ਜਲੰਧਰ ਸੈਂਟਰਲ ਵਿੱਚ ਨਿਤਿਨ ਕੋਹਲੀ ਨੇ 1.15 ਕਰੋੜ ਰੁਪਏ ਦੀ ਲਾਗਤ ਨਾਲ ਲੱਗੇ ਪੰਜ ਟਿਊਬਵੈੱਲਾਂ ਦਾ ਕੀਤਾ ਉਦਘਾਟਨ
ਸੀਨੀਅਰ ਸਟਾਫ ਰਿਪੋਰਟਰ, ਜਲੰਧਰ : ਆਮ ਆਦਮੀ ਪਾਰਟੀ ਵੱਲੋਂ ਜਲੰਧਰ ਸੈਂਟਰਲ ਵਿਧਾਨ ਸਭਾ ਹਲਕੇ ਦੇ ਉਮੀਦਵਾਰ ਨਿਤਿਨ ਕੋਹਲੀ ਨੇ ਸ਼ਨੀਵਾਰ ਨੂੰ ਕੁੱਲ 1.15 ਕਰੋੜ ਰੁਪਏ ਦੀ ਲਾਗਤ ਨਾਲ ਲਗਾਏ ਗਏ ਪੰਜ ਨਵੇਂ ਟਿਊਬਵੈੱਲਾਂ ਦਾ ਉਦਘਾਟਨ ਕੀਤਾ। ਕੋਹਲੀ ਨੇ ਵਾਰਡ ਨੰਬਰ 9 ਦੇ ਏਕਤਾ ਨਗਰ ਫੇਜ਼ 2, ਵਾਰਡ ਨੰਬਰ 11 ਦੇ ਸਿਮਰਨ ਇਨਕਲੇਵ ਅਤੇ ਵਾਰਡ ਨੰਬਰ 20 ਦੇ ਹਰਬਲ ਪਾਰਕ ਵਿੱਚ ਇੱਕ-ਇੱਕ ਟਿਊਬਵੈੱਲ ਦਾ ਉਦਘਾਟਨ ਕੀਤਾ। ਇਸ ਦੇ ਨਾਲ ਹੀ ਵਾਰਡ ਨੰਬਰ 22 ਵਿੱਚ ਦੋ ਹੋਰ ਟਿਊਬਵੈੱਲਾਂ ਦਾ ਉਦਘਾਟਨ ਕੀਤਾ ਗਿਆ, ਜਿਨ੍ਹਾਂ ਵਿੱਚੋਂ ਇੱਕ ਮਹਾਰਾਜਾ ਰਣਜੀਤ ਸਿੰਘ ਐਵੇਨਿਊ ਤੇ ਦੂਜਾ ਗੁਰੂ ਗੋਬਿੰਦ ਸਿੰਘ ਐਵੇਨਿਊ ਵਿਖੇ ਲਗਾਇਆ ਗਿਆ ਹੈ। ਇਸ ਮੌਕੇ ਸੰਬੋਧਨ ਕਰਦਿਆਂ ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਦੇ ਹਰੇਕ ਇਲਾਕੇ ਦੀਆਂ ਲੋੜਾਂ ਅਨੁਸਾਰ ਪੀਣ ਵਾਲੇ ਪਾਣੀ ਦੀ ਸਪਲਾਈ ਵਿੱਚ ਸੁਧਾਰ ਕਰਨਾ ਉਨ੍ਹਾਂ ਦੀ ਤਰਜੀਹ ਹੈ। ਉਨ੍ਹਾਂ ਕਿਹਾ ਕਿ ਨਵੇਂ ਟਿਊਬਵੈੱਲ ਮੌਜੂਦਾ ਜਲ ਸਪਲਾਈ ਪ੍ਰਣਾਲੀ ਨੂੰ ਹੋਰ ਮਜ਼ਬੂਤ ਕਰਨਗੇ ਅਤੇ ਸਬੰਧਤ ਇਲਾਕਿਆਂ ਵਿੱਚ ਪਾਣੀ ਦੀ ਲਗਾਤਾਰ ਵਧ ਰਹੀ ਮੰਗ ਨੂੰ ਪੂਰਾ ਕਰਨ ਵਿੱਚ ਮਦਦ ਕਰਨਗੇ। ਉਨ੍ਹਾਂ ਨੇ ਮਾਨ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਸਹੂਲਤਾਂ ਬਿਹਤਰ ਬਣਾਉਣ, ਨੌਜਵਾਨਾਂ ਲਈ ਸਰਕਾਰੀ ਨੌਕਰੀਆਂ ਦੇ ਮੌਕੇ ਵਧਾਉਣ ਅਤੇ ਔਰਤਾਂ ਤੱਕ ਲੋਕ ਭਲਾਈ ਸਕੀਮਾਂ ਦਾ ਲਾਭ ਪਹੁੰਚਾਉਣ ਲਈ ਕੀਤੇ ਜਾ ਰਹੇ ਯਤਨਾਂ ਦਾ ਵੀ ਜ਼ਿਕਰ ਕੀਤਾ। ਕੋਹਲੀ ਨੇ ਕਿਹਾ ਕਿ ਸੂਬਾ ਪੱਧਰ ਦੀਆਂ ਇਨ੍ਹਾਂ ਪਹਿਲਕਦਮੀਆਂ ਦੇ ਨਾਲ-ਨਾਲ ਵਾਰਡ ਪੱਧਰ ਤੇ ਕੀਤੇ ਜਾ ਰਹੇ ਵਿਕਾਸ ਕਾਰਜ ਵੀ ਪੀਣ ਵਾਲੇ ਪਾਣੀ ਵਰਗੀਆਂ ਬੁਨਿਆਦੀ ਸਹੂਲਤਾਂ ਵਿੱਚ ਸੁਧਾਰ ਲਿਆ ਰਹੇ ਹਨ। ਕੋਹਲੀ ਨੇ ਕਿਹਾ ਕਿ ਜਲੰਧਰ ਸੈਂਟਰਲ ਵਿੱਚ ਵਿਕਾਸ ਕਾਰਜ ਹਰੇਕ ਵਾਰਡ ਦੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਜਾਰੀ ਰਹਿਣਗੇ ਅਤੇ ਉਨ੍ਹਾਂ ਪ੍ਰੋਜੈਕਟਾਂ ਨੂੰ ਪਹਿਲ ਦਿੱਤੀ ਜਾਵੇਗੀ, ਜਿਨ੍ਹਾਂ ਦਾ ਸਿੱਧਾ ਲਾਭ ਸਥਾਨਕ ਪਰਿਵਾਰਾਂ ਨੂੰ ਮਿਲਦਾ ਹੈ। ਇਸ ਮੌਕੇ ਰੋਸ਼ਨ ਲਾਲ ਸ਼ਰਮਾ, ਰਾਜਨ ਮੋਹਿੰਦਰੂ, ਵਿਕਾਸ ਅਗਰਵਾਲ, ਪ੍ਰੇਮਜੀਤ ਸਾਬਰਵਾਲ, ਰਘੁਬੀਰ ਸਿੰਘ, ਡਾ. ਕੇ.ਸੀ. ਕੁਨਾਲ, ਮੁਰਲੀ ਮਨੋਹਰ ਮਹਾਜਨ, ਸੰਤੋਸ਼ ਕੁਮਾਰ ਪਾਂਡੇ, ਸੁਦੇਸ਼ ਚਿਬ, ਮਦਨ ਲਾਲ, ਵਿਪਿਨ ਜੈਨ, ਸਰਬਜੀਤ ਸੈਂਬੀ, ਰਮੇਸ਼ ਚੰਦਰ ਵੋਹਰਾ, ਸੋਮ ਨਾਥ ਕਪੂਰ, ਐੱਸ.ਕੇ. ਪੁਰੀ, ਐੱਸ.ਕੇ. ਪਾਂਡੇ, ਅਸ਼ੋਕ ਕੁਮਾਰ ਗਰਗ, ਸੁਧੀਰ ਕੁਮਾਰ ਸ਼ਰਮਾ, ਪਵਨ ਸੇਤੀਆ, ਪਵਾਰ, ਰਾਹੁਲ ਟੰਡਨ, ਵੀਨਾ, ਪ੍ਰੀਤੀ, ਨਿਸ਼ਾ, ਵਿੱਕੀ ਕੁਮਾਰ, ਸਤੀਸ਼ ਕੁਮਾਰ, ਗੁਰਮੇਲ ਸੈਣੀ, ਅਲਕਾ, ਊਸ਼ਾ, ਗੈਜੋ, ਅੰਜੂ ਬਾਲਾ, ਮੰਜੂ, ਬਬੀਤਾ, ਵਰਮਾ ਸਾਹਿਬ, ਸੁਮੀਤਰ ਸਿੰਘ, ਮਾਤਾ ਸਰਸਵਤੀ, ਮੀਨਾ, ਕੁਸੁਮ, ਪ੍ਰੇਮ ਕੁਮਾਰ ਬੰਟੀ, ਦਵਿੰਦਰ ਸਿੰਘ, ਰਾਹੁਲ, ਰਵਿੰਦਰ ਸਿੰਘ, ਜਗਦੀਸ਼ ਸਿੰਘ, ਗੁਰਮੀਤ ਸਿੰਘ ਰੰਧਾਵਾ, ਕਮਲੇਸ਼ ਧਨੋਵਾਲੀ, ਬਲਕਾਰ ਸਿੰਘ, ਕੁਲਵਿੰਦਰ ਸਿੰਘ, ਜੋਗਿੰਦਰ ਸਿੰਘ, ਜਸਵੀਰ ਸਿੰਘ, ਸਰਬਜੀਤ ਸਿੰਘ, ਕੁਲਦੀਪ ਸਿੰਘ, ਤਿਲਕ ਰਾਜ, ਸ਼ਿਵ ਈਸ਼ਵਰ ਪ੍ਰਸਾਦ, ਧਰੂ ਰਾਮ ਸ਼ਰਮਾ, ਹਰਪਾਲ ਸਿੰਘ, ਮੋਹਨ ਸਿੰਘ, ਜਸਵਿੰਦਰ ਕੌਰ, ਦਿਲਾਵਰ ਸਿੰਘ, ਭੂਸ਼ਣ ਟੋਖੀ, ਡਾ. ਰਾਕੇਸ਼, ਯੁਵਰਾਜ ਤੇ ਗਗਨ ਸਮੇਤ ਹੋਰ ਕਈ ਪਤਵੰਤੇ ਸੱਜਣ ਮੌਜੂਦ ਸਨ।