- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਮੇਅਰ ਹਾਊਸ ਦੀ ਕੋਈ ਕੁਰਕੀ ਨਹੀਂ ਹੋਈ ਤੇ ਜਿਹੜੇ ਬੈਂਕ ਖਾਤੇ ਸੀਲ ਹੋੲੋ ਉਨ੍ਹਾਂ ’ਚ 40 ਲੱਖ ਰੁਪਏ ਜਮਾਂ - ਮੇਅਰ

-3 ਹਜ਼ਾਰ ਕਰਮਚਾਰੀਆਂ ਦਾ ਲਗਪਗ 13 ਕਰੋੜ ਦਾ ਤਨਖਾਹਾਂ ਦਾ ਭੁਗਤਾਨ ਰੁਕਿਆ
ਮਦਨ ਭਾਰਦਵਾਜ, ਪੰਜਾਬੀ ਜਾਗਰਣ, ਜਲੰਧਰ
ਨਗਰ ਨਿਗਮ ਦੇ ਮੇਅਰ ਵਨੀਤ ਧੀਰ ਨੇ ਦਾਅਵਾ ਕੀਤਾ ਹੈ ਕਿ ਕੋਈ ਮੇਅਰ ਹਾਊਸ ਦੀ ਕੁਰਕੀ ਨਹੀਂ ਹੋਈ ਤੇ ਅਜਿਹੇ ਕੇਸਾਂ ਸਿਰਫ ਪ੍ਰਾਪਰਟੀਆਂ ਹੀ ਅਟੈਚ ਹੁੰਦੀਆਂ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿਹੜ ਤਿੰਨ ਬੈਂਕ ਖਾਤੇ ਸੀਲ ਹੋਏ ਹਨ ਉਨ੍ਹਾਂ ’ਚ ਕੇਵਲ 40 ਲੱਖ ਰੁਪਏ ਦੀ ਰਕਮ ਜਮ੍ਹਾਂ ਹੈ। ਉਨ੍ਹਾਂ ਨੇ ਕਿਹਾ ਹੈ ਕਿ ਦੁਰਗਾ ਪਬਲੀਸਿਟੀ ਕੰਪਨੀ ਦਾ ਨਗਰ ਨਿਗਮ ਨਾਲ 2011 ਤੋਂ ਮਾਮਲਾ ਚੱਲ ਰਿਹਾ ਹੈ ਤੇ ਜਿਹੜਾ ਕੋਈ ਅਦਾਲਤੀ ਫੈਸਲਾ ਆਇਆ ਹੈ, ਉਸ ਦੇ ਵਿਰੁੱਧ ਨਗਰ ਨਿਗਮ ਨੇ ਅਪੀਲ ਕੀਤੀ ਹੈ। ਇਸ ਕਾਰਨ ਕਿਸੇ ਵੀ ਅਦਾਲਤੀ ਫੈਸਲੇ ’ਤੇ ਅਮਲ ਨਹੀਂ ਹੋ ਸਕਦਾ। ਇਸ ਲਈ ਹੁਣ ਜਿਹੜੀ ਅਪੀਲ ਕੀਤੀ ਗਈ ਹੈ ਉਸ ’ਤੇ ਅਦਾਲਤ ਮੁੜ ਵਿਚਾਰ ਕਰੇਗੀ ਤੇ ਫਿਰ ਕੋਈ ਫੈਸਲਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਅਸੀਂ ਆਖਰੀ ਦਮ ਤਕ ਲੜਾਈ ਲੜਾਂਗੇ।
--------------------------
4 ਅਗਸਤ ਤੱਕ ਮੋਬਾਈਲ ਚੈੱਕ ਕਰਦੇ ਰਹੇ ਮੁਲਾਜ਼ਮ
