ ਨੇ ਕਾਰ ਨੂੰ ਟੱਕਰ ਮਾਰ ਦਿੱਤੀ। ਇਸ ਦੌਰਾਨ ਤੇਲ ਟੈਂਕਰ ਡਰਾਈਵਰ ਬਾਊ ਨੇ ਦੱਸਿਆ ਕਿ ਉਹ ਲੁਧਿਆਣਾ ਤੋਂ ਆ ਰਿਹਾ ਸੀ। ਓਵਰਟੇਕ ਦੀ ਕੋਸ਼ਿਸ਼ ’ਚ ਖੜ੍ਹੀ ਕਾਰ ਨੂੰ ਦੇਖ ਨਹੀਂ ਸਕਿਆ। ਉਸਨੇ ਬ੍ਰੇਕ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਟੈਂਕਰ ਕਾਰ ਨਾਲ ਟਕਰਾ ਗਿਆ। ਘਟਨਾ ਦੀ ਜਾਣਕਾਰੀ ਮਿਲਣ 'ਤੇ ਰਾਮਾ ਮੰਡੀ ਪੁਲਿਸ ਮੌਕੇ 'ਤੇ ਪਹੁੰਚੀ। ਪੁਲਿਸ ਨੇ ਆਵਾਜਾਈ ਨੂੰ ਬਹਾਲ ਕੀਤਾ। ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾ ਕੇਘਟਨਾ ਦੀ ਜਾਂਚ ਸ਼ੁਰੂ ਕੀਤੀ। ਟੈਂਕਰ ਡਰਾਈਵਰ ਨੇ ਦੱਸਿਆ ਕਿ ਉਸਨੇ ਆਪਣੇ ਮਾਲਕ ਨੂੰ ਹਾਦਸੇ ਬਾਰੇ ਸੂਚਿਤ ਕਰ ਦਿੱਤਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।