- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਐਂਟੀ ਕਰੱਪਸ਼ਨ ਸੋਸਾਇਟੀ ਦੇ ਅਹੁਦੇਦਾਰਾਂ ਨੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸਟੇਟ ਟੈਕਸ ਨਾਲ ਕੀਤੀ ਸ਼ਿਸ਼ਟਾਚਾਰ ਭੇਟ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਭ੍ਰਿਸ਼ਟਾਚਾਰ ਦੇ ਖਾਤਮੇ ਲਈ ਯੋਗਦਾਨ ਪਾ ਰਹੀ ਐਂਟੀ ਕੁਰੱਪਸ਼ਨ ਸੋਸਾਇਟੀ ਦੇ ਅਹੁਦੇਦਾਰਾਂ ਵੱਲੋਂ ਜਲੰਧਰ ਦੇ ਨਵ-ਨਿਯੁਕਤ ਡਿਪਟੀ ਕਮਿਸ਼ਨਰ ਸਟੇਟ ਟੈਕਸ ਪਵਨਜੀਤ ਸਿੰਘ ਨਾਲ ਜੀਐੱਸਟੀ ਭਵਨ ਵਿਖੇ ਸ਼ਿਸ਼ਟਾਚਾਰ ਭੇਟ ਕੀਤੀ ਗਈ। ਇਸ ਮੌਕੇ ਗੁਲਦਸਤਾ ਭੇਟ ਕਰਕੇ ਜਲੰਧਰ ’ਚ ਅਹੁਦਾ ਸੰਭਾਲਣ ’ਤੇ ਸਵਾਗਤ ਕੀਤਾ ਗਿਆ। ਇਸ ਮੌਕੇ ਚੇਅਰਮੈਨ ਰਾਕੇਸ਼ ਭਠੇਜਾ, ਪ੍ਰਧਾਨ ਸੁਭਾਸ਼ ਆਨੰਦ, ਪੀਆਰਓ ਯਸ਼ ਪਹਿਲਵਾਨ, ਪੰਕਜ ਸ਼ਰਮਾ, ਦੀਪਕ ਕਾਲੀਆ, ਪ੍ਰਿੰਸ ਸ਼ਰਮਾ, ਵਾਈਸ ਪ੍ਰਧਾਨ ਵਿਜੇ ਸੇਠੀ ਤੇ ਸੀਨੀਅਰ ਮੀਤ ਪ੍ਰਧਾਨ ਕੁਲਦੀਪ ਭੋਲਾ ਸਮੇਤ ਹੋਰ ਅਹੁਦੇਦਾਰ ਹਾਜ਼ਰ ਸਨ। ਇਸ ਮੌਕੇ ਸਟੇਟ ਟੈਕਸ ਅਫ਼ਸਰ ਕਰਨਵੀਰ ਸਿੰਘ ਵੀ ਮੌਜੂਦ ਰਹੇ। ਡਿਪਟੀ ਕਮਿਸ਼ਨਰ ਸਟੇਟ ਟੈਕਸ ਪਵਨਜੀਤ ਸਿੰਘ ਨੇ ਸੋਸਾਇਟੀ ਦੇ ਅਹੁਦੇਦਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਜੋ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਪੂਰੀ ਇਮਾਨਦਾਰੀ ਤੇ ਜ਼ਿੰਮੇਵਾਰੀ ਨਾਲ ਨਿਭਾਇਆ ਜਾਵੇਗਾ। ਵਪਾਰੀਆਂ ਤੇ ਉਦਯੋਗਪਤੀਆਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਐਂਟੀ ਕਰੱਪਸ਼ਨ ਸੋਸਾਇਟੀ ਦੇ ਸਾਰੇ ਅਹੁਦੇਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਦੱਸਣਯੋਗ ਹੈ ਕਿ ਪਵਨਜੀਤ ਸਿੰਘ ਨੂੰ ਜਲੰਧਰ ’ਚ ਈਟੀਓ, ਅਸਿਸਟੈਂਟ ਕਮਿਸ਼ਨਰ ਮੋਬਾਈਲ ਵਿੰਗ ਤੇ ਵੈਟ ਤੇ ਜੀਐੱਸਟੀ ਵਿਭਾਗ ’ਚ ਕਰੀਬ 10 ਸਾਲ ਕੰਮ ਕਰਨ ਦਾ ਤਜਰਬਾ ਹੈ। ਇਸ ਤੋਂ ਬਾਅਦ ਡਿਪਟੀ ਕਮਿਸ਼ਨਰ ਦੇ ਅਹੁਦੇ ’ਤੇ ਤਰੱਕੀ ਹੋਣ ਪਿੱਛੋਂ ਉਹ ਜਲੰਧਰ ਤੋਂ ਬਾਹਰ ਸੇਵਾਵਾਂ ਨਿਭਾਉਂਦੇ ਰਹੇ।