ਨਗਰ ਨਿਗਮ ਦੇ ਜਿਹੜੇ ਤਿੰਨ ਬੈਂਕਾਂ ਦੇ ਖਾਤੇ ਸੀਲ ਹੋਏ ਹਨ ਉਨ੍ਹਾਂ ’ਚ ਲਗਪਗ 25 ਕਰੋੜ ਦੀ ਰਕਮ ਜਮ੍ਹਾਂ ਦੱਸੀ ਜਾਂਦੀ ਹੈ ਤੇ ਅਜਿਹਾ ਹੋਣ ਕਾਰਨ ਨਗਰ ਨਿਗਮ 3 ਹਜ਼ਾਰ ਕਰਮਚਾਰੀਆਂ ਦੀਆਂ ਲਗਪਗ 13 ਕਰੋੜ ਦੀਆਂ ਤਨਖਾਹਾਂ ਦਾ ਭੁਗਤਾਨ ਰੁਕ ਗਿਆ ਹੈ। ਮੰਗਲਵਾਰ ਤਕ 4 ਅਗਸਤ ਬੀਤ ਗਈ ਪਰ ਨਿਗਮ ਦੇ ਕਿਸੇ ਵੀ ਕਰਮਚਾਰੀ ਦੇ ਖਾਤੇ ’ਚ ਤਨਖਾਹ ਜਮ੍ਹਾਂ ਨਹੀਂ ਹੋ ਸਕੀ। ਆਮ ਤੌਰ ’ਤੇ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਨਗਰ ਨਿਗਮ ਦੇ ਕਰਮਚਾਰੀਆਂ ਦੇ ਖਾਤਿਆਂ ’ਚ ਤਨਖਾਹਾਂ ਜਮ੍ਹਾਂ ਹੋ ਜਾਂਦੀਆਂ ਸਨ। ਇਸ ਕਾਰਨ ਕਰਮਚਾਰੀ ਹਰ ਅੱਧੇ ਘੰਟੇ ਬਾਅਦ ਆਪਣੇ ਮੋਬਾਈਲ ਚੈੱਕ ਕਰ ਰਹੇ ਹਨ।
---------------------------
ਸੀਲ ਖਾਤਿਆਂ ’ਚ 25 ਕਰੋੜ ਰੁਪਏ ਹੋਣ ਦੀ ਚਰਚਾ
ਨਗਰ ਨਿਗਮ ਦੇ ਜਿਹੜੇ 3 ਬੈਂਕ ਇੰਡੀਅਨ ਓਵਰਸੀਜ਼ ਬੈਂਕ, ਸਟੇਟ ਬੈਂਕ ਆਫ ਇੰਡੀਆਂ ਤੇ ਪੰਜਾਬ ਨੈਸ਼ਨਲ ਬੈਂਕ ਦੇ ਖਾਤੇ ਅਦਾਲਤੀ ਹੁਕਮਾਂ ਨੂੰ ਲੈ ਕੇ ਪਿਛਲੇ ਹਫਤੇ ਸੀਲ ਕੀਤੇ ਗਏ ਸਨ। ਉਨ੍ਹਾਂ ਬਾਰੇ ਚਰਚਾ ਹੈ ਕਿ ਉਨ੍ਹਾਂ ’ਚ 25 ਕਰੋੜ ਰੁਪਏ ਦੀ ਰਕਮ ਜਮ੍ਹਾਂ ਸੀ। ਜੇ ਖਾਤੇ ਸੀਲ ਨਾ ਹੁੰਦੇ ਤਾਂ ਨਗਰ ਨਿਗਮ ਦੇ 3 ਹਜ਼ਾਰ ਕਰਮਚਾਰੀਆਂ ਤੇ ਅਧਿਕਾਰੀਆਂ ਨੂੰ ਲਗਪਗ 13 ਕਰੋੜ ਦੀਆਂ ਤਨਖਾਹਾਂ ਦਾ ਭੁਗਤਾਨ ਹੋ ਸਕਦਾ ਸੀ ਪਰ ਮੇਅਰ ਵਨੀਤ ਧੀਰ ਨੇ ਉਕਤ ਜਮ੍ਹਾਂ 25 ਕਰੋੜ ਦੀ ਰਕਮ ਨੂੰ ਗਲਤ ਕਰਾਰ ਦਿੰਦੇ ਹੋਏ ਕਿਹਾ ਕਿ ੳਕਤ ਬੈਂਕਾਂ ’ਚ ਸਿਰਫ 40 ਲੱਖ ਰੁਪਏ ਦੀ ਹੀ ਰਕਮਾ ਜਮ੍ਹਾਂ ਹੈ।
