- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਨੌਰਦਰਨ ਰੇਲਵੇ ਰਿਟਾਇਰਡ ਇੰਪਲਾਈਜ਼ ਫੈਡਰੇਸ਼ਨ ਦੀ ਮਾਸਿਕ ਬੈਠਕ ਸੰਪਨ

ਪੱਤਰ ਪ੍ਰੇਰਕ, ਪੰਜਾਬੀ ਜਾਗਰਣ, ਜਲੰਧਰ : ਨੌਰਦਰਨ ਰੇਲਵੇ ਰਿਟਾਇਰਡ ਇੰਪਲਾਈਜ਼ ਫੈਡਰੇਸ਼ਨ ਦੀ ਮਾਸਿਕ ਬੈਠਕ ਪ੍ਰਧਾਨ ਪੀਡੀ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ। ਪ੍ਰਧਾਨ ਨੇ ਆਏ ਹੋਏ ਸਾਰੇ ਮੈਂਬਰਾਂ ਦਾ ਸਵਾਗਤ ਕਰਦਿਆਂ ਮਹਾਸਚਿਵ ਰਵੀ ਅਗਰਵਾਲ ਨੂੰ ਸਭਾ ਦੀ ਕਾਰਵਾਈ ਸ਼ੁਰੂ ਕਰਨ ਦੀ ਬੇਨਤੀ ਕੀਤੀ। ਜਨਰਲ ਸਕੱਤਰ ਨੇ ਇਕ ਵਾਰ ਫਿਰ ਦੁਹਰਾਇਆ ਕਿ 65, 70 ਤੇ 75 ਸਾਲ ਦੀ ਉਮਰ ਹੋਣ 'ਤੇ ਪੈਨਸ਼ਨ ’ਚ ਕ੍ਰਮਵਾਰ ਪੰਜ/ਦਸ/ਪੰਦਰਾਂ ਫੀਸਦੀ ਵਾਧਾ ਕਰਨ ਦੇ ਹੁਕਮ ਜਾਰੀ ਕੀਤੇ ਜਾਣ। ਮੈਡੀਕਲ ਅਲਾਊਂਸ ਨੂੰ 1,000 ਰੁਪਏ ਤੋਂ ਵਧਾ ਕੇ 3,000 ਰੁਪਏ ਕਰਨ ਦੇ ਹੁਕਮ ਜਾਰੀ ਕੀਤੇ ਜਾਣ। ਪੈਨਸ਼ਨ ਕਮਿਊਟੇਸ਼ਨ ਦੀ ਰਕਮ ਦੀ ਕਟੌਤੀ 15 ਸਾਲ ਦੀ ਬਜਾਏ 12 ਸਾਲ ਜਾਂ 10 ਸਾਲ 08 ਮਹੀਨੇ ਬਾਅਦ ਬੰਦ ਕੀਤੀ ਜਾਵੇ। ਬੈਠਕ ’ਚ ਅੱਠਵੇਂ ਤਨਖਾਹ ਕਮਿਸ਼ਨ ਦੇ ਗਠਨ ’ਚ ਦੇਰੀ ਤੇ ਇਸ ਦੀ ਰਿਪੋਰਟ 18 ਮਹੀਨੇ ਬਾਅਦ ਆਉਣ ਦਾ ਜ਼ੋਰਦਾਰ ਵਿਰੋਧ ਕੀਤਾ ਗਿਆ। ਮੰਗ ਕੀਤੀ ਗਈ ਕਿ ਜਨਵਰੀ, 2026 ਤੋਂ 20 ਫੀਸਦੀ ਅੰਤਰਿਮ ਰਾਹਤ ਦਿੱਤੀ ਜਾਵੇ। 18 ਮਹੀਨੇ ਦੇ ਮਹਿੰਗਾਈ ਭੱਤੇ ਦੇ ਬਕਾਇਆ ਏਰੀਅਰ ਦਾ ਭੁਗਤਾਨ ਛੇਤੀ ਕੀਤਾ ਜਾਵੇ। ਇਸ ਮੌਕੇ ਚੇਅਰਮੈਨ ਰਾਮ ਪ੍ਰਕਾਸ਼ ਤੋਂ ਇਲਾਵਾ ਡਿਪਟੀ ਚੇਅਰਮੈਨ ਅਮਰੀਕ ਸਿੰਘ ਊਭੀ, ਸੰਗਠਨ ਸਕੱਤਰ ਵਿਮਲ ਰਾਮਪਾਲ, ਭੁਪਿੰਦਰ ਸਿੰਘ, ਅਨੂਪ ਕੁਮਾਰ, ਸੁਨੀਲ ਕੁਮਾਰ, ਜੋਗਿੰਦਰ ਪਾਲ, ਅਵਸ਼ ਪਾਲ, ਰਜਨੀਸ਼ ਕੁਮਾਰ, ਸੁਖਪਾਲ ਸਿੰਘ, ਸੰਤੋਖ ਸਿੰਘ, ਜਸਵੰਤ ਸਿੰਘ, ਰਣਜੀਤ ਸਿੰਘ, ਯੋਗੇਸ਼ ਸਾਨਨ, ਸੁਮੇਸ਼ ਰਿਖੀ, ਅੰਜਨਾ ਸੈਣੀ, ਬਲਬੀਰ ਕੌਰ, ਸੁਸ਼ੀਲਾ ਸ਼ਰਮਾ, ਚਿਤਰਾ ਕੌਲ, ਰੀਨਾ ਕੁਮਾਰੀ, ਟੇਕਚੰਦ ਅਰੋੜਾ, ਸਵਰਨ ਸਿੰਘ, ਅਮਰਜੀਤ ਸਿੰਘ, ਚਰਨਜੀਤ ਲਾਲ, ਓਮ ਪ੍ਰਕਾਸ਼ ਪਰਮਾਰ, ਵੇਦ ਪਾਲ, ਨਰਿੰਦਰ ਕੁਮਾਰ, ਅਜੀਤਪਾਲ ਸਿੰਘ, ਸੋਹਨ ਸਿੰਘ, ਦੇਸ਼ ਰਾਜ ਸਿੰਘ ਆਦਿ ਹਾਜ਼ਰ ਸਨ।