
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਮਿਲੀ ਭੁਗਤ ਨਾਲ ਹੀ ਚਲਦੀਆਂ ਦੇ ਬਿਨਾ ਜੀਪੀਐਸ ਦੇ ਟ੍ਰੈਕਟਰ ਟਰਾਲੀਆਂ ਦੀ ਖਬਰ ਦੇ ਬਾਅਦ ਹਰਕਤ ’ਚ ਆਏ ਅਧਿਕਾਰੀ

ਮਾਮਲਾ ਬਿਨਾਂ ਜੀਪੀਐੱਸ ਸਿਸਟਮ ਦੇ ਟ੍ਰੈਕਟਰ-ਟਰਾਲੀਆਂ ਦੇ ਚੱਲਣ ਦਾ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਬੰਦ ਜੀਪੀਐੱਸ ਵਾਲੀਆਂ ਟ੍ਰੈਕਟਰ ਟਰਾਲੀਆਂ ’ਤੇ ਸੀਨੀਅਰ ਡਿਪਟੀ ਮੇਅਰ ਦੀ ਕਾਰਵਾਈ ਮਗਰੋਂ ਨਗਰ ਨਿਗਮ ਦੇ ਅਧਿਕਾਰੀ ਤਾਂ ਕਹਿਣ ਲੱਗੇ ਹਨ ਉਹ ਸਬੰਧਤ ਠੇਕੇਦਾਰਾਂ ਨੂੰ ਜੁਰਮਾਨਾ ਕਰਨ ਲਈ ਲਿਸਟ ਤਿਆਰ ਕਰ ਰਹੇ ਹਨ। ਜੇ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਸਰਗਰਮੀ ਨਾਲ ਕਾਰਵਾਈ ਨਾ ਕਰਦੇ ਤਾਂ ਇਸ ਤਰ੍ਹਾਂ ਹੀ ਕੰਮ ਚਲੀ ਜਾਣਾ ਸੀ। ਮੇਅਰ ਵੱਲੋਂ ਜਿਹੜਾ ਇਸ ਸਬੰਧੀ ਕੰਟ੍ਰੋਲ ਰੂਮ ਬਣਾਇਆ ਗਿਆ ਹੈ, ਉਹ ਸਹੀ ਢੰਗ ਨਾਲ ਨਜ਼ਰ ਨਹੀਂ ਰੱਖਦਾ ਤੇ ਨਾ ਹੀ ਇਸ ਦੀ ਸੂਚਨਾ ਹੀ ਮੇਅਰ ਦਫਤਰ ਨੂੰ ਦਿੰਦਾ ਹੈ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਇਸ ’ਤੇ ਨਜ਼ਰ ਰੱਖਣ ਲਈ ਹੈਲਥ ਸੁਪਰਵਾਈਜ਼ਰ ਦੀ ਤਾਇਨਾਤੀ ਕੀਤੀ ਗਈ ਹੈ।
---
ਰਿਪੋਰਟ ਤਿਆਰ ਕੀਤੀ ਜਾਵੇ : ਬਿੱਟੂ
ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਬਲਬੀਰ ਸਿੰਘ ਬਿੱਟੂ ਨੇ ਕਿਹਾ ਹੈ ਕਿ ਉਨ੍ਹਾਂ ਦੀ ਨਜ਼ਰ ਪਿਛਲੇ ਕਾਫੀ ਸਮੇਂ ਤੋਂ ਟਰੈਕਟਰ ਟ੍ਰਾਲੀਆਂ ਦੇ ਜੀਪੀਐੱਸ ਸਿਸਟਮ ’ਤੇ ਸੀ। ਉਨ੍ਹਾਂ ਕਿਹਾ ਕਿ ਬੁੱਧਵਾਰ ਨੂੰ ਕੰਟਰੋਲ ਰੂਮ ’ਚ ਅਚਾਨਕ ਕੀਤੀ ਗਈ ਚੈਕਿੰਗ ਦੌਰਾਨ ਇਹ ਮਾਮਲਾ ਸਾਹਮਣੇ ਆਇਆ। ਉਨ੍ਹਾਂ ਨੇ ਇਸ ਮਾਲੇ ਦੀ ਜਾਂਚ ਕਰਨ ਲਈ ਅਧਿਕਾਰੀਆਂ ਨੂੰ ਰਿਪੋਰਟ ਤਿਆਰ ਕਰ ਕੇ ਉਨ੍ਹਾਂ ਨੂੰ ਭੇਜਣ ਦੀ ਹਦਾਇਤ ਕੀਤੀ ਹੈ।