ਛੋਟਾ ਸਦਾਮ ਨੂੰ ਚਿੱਤ ਕਰ ਕੇ ਨਿਸ਼ਾਤ ਬਾਬਾ ਫਲਾਈ ਨੇ ਜਿੱਤੀ ਕੁਸ਼ਤੀ
ਹੇਰਾਂ ਕੁਸ਼ਤੀਆਂ ਦੇ ਦੰਗਲ ਦਾ ਪਟਕਾ ਨਿਸ਼ਾਂਤ ਬਾਬਾ ਫਲਾਈ ਨੇ ਜਿੱਤਿਆ
Publish Date: Sat, 28 Mar 2026 06:33 PM (IST)
Updated Date: Sat, 28 Mar 2026 06:35 PM (IST)
-ਦੋ ਨੰਬਰ ਪਟਕੇ ਦੀ ਕੁਸ਼ਤੀ ਰਹੀ ਬਰਾਬਰ
ਅਵਤਾਰ ਰਾਣਾ, ਪੰਜਾਬੀ ਜਾਗਰਣ, ਮੱਲ੍ਹੀਆਂ ਕਲਾਂ : ਨਜ਼ਦੀਕੀ ਪਿੰਡ ਹੇਰਾਂ ਵਿਖੇ ਲੱਖ ਦਾਤਾ ਲਾਲਾ ਵਾਲੇ ਪੀਰ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਲਾਨਾ ਕੁਸ਼ਤੀਆਂ ਸਮੂਹ ਨਗਰ ਪੰਚਾਇਤ, ਐੱਨਆਰਆਈ ਵੀਰਾਂ ਤੇ ਨਗਰ ਵਾਸੀਆਂ ਦੇ ਸਹਿਯੋਗ ਨਾਲ ਸਰਪੰਚ ਮੁਖਤਿਆਰ ਸਿੰਘ ਹੇਅਰ ਦੀ ਅਗਵਾਈ ਹੇਠ ਸ਼ਾਨੇ ਸ਼ੌਕਤ ਨਾਲ ਕਰਵਾਈਆਂ ਗਈਆਂ। ਪ੍ਰਸਿੱਧ ਪਹਿਲਵਾਨ ਲੈਂਬਰ ਸ਼ਾਹਕੋਟੀ ਦੀ ਰਹਿਨੁਮਾਈ ਹੇਠ ਕਰਵਾਈਆਂ ਗਈਆਂ ਕੁਸ਼ਤੀਆਂ ’ਚ ਪਟਕੇ ਦੀ ਕੁਸ਼ਤੀ ਨਿਸ਼ਾਂਤ ਬਾਬਾ ਫਲਾਈ ਤੇ ਛੋਟਾ ਸੁਦਾਮ ਵਿਚਕਾਰ ਕਾਂਟੇ ਦੀ ਟੱਕਰ ਹੋਈ, ਜਿਸ ’ਚ ਨਿਸ਼ਾਂਤ ਬਾਬਾ ਫਲਾਈ ਨੇ ਛੋਟਾ ਸਦਾਮ ਨੂੰ ਸਿਰਫ ਪੰਜ ਮਿੰਟ ’ਚ ਚਿੱਤ ਕਰਕੇ ਪਟਕਾ ਜਿੱਤਿਆ ਤੇ ਦਰਸ਼ਕਾਂ ਦੀ ਵਾਹ-ਵਾਹ ਖੱਟੀ। ਦੋ ਨੰਬਰ ਪਟਕੇ ਦੀ ਕੁਸ਼ਤੀ ਸ਼ਰੀਫ ਤੇ ਮਨਪ੍ਰੀਤ ਵਿਚਾਲੇ ਹੋਈ ਇਹ ਪੂਰੀ ਜੱਦੋ-ਜਹਿਦ ਤੋਂ ਬਾਅਦ ਵੀ ਕੋਈ ਮੱਲ ਦੂਜੇ ਦੀ ਪਿੱਠ ਨਹੀਂ ਲਵਾ ਸਕਿਆ, ਜਿਸ ਕਰਕੇ ਪ੍ਰਬੰਧਕਾਂ ਵੱਲੋਂ ਇਸ ਨੂੰ ਬਰਾਬਰੀ ’ਤੇ ਛੁਡਵਾ ਦਿੱਤਾ ਗਿਆ। ਇਸ ਤੋਂ ਇਲਾਵਾ ਹੋਰ ਵੀ ਅਖਾੜਿਆਂ ਦੇ ਨਾਮੀ ਭਲਵਾਨਾਂ ਨੇ ਆਪਣੇ ਜੌਹਰ ਦਿਖਾਉਂਦਿਆਂ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸ ਮੌਕੇ ਹਲਕਾ ਨਕੋਦਰ ਕਾਂਗਰਸ ਦੇ ਇੰਚਾਰਜ ਡਾ. ਨਵਜੋਤ ਸਿੰਘ ਦਹੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਤੇ ਉਨ੍ਹਾਂ ਦੇ ਨਾਲ ਪੂਰੀ ਟੀਮ ਵੀ ਪੁੱਜੀ। ਇਸ ਮੌਕੇ ਛਿੰਝ ਪ੍ਰਬੰਧਕ ਕਮੇਟੀ ਤੇ ਬਲਾਕ ਪ੍ਰਧਾਨ ਸੰਦੀਪ ਕੌਰ ਵੱਲੋਂ ਨਗਰ ਦੀਆਂ ਪੁੱਜੀਆਂ ਹੋਈਆਂ ਸਮੂਹ ਔਰਤਾਂ ਨੂੰ ਤੋਹਫ਼ਾ ਦੇ ਕੇ ਨਿਵਾਜਿਆ ਗਿਆ। ਸਰਪੰਚ ਮੁਖਤਿਆਰ ਸਿੰਘ ਹੇਅਰ ਨੇ ਛਿੰਝ ਲਈ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ’ਤੇ ਉੱਘੇ ਗਾਇਕ ਜਸਵੀਰ ਸ਼ੀਰਾ ਹੇਰਾਂ ਵਾਲਾ ਨੇ ਮਕਬੂਲ ਗੀਤਾਂ ਨਾਲ ਹਾਜ਼ਰੀ ਲਗਵਾਈ। ਇਹ ਛਿੰਝ ਮੇਲਾ ਅਮਿਟ ਯਾਦਾਂ ਨਾਲ ਸਮਾਪਤ ਹੋਇਆ। ਇਸ ਮੌਕੇ ਡਾ. ਨਵਜੋਤ ਸਿੰਘ ਦਾਹੀਆ, ਹੈਪੀ ਸੰਧੂ, ਅਮਰਜੀਤ ਸਿੰਘ ਮਠਾੜੂ, ਦੀਨਾ ਨਾਥ ਘਈ, ਸਰਪੰਚ ਮਨਜਿੰਦਰ ਸਿੰਘ, ਅਜਮੇਰ ਸਿੰਘ ਹੇਅਰ, ਕਸ਼ਮੀਰ ਸਿੰਘ ਪੰਚ, ਹੈਪੀ ਗਿੱਲ, ਗਾਇਕ ਜਸਵੀਰ ਸ਼ੀਰਾ ,ਪ੍ਰਭਜੋਤ ਸਿੰਘ ਸੰਘਾ, ਡਾਕਟਰ ਜੂਸਫ, ਹਰਪ੍ਰੀਤ ਪਾਲ ਡਿੰਪਲ ,ਕ੍ਰਿਸ਼ਨ ਲਾਲ ਬਠਲਾ, ਲਖਵੀਰ ਸਿੰਘ ਹੇਅਰ, ਵਿੱਕੀ ਹੇਅਰ, ਜੱਸੀ ਸਰਕਾਰ, ਜਸਵਿੰਦਰ ਸਿੰਘ ਹੇਅਰ ਤੇ ਹੋਰ ਵੀ ਨਗਰ ਵਾਸੀ ਸ਼ਾਮਲ ਹੋਏ।