ਹੁਣ 35 ਦਿਨਾਂ ਬਾਅਦ ਹੋਵੇਗੀ ਗੈਸ ਸਿਲੰਡਰ ਦੀ ਬੁਕਿੰਗ, ਗੈਸ ਦੀ ਕਿਲਤ ਵਿਚਾਲੇ ਵੱਡਾ ਬਦਲਾਅ
ਹਾਲਾਂਕਿ, ਇਸ ਫੈਸਲੇ ਦੇ ਬਾਅਦ ਖਪਤਕਾਰਾਂ ਨੂੰ ਆਪਣੀ ਰਸੋਈ ਲਈ ਬਿਹਤਰ ਯੋਜਨਾ ਬਣਾਉਣੀ ਪਵੇਗੀ। ਈਰਾਨ-ਇਜ਼ਰਾਈਲ-ਅਮਰੀਕਾ ਦੀ ਜੰਗ ਦਾ ਪ੍ਰਭਾਵ ਘਰੇਲੂ ਗੈਸ ਦੀ ਸਪਲਾਈ 'ਤੇ ਪਿਆ ਹੈ। ਜਿਸ ਤਹਿਤ ਪਹਿਲਾਂ 7 ਮਾਰਚ ਨੂੰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਗਿਆ ਸੀ ਤੇ ਸਿਲੰਡਰ ਦੀ ਡਲਿਵਰੀ ਦੇ 25 ਦਿਨਾਂ ਬਾਅਦ ਅਗਲੀ ਬੁਕਿੰਗ ਕਰਨ ਦਾ ਨਿਯਮ ਤੈਅ ਕੀਤਾ ਗਿਆ ਸੀ।
Publish Date: Tue, 24 Mar 2026 11:10 PM (IST)
Updated Date: Wed, 25 Mar 2026 11:44 AM (IST)
ਸ਼ਾਮ ਸਹਿਗਲ, ਜਾਗਰਣ, ਜਲੰਧਰ : ਰਸੋਈ ਗੈਸ ਸਿਲਿੰਡਰ ਬੁਕਿੰਗ ਨੂੰ ਲੈ ਕੇ ਆਇਲ ਕੰਪਨੀਆਂ ਨੇ ਇਕ ਵੱਡਾ ਬਦਲਾਅ ਕੀਤਾ ਹੈ। ਜਿਸ ਤਹਿਤ, ਹੁਣ ਗੈਸ ਸਿਲੰਡਰ ਦੀ ਡਲਿਵਰੀ ਦੇ 25 ਦਿਨਾਂ ਬਾਅਦ ਹੋ ਰਹੀ ਦੂਜੇ ਸਿਲੰਡਰ ਦੀ ਬੁਕਿੰਗ ਦੀ ਮਿਆਦ ਨੂੰ ਵਧਾ ਕੇ 35 ਦਿਨ ਕਰ ਦਿੱਤਾ ਗਿਆ ਹੈ। ਇਕ ਸਿਲੰਡਰ ਦੀ ਬੁਕਿੰਗ ਦੇ ਪੰਜ ਤੋਂ ਛੇ ਦਿਨ ਬਾਅਦ ਸਪਲਾਈ ਦਿੱਤੀ ਜਾ ਰਹੀ ਹੈ।
ਇਸ ਦਾ ਮਤਲਬ ਹੈ ਕਿ ਘਰੇਲੂ ਗੈਸ ਖਪਤਕਾਰਾਂ ਨੂੰ ਇਕ ਸਿਲੰਡਰ ਪ੍ਰਾਪਤ ਕਰਨ ਲਈ ਲਗਪਗ 40 ਦਿਨਾਂ ਦਾ ਇੰਤਜ਼ਾਰ ਕਰਨਾ ਪਵੇਗਾ। ਹਾਲਾਂਕਿ, ਇਕ ਸਿਲੰਡਰ ਵਾਲੇ ਗੈਸ ਕੁਨੈਕਸ਼ਨ ਦੇ ਧਾਰਕ 25 ਦਿਨਾਂ ਬਾਅਦ ਹੀ ਗੈਸ ਸਿਲੰਡਰ ਦੀ ਬੁਕਿੰਗ ਕਰਵਾ ਸਕਦੇ ਹਨ। ਇਹ ਫੈਸਲਾ ਜਮ੍ਹਾਂਖੋਰੀ ਨੂੰ ਰੋਕਣ ਤੇ ਸਪਲਾਈ ਚੇਨ ਨੂੰ ਸੁਚਾਰੂ ਬਣਾਈ ਰੱਖਣ ਲਈ ਕੀਤਾ ਗਿਆ ਹੈ। ਨਾਲ ਹੀ ਡਲਿਵਰੀ ਲਈ ਓਟੀਪੀ ਵੈਰੀਫਿਕੇਸ਼ਨ ਨੂੰ ਲਾਜ਼ਮੀ ਕਰ ਦਿੱਤਾ ਗਿਆ ਹੈ, ਜਿਸ ਨਾਲ ਬੁਕਿੰਗ ਪ੍ਰਕਿਰਿਆ ਨੂੰ ਹੋਰ ਪਾਰਦਰਸ਼ੀ ਬਣਾਇਆ ਜਾ ਸਕੇਗਾ।
