- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਪ੍ਰਭੂ ਦੀ ਮਰਜ਼ੀ ਤੋਂ ਬਿਨਾਂ ਪੱਤਾ ਵੀ ਨਹੀਂ ਹਿੱਲਦਾ : ਨਵਜੀਤ ਭਾਰਦਵਾਜ

ਸ਼ੈਲੀ, ਪੰਜਾਬੀ ਜਾਗਰਣ, ਜਲੰਧਰ :
ਮਾਂ ਬਗਲਾਮੁਖੀ ਧਾਮ, ਗੁਲਮੋਹਰ ਸਿਟੀ, ਲੰਮਾ ਪਿੰਡ ਚੌਕ ਵਿਖੇ ਮਾਂ ਬਗਲਾਮੁਖੀ ਜੀ ਦੇ ਨਿਮਿੱਤ ਹਫ਼ਤਾਵਾਰੀ ਹਵਨ ਯੱਗ ਕਰਵਾਇਆ ਗਿਆ। ਇਸ ਮੌਕੇ ਬ੍ਰਾਹਮਣਾਂ ਵੱਲੋਂ ਵਿਧੀਵਤ ਵੈਦਿਕ ਰੀਤੀ ਅਨੁਸਾਰ ਪੰਚੋਪਚਾਰ ਪੂਜਨ, ਸ਼ੋਡਸ਼ੋਪਚਾਰ ਪੂਜਨ ਤੇ ਨਵਗ੍ਰਹ ਪੂਜਨ ਕਰਵਾਉਣ ਉਪਰੰਤ ਪਰਿਵਾਰ ਸਮੇਤ ਹਵਨ ਯੱਗ ’ਚ ਆਹੂਤੀਆਂ ਪਾਈਆਂ ਗਈਆਂ। ਇਸ ਦੌਰਾਨ ਨਵਜੀਤ ਭਾਰਦਵਾਜ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮਨੁੱਖ ਭਾਵੇਂ ਕਿੰਨਾ ਵੀ ਵੱਡਾ ਕਿਉਂ ਨਾ ਹੋ ਜਾਵੇ, ਪਰਮਾਤਮਾ ਦੀ ਇੱਛਾ ਤੋਂ ਬਿਨਾਂ ਸੰਸਾਰ ’ਚ ਇਕ ਪੱਤਾ ਵੀ ਨਹੀਂ ਹਿੱਲ ਸਕਦਾ। ਮਨੁੱਖ ਨੂੰ ਆਪਣੇ ਕਰਮ ਪੂਰੀ ਨਿਸ਼ਠਾ ਨਾਲ ਕਰਨੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਅਕਸਰ ਕਹਿੰਦਾ ਹੈ ਕਿ ਉਸ ਨੇ ਘਰ ਬਣਾਇਆ, ਕਾਰੋਬਾਰ ਖੜ੍ਹਾ ਕੀਤਾ ਜਾਂ ਵੱਡੀ ਕਾਮਯਾਬੀ ਹਾਸਲ ਕੀਤੀ ਪਰ ਉਸ ਨੂੰ ਇਹ ਵੀ ਸੋਚਣਾ ਚਾਹੀਦਾ ਹੈ ਕਿ ਸਰੀਰ, ਬੁੱਧੀ ਤੇ ਸਾਹ ਵਰਗੀਆਂ ਅਨਮੋਲ ਦਾਤਾਂ ਕਿਸ ਨੇ ਦਿੱਤੀਆਂ ਹਨ। ਧਨ, ਅਹੁਦੇ, ਗਿਆਨ ਜਾਂ ਸੁੰਦਰਤਾ ਦਾ ਹੰਕਾਰ ਤਾਂ ਹੁੰਦਾ ਹੀ ਹੈ ਪਰ ਸਭ ਤੋਂ ਵੱਡਾ ਹੰਕਾਰ ਇਹ ਹੈ ਕਿ ‘ਮੈਂ ਹੀ ਸਭ ਕੁਝ ਕਰਨ ਵਾਲਾ ਹਾਂ।’ ‘ਹਰਿ ਇੱਛਾ’ ’ਚ ਵਿਸ਼ਵਾਸ ਕਰਨ ਦਾ ਮਤਲਬ ਆਲਸੀ ਹੋਣਾ ਨਹੀਂ ਹੈ। ਇਸ ਮੌਕੇ ਸ਼ਵੇਤਾ ਭਾਰਦਵਾਜ, ਰਾਕੇਸ਼ ਪ੍ਰਭਾਕਰ, ਪੂਨਮ ਪ੍ਰਭਾਕਰ, ਸਰੋਜ ਬਾਲਾ, ਸਮੀਰ ਕਪੂਰ, ਪ੍ਰਦੀਪ, ਦਿਨੇਸ਼ ਸੇਠ, ਰੋਹਿਤ ਭਾਟੀਆ, ਜਾਨੂ ਥਾਪਰ, ਨਰੇਸ਼, ਕੋਮਲ, ਵੇਦ ਪ੍ਰਕਾਸ਼, ਮੁਨੀਸ਼ ਮਹਿਰਾ, ਰਿਸ਼ਭ ਕਾਲੀਆ, ਰਿੰਕੂ ਸੈਣੀ, ਕਮਲਜੀਤ, ਬਲਜਿੰਦਰ ਸਿੰਘ, ਅਜੀਤ ਕੁਮਾਰ, ਨਰਿੰਦਰ, ਰਾਕੇਸ਼ ਸ਼ਰਮਾ, ਨਵੀਨ, ਸੁਧੀਰ, ਮਨੀਸ਼ ਸ਼ਰਮਾ, ਪਰਮਜੀਤ ਸਿੰਘ, ਦਾਨਿਸ਼, ਰਿਤੂ, ਗੌਰੀ ਕੇਤਨ ਸ਼ਰਮਾ, ਸੌਰਭ, ਸ਼ੰਕਰ, ਸੰਦੀਪ, ਗੋਰਵ ਗੋਇਲ, ਅਜੇ ਸ਼ਰਮਾ, ਦੀਪਕ, ਕਿਸ਼ੋਰ, ਪ੍ਰਵੀਣ, ਰਾਜੂ, ਸੰਜੀਵ ਸ਼ਰਮਾ, ਵਰੁਣ, ਨਿਤਿਸ਼, ਰੋਮੀ, ਭੋਲਾ ਸ਼ਰਮਾ, ਦਿਲੀਪ, ਲਵਲੀ, ਲੱਕੀ, ਮੋਹਿਤ, ਵਿਸ਼ਾਲ, ਅਸ਼ਵਨੀ ਸ਼ਰਮਾ, ਰਵੀ ਭੱਲਾ, ਜਗਦੀਸ਼, ਨਿਰਮਲ, ਅਨਿਲ, ਸਾਗਰ, ਪ੍ਰਿੰਸ ਕੁਮਾਰ, ਪੱਪੂ ਤੇ ਦੀਕਸ਼ਿਤ ਆਦਿ ਹਾਜ਼ਰ ਸਨ।