
- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼

ਫਿਲੌਰ ’ਚ ਹੈਵੀ ਵਾਹਨਾਂ ਦੀ ‘ਨੋ ਐਂਟਰੀ’, ਪੁਲਿਸ ਦਾ ਸਖ਼ਤ ਐਕਸ਼ਨ

-ਅੰਬੇਡਕਰ ਚੌਕ ਨੂੰ ਨੁਕਸਾਨ ਮਗਰੋਂ ਟਰੱਕ-ਟਿੱਪਰਾਂ ’ਤੇ ਸ਼ਿਕੰਜਾ, ਬਾਈਪਾਸ ਰਾਹੀਂ ਜਾਣ ਦੇ ਹੁਕਮ
ਨਵਦੀਪ ਸਿੰਘ ਨਵੀ, ਪੰਜਾਬੀ ਜਾਗਰਣ, ਫਿਲੌਰ
ਡਾ. ਭੀਮ ਰਾਓ ਅੰਬੇਡਕਰ ਚੌਕ ਦੇ ਗਲਿਆਰੇ ਨੂੰ ਹੈਵੀ ਵਾਹਨ ਨਾਲ ਨੁਕਸਾਨ ਪਹੁੰਚਣ ਮਗਰੋਂ ਫਿਲੌਰ ਪੁਲਿਸ ਨੇ ਸ਼ਹਿਰ ਅੰਦਰ ਟਰੱਕਾਂ ਤੇ ਟਿੱਪਰਾਂ ਦੀ ਐਂਟਰੀ ’ਤੇ ਸਖ਼ਤੀ ਕਰ ਦਿੱਤੀ ਹੈ। ਪੁਲਿਸ ਵੱਲੋਂ ਹੈਵੀ ਵਾਹਨਾਂ ਨੂੰ ਮੇਨ ਸ਼ਹਿਰ ਦੀ ਬਜਾਏ ਬਾਈਪਾਸ ਰੂਟ ਰਾਹੀਂ ਜਾਣ ਦੇ ਹੁਕਮ ਦਿੱਤੇ ਗਏ ਹਨ। ਥਾਣਾ ਫਿਲੌਰ ਦੇ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਹੈਵੀ ਵਾਹਨਾਂ ਕਾਰਨ ਟਰੈਫਿਕ ਦਾ ਦਬਾਅ ਵਧਣ ਦੇ ਨਾਲ ਜਨਤਕ ਜਾਇਦਾਦ ਨੂੰ ਨੁਕਸਾਨ ਦਾ ਖ਼ਤਰਾ ਰਹਿੰਦਾ ਹੈ। ਇਸ ਦੌਰਾਨ 112 ਪੁਲਿਸ ਟੀਮ ਦੇ ਇੰਚਾਰਜ ਏਐੱਸਆਈ ਚਮਨ ਲਾਲ ਦੀ ਅਗਵਾਈ ਹੇਠ ਚੈਕਿੰਗ ਕੀਤੀ ਗਈ। ਨੋ-ਐਂਟਰੀ ਦੀ ਉਲੰਘਣਾ ਕਰਨ ਵਾਲੇ ਕਈ ਹੈਵੀ ਵਾਹਨਾਂ ਦੇ ਚਲਾਨ ਕੱਟੇ ਗਏ, ਜਦਕਿ ਇਕ ਟਿੱਪਰ ਨੂੰ ਬਾਊਂਡ ਵੀ ਕੀਤਾ ਗਿਆ। ਪੁਲਿਸ ਨੇ ਸਪੱਸ਼ਟ ਕੀਤਾ ਕਿ ਨੋ-ਐਂਟਰੀ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਲਗਾਤਾਰ ਜਾਰੀ ਰਹੇਗੀ ਤੇ ਹੈਵੀ ਵਾਹਨ ਚਾਲਕ ਬਾਈਪਾਸ ਰੂਟ ਦੀ ਵਰਤੋਂ ਕਰਨ।