ਹਾਲਾਂਕਿ, ਇਸ ਫੈਸਲੇ ਦੇ ਬਾਅਦ ਖਪਤਕਾਰਾਂ ਨੂੰ ਆਪਣੀ ਰਸੋਈ ਲਈ ਬਿਹਤਰ ਯੋਜਨਾ ਬਣਾਉਣੀ ਪਵੇਗੀ। ਈਰਾਨ-ਇਜ਼ਰਾਈਲ-ਅਮਰੀਕਾ ਦੀ ਜੰਗ ਦਾ ਪ੍ਰਭਾਵ ਘਰੇਲੂ ਗੈਸ ਦੀ ਸਪਲਾਈ 'ਤੇ ਪਿਆ ਹੈ। ਜਿਸ ਤਹਿਤ ਪਹਿਲਾਂ 7 ਮਾਰਚ ਨੂੰ ਘਰੇਲੂ ਅਤੇ ਵਪਾਰਕ ਗੈਸ ਸਿਲੰਡਰਾਂ ਦੀਆਂ ਕੀਮਤਾਂ ’ਚ ਵਾਧਾ ਕੀਤਾ ਗਿਆ ਸੀ ਤੇ ਸਿਲੰਡਰ ਦੀ ਡਲਿਵਰੀ ਦੇ 25 ਦਿਨਾਂ ਬਾਅਦ ਅਗਲੀ ਬੁਕਿੰਗ ਕਰਨ ਦਾ ਨਿਯਮ ਤੈਅ ਕੀਤਾ ਗਿਆ ਸੀ।
ਇਸ ਲਈ ਗੈਸ ਏਜੰਸੀਆਂ ਦੇ ਸਾਫਟਵੇਅਰ ਨੂੰ ਅਪਡੇਟ ਕੀਤਾ ਗਿਆ ਸੀ। 18 ਦਿਨਾਂ ਬਾਅਦ ਫਿਰ ਤੋਂ ਨਿਯਮਾਂ ’ਚ ਬਦਲਾਅ ਕੀਤਾ ਗਿਆ ਹੈ, ਜਿਸ ਤਹਿਤ ਡਬਲ ਸਿਲੰਡਰ ਵਾਲੇ ਖਪਤਕਾਰ ਹੁਣ 35 ਦਿਨਾਂ ਬਾਅਦ ਦੂਜੇ ਸਿਲੰਡਰ ਦੀ ਬੁਕਿੰਗ ਕਰਵਾ ਸਕਣਗੇ। ਜਦਕਿ, ਸਿੰਗਲ ਸਿਲੰਡਰ ਵਾਲੇ ਖਪਤਕਾਰ 25 ਦਿਨਾਂ ਬਾਅਦ ਸਿਲੰਡਰ ਦੀ ਬੁਕਿੰਗ ਕਰਵਾ ਸਕਣਗੇ।
ਇਸ ਲਈ ਸਾਰੇ ਗੈਸ ਏਜੰਸੀਆਂ ਦੇ ਸਾਫਟਵੇਅਰ ਨੂੰ ਅਪਡੇਟ ਕੀਤਾ ਜਾ ਰਿਹਾ ਹੈ। ਜਿਸ ਤਹਿਤ ਡਬਲ ਸਿਲੰਡਰ ਵਾਲਾ ਉਪਭੋਗਤਾ 35 ਦਿਨਾਂ ਤੋਂ ਪਹਿਲਾਂ ਬੁਕਿੰਗ ਨਹੀਂ ਕਰਵਾ ਸਕੇਗਾ। ਇਸ ਬਾਰੇ ਇੰਡੀਅਨ ਆਇਲ ਦੇ ਡੀਜੀਐੱਮ ਰਾਗਵਿੰਦਰ ਸਿੰਘ ਦੱਸਦੇ ਹਨ ਕਿ ਕੰਪਨੀਆਂ ਦੇ ਨਿਰਦੇਸ਼ਾਂ ਮੁਤਾਬਕ ਹੀ ਖਪਤਕਾਰਾਂ ਨੂੰ ਰਿਫਿਲ ਦੀ ਬੁਕਿੰਗ ਕਰਵਾਉਣੀ ਹੋਵੇਗੀ। ਇਸ ਲਈ ਖਪਤਕਾਰ ਨੂੰ ਸਬਰ ਰੱਖਣਾ ਚਾਹੀਦਾ ਹੈ।