- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਹੁਣ ਲੋਕਾਂ ਨੂੰ ਬਾਹਰ ਦੀ ਥਾਂ ਸ਼ਹਿਰ ’ਚ ਮਿਲੇਗੀ ਮਾਰਡਰਨ ਚੋਪਾਟੀ ਤੇ ਸਵਾਦ ਮਿਲੇਗਾ ਗੋਲਗੱਪੇ ਤੇ ਚਾਟ ਦਾ

-ਨਗਰ ਨਿਗਮ ਦੀ ਅੰਡਰ ਗਰਾਊਂਡ ਪਾਰਕਿੰਗ ’ਤੇ ਬਣੀਆਂ ਚੋਪਾਟੀ ਦੀਆਂ 36 ਦੁਕਾਨਾਂ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਹੁਣ ਲੋਕਾਂ ਨੂੰ ਚੋਪਾਟੀ ਦੇ ਨਜ਼ਾਰੇ ਲੈਣ ਲਈ ਸ਼ਹਿਰ ਦੀਆਂ ਵੱਖ-ਵੱਖ ਥਾਵਾਂ ’ਤੇ ਬਣੀਆਂ ਚੋਪਾਟੀਆਂ ’ਤੇ ਜਾਣਾ ਨਹੀਂ ਪਵੇਗਾ ਅਤੇ ਹੁਣ ਉਨ੍ਹਾਂ ਨੂੰ ਮਾਡਰਨ ਚੋਪਾਟੀ ਤਾਂ ਦੇਖਣ ਨੂੰ ਮਿਲੇਗੀ ਹੀ ਸਗੋਂ ਉਥੇ ਦੀਆਂ ਬਣੀਆਂ ਚਟਪਟੀਆਂ ਖਾਣ ਵਾਲੀਆਂ ਵਧੀਆ ਚੀਜ਼ਾਂ ਦਾ ਵੀ ਸੁਆਦ ਮਿਲੇਗਾ। ਇਹ ਮਾਡਰਨ ਚੋਪਾਟੀ ਮੇਅਰ ਵਨੀਤ ਧੀਰ ਦੇ ਯਤਨਾਂ ਕਾਰਨ ਨਗਰ ਨਿਗਮ ਵੱਲੋਂ ਤਿਆਰ ਕੀਤੀ ਗਈ ਹੈ ਤੇ ਹੁਣ ਇਸ ਨੂੰ ਅੰਤਿਮ ਛੋਹਾਂ ਦੇਣਾ ਬਾਕੀ ਰਹਿ ਗਿਆ ਹੈ। ਇਸ ਮਗਰੋਂ ਇਸ ਦਾ ਠੇਕਾ ਦੇਣ ਲਈ ਨਗਰ ਨਿਗਮ ਵੱਲੋਂ ਟੈਂਡਰ ਲਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਜਦੋਂ ਉਕਤ ਚੋਪਾਟੀ ਤਿਆਰ ਹੋ ਗਈ ਤੇ ਠੇਕਾ ਹੋ ਗਿਆ ਤਾਂ ਲੋਕ ਆਦਰਸ਼ ਨਗਰ ਜਾਂ ਹੋਰ ਥਾਵਾਂ ’ਤੇ ਲੱਗਣ ਵਾਲੀ ਚੋਪਾਟੀ ਨੂੰ ਭੁੱਲ ਜਾਣਗੇ ਅਤੇ ਇਕ ਸਮਾ ਅਜਿਹਾ ਆਏਗਾ ਕਿ ਉਥੇ ਲੋਕਾਂ ਨੂੰ ਚਾਟ, ਗੋਲਗੱਪੇ ਤੇ ਹੋਰ ਖੱਟੀਆਂ ਮਿਠੀਆਂ ਚੀਜ਼ਾਂ ਖਾਣ ਲਈ ਕਤਾਰ ’ਚ ਲੱਗਣਾ ਪਵੇਗਾ।
-------------------------
2.25 ਕਰੋੜ ਦਾ ਪ੍ਰਾਜੈਕਟ
ਨਗਰ ਨਿਗਮ ਦੀ ਅੰਡਰ ਗਰਾਉਂਡ ਪਾਰਕਿੰਗ ਉਪਰ ਬਣੀਆਂ ਚੋਪਾਟੀ ਦੀਆਂ 36 ਦੁਕਾਨਾਂ ਲਗਪਗ ਤਿਆਰ ਹਨ ਤੇ ਹੁਣ ਉਥੇ ਦੇ ਫਰਸ਼ ਦੀ ਤਿਆਰੀ ਤੇ ਲੋਕਾਂ ਦੇ ਖੜ੍ਹੇ ਹੋਣ ਵਾਲੀ ਥਾਂ ਦੀ ਫਿਨਸ਼ਿੰਗ ਤੇ ਬਾਥਰੂਮਾਂ ਦਾ ਕੰਮ ਚੱਲ ਰਿਹਾ ਹੈ ਉਹ ਲਗਪਗ ਇਕ ਮਹੀਨੇ ਅੰਦਰ ਪੂਰਾ ਹੋਣ ਜਾ ਰਿਹਾ ਹੈ। ਉਕਤ ਦੁਕਾਨਾਂ ਤੇ 1.50 ਕਰੋੜ ਤੇ ਉਸ ਦੇ ਬਾਥਰੂਮਾਂ ਤੇ 75 ਲੱਖ ਰੁਪਏ ਦੀ ਲਾਗਤ ਆਈ ਹੈ।
----------------------
ਹਾਲੇ ਕੰਪਨੀ ਬਾਗ਼ ਦੇ ਬਾਹਰ ਲੱਗੀਆਂ ਨੇ ਰੇਹੜੀਆਂ
ਹੁਣ ਤਕ ਲੋਕਾਂ ਨੂੰ ਖਟਮਿੱਠੀਆਂ ਤੇ ਗੋਲਗੱਪੇ ਖਾਣ ਵਾਲੇ ਸ਼ੌਕੀਨਾਂ ਲਈ ਕੰਪਨੀ ਦੇ ਬਾਗ਼ ਦੀ ਅੰਡਰ ਗਰਾਉਂਡ ਪਾਰਕਿੰਗ ਦੇ ਬਾਹਰ ਕੁਝ ਰੇਹੜੀਆਂ ਤੇ ਜੰਕ ਫੂਡ ਵਾਲੀਆਂ ਰੇਹੜੀਆਂ ਲੱਗਦੀਆਂ ਹਨ ਜਿਥੇ ਲੋਕ ਬਕਾਇਦਾ ਸ਼ਾਮ ਨੂੰ ਆਪਣੇ ਬੱਚਿਆਂ ਨਾਲ ਆ ਕੇ ਚਾਟ ਤੇ ਗੋਲਗੱਪਿਆਂ ਦਾ ਆਨੰਦ ਮਾਣਦੇ ਹਨ ਪਰ ਹੁਣ ਲਗਪਗ ਇਕ ਮਹੀਨੇ ਬਾਅਦ ਲੋਕਾਂ ਨੂੰ ਨਵੀਂ ਬਣੀ ਚੋਪਾਟੀ ’ਤੇ ਜਾਣ ਦਾ ਮੌਕਾ ਮਿਲੇਗਾ। ਚੋਪਾਟੀ ਲਈ ਬਕਾਇਦਾ ਨਗਰ ਨਿਗਮ ਟੈਂਡਰ ਲਗਾਉਣ ਜਾ ਰਹੀ ਹੈ ਤੇ ਠੇਕਾ ਅਲਾਟ ਹੁੰਦਿਆਂ ਕੰਮ ਸ਼ੁਰੂ ਹੋ ਜਵੇਗਾ। ਮੇਅਰ ਵਨੀਤ ਧੀਰ ਛੇਤੀ ਸ਼ੁਰੂ ਕਰਨ ਲਈ ਟੈਂਡਰ ਲਾਉਣਾ ਚਾਹੁੰਦੇ ਹਨ ਤਾਂ ਜੋ ਕੰਪਨੀ ਬਾਗ਼ ਦੇ ਬਾਹਰ ਰੌਣਕ ਲੱਗ ਸਕੇ। ਨਗਰ ਨਿਗਮ ਵੱਲੋਂ ਬਣਾਈ ਜਾ ਰਹੀ ਚੋਪਾਟੀ ’ਤੇ ਆਉਣ ਵਾਲੇ ਲੋਕਾਂ ਦੇ ਵਾਹਨਾਂ ਵੀ ਅੰਡਰ ਗਰਾਉਂਡ ਪਾਰਕਿੰਗ ਲਈ ਪੂਰੀ ਵਿਵਸਥਾ ਕੀਤੀ ਗਈ ਹੈ ਤਾਂ ਜੋ ਉਥੇ ਟ੍ਰੈਫਿਕ ਸਮੱਸਿਆ ਪੈਦਾ ਨਾ ਹੋ ਸਕੇ।