ਨਵੀਂ ਸਬਜ਼ੀ ਮੰਡੀ ਮਕਸੂਦਾਂ ’ਚ ਸ਼ਰਾਰਤੀ ਅਨਸਰਾਂ ਦੀ ਗੁੰਡਾਗਰਦੀ, ਸਾਈਨ ਬੋਰਡ ਪਾੜੇ ਨਵੀਂ ਸਬਜ਼ੀ ਮੰਡੀ ਮਕਸੂਦਾਂ ਵਿੱਚ ਫਿਰ ਹੋਇਆ ਗੁੰਡਾਗਰਦੀ ਦਾ ਨੰਗਾ ਨਾਚ,ਸਾਈਨ ਬੋਰਡ ਪਾੜੇ
Publish Date: Tue, 22 Sep 2026 07:35 PM (IST)
Updated Date: Tue, 22 Sep 2026 07:36 PM (IST)
ਅਮਰਜੀਤ ਸਿੰਘ ਵੇਹਗਲ, ਪੰਜਾਬੀ ਜਾਗਰਣ, ਜਲੰਧਰ ਨਵੀਂ ਸਬਜ਼ੀ ਮੰਡੀ ਵਿੱਚ ਬੀਤੀ ਅੱਧੀ ਰਾਤ ਤੋਂ ਸ਼ਰਾਰਤੀ ਅਨਸਰਾਂ ਦੀ ਗੁੰਡਾਗਰਦੀ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਬੀਤੀ ਅੱਧੀ ਰਾਤ ਤੋਂ ਬਾਅਦ ਸ਼ਰਾਰਤੀ ਅਨਸਰਾਂ ਵਲੋਂ ਦੁਕਾਨਾਂ ਦੇ ਸਾਈਨ ਬੋਰਡ ਪਾੜੇ ਜਾ ਰਹੇ ਹਨ। ਸੀਸੀਟੀਵੀ ਫੁਟੇਜ ਵਿੱਚ ਦਿਖ ਰਿਹਾ ਹੈ ਕਿ ਸ਼ਰਾਰਤੀ ਅਨਸਰਾਂ ਵਲੋਂ ਕਰਨ ਟ੍ਰੇਡਿੰਗ ਕੰਪਨੀ, ਦੁਕਾਨ ਨੰਬਰ 41 ਦੇ ਸਾਈਨ ਬੋਰਡ ਪਾੜੇ ਜਾ ਰਹੇ ਹਨ। ਕਰਨ ਟ੍ਰੇਡਿੰਗ ਕੰਪਨੀ ਦੇ ਮਾਲਕ ਵਲੋਂ ਇਸ ਘਟਨਾ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਿਤੀ ਹੈ। ਕਰਨ ਟ੍ਰੇਡਿੰਗ ਕੰਪਨੀ ਦੇ ਮਾਲਕ ਨੇ ਦੱਸਿਆ ਕਿ ਮੰਡੀ ਵਿੱਚ ਨਵੇਂ ਸ਼ੈੱਡ ਬਣੇ ਹਨ। ਇਸ ਦੌਰਾਨ ਉਸਨੇ ਨਵੇਂ ਬੋਰਡ ਲਗਾਏ ਸਨ। ਉਸਨੇ ਕਿਹਾ ਕਿ ਉਹ 1992 ਤੋਂ ਮੰਡੀ ਵਿੱਚ ਆੜਤੀ ਵਜੋਂ ਕੰਮ ਕਰ ਰਿਹਾ ਹੈ। ਉਸਨੇ ਕਿਹਾ ਕਿ ਕੱਲ੍ਹ 20 ਤੋਂ 25 ਨੌਜਵਾਨ ਆਏ ਅਤੇ ਉੱਥੋਂ ਮੌਜੂਦ ਲੋਕਾਂ ਨੂੰ ਘਰਾਂ ਧਮਕਾ ਕੇ ਭਜਾ ਦਿੱਤਾ। ਜਿਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਬੋਰਡ ਪਾੜ ਦਿੱਤਾ। ਫਿਰ ਵਾਪਰੀ ਇਸ ਘਟਨਾ ਨਾਲ ਵਪਾਰੀਆਂ ਵਿੱਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ। ਲੋਕਾਂ ਵਲੋਂ ਕਿਹਾ ਜਾ ਰਿਹਾ ਹੈ ਕਿ ਕੁਝ ਹਥਿਆਰਬੰਦ ਨੌਜਵਾਨ ਧਮਕੀਆਂ ਦਿੰਦੇ ਹੋਏ ਗੇਟ ਵਿੱਚ ਦਾਖਲ ਹੋਏ ਅਤੇ ਸਾਈਨ ਬੋਰਡ ਪਾੜ ਦਿੱਤੇ। ਰੌਲਾ ਸੁਣ ਕੇ ਲੋਕ ਇਕੱਠੇ ਹੋਏ ਤਾਂ ਭੀੜ ਇਕੱਠੀ ਹੁੰਦੀ ਦੇਖ ਕੇ ਸ਼ਰਾਰਤੀ ਅਨਸਰ ਮੌਕੇ ਤੋਂ ਫ਼ਰਾਰ ਹੋ ਗਏ।