- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
“ਗੁਰੂ ਨਾਨਕ ਮੋਦੀਖ਼ਾਨਾ ਆਪਣਾ ਘਰ” ਲਈ ਮਾਇਆ ਭੇਟ

ਸੁਰਜੀਤ ਸਿੰਘ ਜੰਮੂ, ਪੰਜਾਬੀ ਜਾਗਰਣ, ਲੋਹੀਆਂ ਖ਼ਾਸ :
ਗੁਰੂ ਨਾਨਕ ਮੋਦੀਖ਼ਾਨਾ ਚੈਰੀਟੇਬਲ ਟਰੱਸਟ ਲੋਹੀਆਂ ਖ਼ਾਸ ਵੱਲੋਂ ਗੁ: ਸਿੱਖ ਸੈਂਟਰ ਆਫ਼ ਸਿਆਟਲ ਅਮਰੀਕਾ, ਸੋਚ ਸੈਂਟਰ ਸਿਆਟਲ ਅਮਰੀਕਾ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ਼ ਲੋਹੀਆਂ ਨਗਰ ਤੋਂ ਫੁੱਲ-ਘੁੱਦੂਵਾਲ ਵਾਲੀ ਸੜਕ ਤੇ ਬਣਾਏ ਜਾ ਰਹੇ "ਗੁਰੂ ਨਾਨਕ ਮੋਦੀਖਾਨਾ ਆਪਣਾ ਘਰ" ਦੀ ਉਸਾਰੀ ਲਈ ਲੋਹੀਆਂ ਖ਼ਾਸ ਨਗਰ ਦੇ ਵਸਨੀਕ ਸਵ. ਇੰਦਰ ਸਿੰਘ ਪਟਵਾਰੀ ਦੇ ਬੇਟੇ ਅਮਰੀਕਾ ਨਿਵਾਸੀ ਹਰਪਿੰਦਰ ਸਿੰਘ ਥਿੰਦ (ਕਾਲ਼ਾ) ਤੇ ਉਨਾਂ ਦੇ ਵੱਡੇ ਭਰਾ ‘ਦੀ ਜੱਕੋਪੁਰ ਜਦੀਦ ਕੋ-ਆਪ੍ਰੇਟਿਵ ਸੋਸਾਇਟੀ ਲੋਹੀਆਂ ਦੇ ਸਾਬਕਾ ਪ੍ਰਧਾਨ ਭੁਪਿੰਦਰ ਸਿੰਘ ਥਿੰਦ (ਪੰਮਾ) ਵੱਲੋਂ 1,00,000/- (ਇੱਕ ਲੱਖ) ਰੁਪਏ ਦਾ ਯੋਗਦਾਨ ਦਿੱਤਾ ਗਿਆ। ਮੌਕੇ ਮੌਜੂਦ ਸਤਿੰਦਰ ਸਿੰਘ ਖ਼ਾਲਸਾ, ਈਸ਼ਵਰ ਸਿੰਘ ਕੰਗ, ਤਲਵਿੰਦਰ ਸਿੰਘ ਕੰਗ ਤੇ ਚਰਨਜੀਤ ਸਿੰਘ ਵੱਲੋਂ ਦੱਸਿਆ ਗਿਆ ਕਿ ਇੱਕ ਲੱਖ ਰੁਪਏ ਦਾ ਚੈੱਕ ਟਰੱਸਟ ਦੇ ਸਪੁਰਦ ਕਰਨ ਲਈ ਭੁਪਿੰਦਰ ਸਿੰਘ ਪੰਮਾ ਤੇ ਉਨ੍ਹਾਂ ਦੇ ਪਰਮ ਮਿੱਤਰ ਹਰਨੇਕ ਸਿੰਘ ਚੰਦੀ ਟਰੱਸਟ ਦੇ ਦਫ਼ਤਰ ਵਿਖੇ ਪਹੁੰਚੇ। ਸਤਿੰਦਰ ਸਿੰਘ ਖ਼ਾਲਸਾ, ਦਲਬੀਰ ਸਿੰਘ ਕੰਗ, ਦਵਿੰਦਰ ਸਿੰਘ ਬਿੱਲਾ ਤੇ ਸਮੁੱਚੀ ਕਮੇਟੀ ਨੇ ਧੰਨਵਾਦ ਕੀਤਾ।