----------------------------
ਜੀਐੱਸਟੀ ਦੇ 15 ਕਰੋੜ ਵੀ ਨਹੀਂ ਮਿਲੇ
ਨਗਰ ਨਿਗਮ ਨੂੰ ਹਰ ਮਹੀਨੇ ਜੀਐੱਸਟੀ ਦੀ ਲਗਪਗ 15 ਕਰੋੜ ਰੁਪਏ ਦੀ ਰਕਮ ਆਉਂਦੀ ਹੈ ਪਰ ਉਹ ਵੀ ਅਜੇ ਤੱਕ ਨਹੀਂ ਆਈ, ਜਿਸ ਕਾਰਨ ਨਗਰ ਨਿਗਮ ਨੂੰ ਆਰਥਿਕ ਸੰਕਟ ਦਾ ਸਾਹਮਣਾ ਕਰਨਾ ਪਿਆ ਹੈ ਤੇ 3 ਹਜ਼ਾਰ ਕਰਮਚਾਰੀਆਂ ਦੀਆਂ ਤਨਖਾਹਾਂ ਦਾ ਭੁਗਤਾਨ ਰੁਕ ਗਿਆ। ਇਕ ਜਾਣਕਾਰੀ ਅਨੁਸਾਰ ਜੀਐੱਸਟੀ ਦੀ ਰਕਮ ਹਰ ਮਹੀਨੇ ਲਗਪਗ 9 ਜਾਂ 10 ਤਰੀਕ ਤਕ ਆਉਂਦੀ ਹੈ ਤੇ ਹੁਣ ਉਸ ’ਤੇ ਹੀ ਟੇਕ ਹੈ।
--------------------------
ਠੇਕੇਦਾਰਾਂ ਨੇ ਟੈਂਡਰ ਭਰਨੇ ਕੀਤੇ ਬੰਦ
ਨਗਰ ਨਿਗਮ ਨੂੰ ਆਰਥਕ ਸੰਕਟ ਕਾਰਨ ਠੇਕੇਦਾਰਾਂ ਦਾ ਭੁਗਤਾਨ ਦੀ ਰੁਕ ਗਿਆ ਹੈ ਤੇ ਬੁੀਤੇ ਸੋਮਵਾਰ ਨੂੰ ਕੂੜਾ ਠੇਕੇਦਾਰ ਤੇ ਹੋਰ ਠੇਕੇਦਾਰਾਂ ਨੇ ਨਗਰ ਨਿਗਮ ਦੇ ਡਿਪਟੀ ਕੰਟ੍ਰੋਲਰ ਫਾਈਨੈਂਸ ਐਂਡ ਅਕਾਉਂਟ (ਡੀਸੀਐੱਫਏ) ਦੇ ਦਫਤਰ ’ਚ ਧਰਨਾ ਦਿੱਤਾ ਸੀ। ਜਦੋਂਕਿ ਦੁਜੇ ਠੇਕੇਦਾਰਾਂ ਨੇ ਗ੍ਰਾਂਟ ਦੇ ਕੰਮਾਂ ਦੇ ਹੀ ਠੇਕੇ ਲੈਣੇ ਸ਼ੁਰੂ ਕੀਤੇ ਗਏ ਹਨ, ਜਿਨ੍ਹਾਂ ਤੋਂ ਠੇਕੇਦਾਰਾਂ ਨੂੰ ਬਿਨਾਂ ਕਿਸੇ ਰੋਕ ਦੇ ਭਗਤਾਨ ਹੋ ਜਾਂਦਾ ਹੈ। ਠੇਕੇਦਾਰਾਂ ਨੇ ਨਿਗਮ ਦੇ ਠੇਕਿਆਂ ਦੇ ਟੈਂਡਰ ਭਰਨੇ ਬੰਦ ਕਰ ਦਿੱਤੇ ਹਨ, ਜਿਸ ਕਾਰਨ ਨਿਗਮ ਦੇ ਕੇਵਲ ਗ੍ਰਾਂਟ ਦੇ ਠੇਕੇ ਦੇ ਕੰਮ ਚੱਲ ਰਹੇ ਹਨ।